ਸੁਰਿੰਦਰ ਮਹਾਜਨ, ਪਠਾਨਕੋਟ

ਐੱਸਐੱਸਪੀ ਪਠਾਨਕੋਟ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਜ਼ਿਲੇ ਵਿਚ ਵਧਾਈ ਗਈ ਸੁਰੱਖਿਆ ਵਿਵਸਥਾ ਦੇ ਚਲਦਿਆਂ ਸੀਆਈਏ ਸਟਾਫ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦ ਚੱਕੀ ਪੁਲ 'ਤੇ ਲਗਾਏ ਗਏ ਨਾਕੇ ਦੌਰਾਨ ਐੱਸਡੀਕੇ ਸਕੂਲ ਦੇ ਨਜ਼ਦੀਕ ਦੋ ਨੌਜਵਾਨਾਂ ਨੂੰ ਪਿਸਟਲ ਤੇ ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਗਿਆ। ਡੀਐੱਸਪੀ ਸ਼ਹਿਰੀ ਰਜਿੰਦਰ ਮਨਹਾਸ ਗੱਲਬਾਤ ਕਰਦਿਆਂ ਦੱਸਿਆ ਕਿ ਸੀਆਈਏ ਸਟਾਫ ਦੀ ਟੀਮ ਵਿਚ ਏਐੱਸਆਈ ਪਵਨ ਕੁਮਾਰ, ਏਐੱਸਆਈ ਰਵਿੰਦਰ ਕੁਮਾਰ, ਏਐੱਸਆਈ ਓਮ ਪ੍ਰਕਾਸ਼ ਤੇ ਏਐੱਸਆਈ ਜੋਗਿੰਦਰ ਸਿੰਘ ਸਮੇਤ ਥਾਣਾ ਡਵੀਜਨ ਨੰ. 2 ਪੁਲਿਸ ਦੀ ਟੀਮ ਨਾਲ ਏਐੱਸਆਈ ਹਰਪ੍ਰਰੀਤ ਸਿੰਘ ਸਮੇਤ ਪੁਲਸ ਪਾਰਟੀ ਨੇ ਗੈਂਗਸਟਰਾਂ, ਸਮਗਲਰਾਂ ਨੂੰ ਫੜਣ ਲਈ ਚੱਕੀ ਪੁਲ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਨਿਊ ਚੱਕੀ ਪੁਲ ਐੱਸਡੀਕੇ ਸਕੂਲ ਸਥਿਤ ਗੇਟ ਦੇ ਕੋਲ ਦੋ ਨੌਜਵਾਨ ਖੜੇ ਹਨ ਜਿਨ੍ਹਾਂ ਦੇ ਕੋਲ ਅਸਲਾ ਤੇ ਕਾਰਤੂਸ ਹਨ। ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਦੋਵਾਂ ਨੌਜਵਾਨਾਂ ਨੂੰ ਗਿ੍ਫਤਾਰ ਕੀਤਾ। ਫੜੇ ਗਏ ਨੌਜਵਾਨਾਂ ਨੇ ਆਪਣਾ ਨਾਮ ਸੂਰਜ ਪਾਲ ਵਾਸੀ ਪਿੰਡ ਰੂਪਕਾ ਜ਼ਿਲਾ ਪਲਵਲ ਸਟੇਟ ਹਰਿਆਣਾ ਅਤੇ ਦੂਸਰੇ ਨੇ ਆਪਣਾ ਨਾਮ ਮੁਹੰਮਦ ਤਾਲੀਮ ਵਾਸੀ ਪਿੰਡ ਰੂਪਕਾ ਜ਼ਿਲਾ ਪਲਵਲ ਹਰਿਆਣਾ ਦੇ ਰਹਿਣ ਵਾਲੇ ਦੱਸਿਆ। ਪੁਲਿਸ ਨੇ ਜਦ ਇਨ੍ਹਾਂ ਦੀ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋ ਇਕ ਦੇਸੀ ਕੱਟਾ (ਪਿਸਟਲ) 315 ਬੋਰ ਅਤੇ 3 ਜ਼ਿਦਾਂ ਰੌਂਦ 315 ਬੋਰ ਬਰਾਮਦ ਹੋਏ। ਥਾਣਾ ਡਵੀਜਨ ਨੰ. 2 ਵਿਚ ਦੋਵਾ ਨੌਜਵਾਨਾਂ ਦੇ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ।