ਕੁਲਦੀਪ ਜਾਫਲਪੁਰ, ਕਾਹਨੂੰਵਾਨ

ਪੁਲਿਸ ਥਾਣਾ ਭੈਣੀ ਮੀਆਂ ਖਾਂ ਵਿਖੇ ਅੱਜ ਉਹ ਵੇਲੇ ਹੰਗਾਮੀ ਹਾਲਤ ਬਣ ਕੇ ਜਦੋਂ ਸੈਂਕੜੇ ਦੀ ਗਿਣਤੀ ਵਿੱਚ ਨੇੜਲੇ ਪਿੰਡ ਝੰਡਾ ਲੁਬਾਣਾ ਦੇ ਲੋਕਾਂ ਨੇ ਥਾਣੇ ਵਿੱਚ ਪੰਜਾਬ ਪੁਲਸ ਖਿਲਾਫ ਭਾਰੀ ਨਾਅਰੇਬਾਜ਼ੀ ਕੀਤੀ। ਅਤੇ ਥਾਣੇ ਵਿੱਚ ਪੰਜਾਬ ਪੁਲਿਸ ਦੇ ਗੰਭੀਰ ਦੋਸ਼ ਲਗਾਏ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪਿੰਡ ਝੰਡਾ ਲੁਬਾਣਾ ਦੇ ਸਰਪੰਚ ਸਰਦਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਇੱਕ ਵਿਅਕਤੀ ਨੇ ਕੁਝ ਘਰ ਦਾ ਕੰਮ ਕਰਵਾਇਆ ਸੀ ਅਤੇ ਉਸ ਦੇ ਪੈਸੇ ਦੇ ਦੇਣ ਲੈਣ ਤੋਂ ਇਹ ਗੱਲਬਾਤ ਕੀ ਇਸ ਦਲ ਦੇ ਚੱਲਦਿਆਂ ਰੰਜਿਸ਼ ਤਹਿਤ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਬਾਹਰ ਦੇ ਅਣਪਛਾਤੇ ਬੰਦਿਆਂ ਨਾਲ ਮਿਲ ਕੇ ਪਿੰਡ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਨੇ ਸ਼ਨਿਚਰਵਾਰ ਰਾਤ ਨੂੰ ਤੇਜ਼ਧਾਰ ਸਹਿਰਾਂ ਨਾਲ ਹਮਲਾ ਕਰ ਦਿੱਤਾ। ਪਰ ਪਿੰਡ ਦੇ ਕੁਝ ਲੋਕਾਂ ਵੱਲੋਂ ਵਿੱਚ ਵਿਚਾਲੇ ਆਉਣ ਤੇ ਬਲਜਿੰਦਰ ਸਿੰਘ ਦਾ ਬਚਾਅ ਹੋ ਗਿਆ। ਉਨ੍ਹਾਂ ਨੇ ਇੱਕ ਹਮਲਾਵਰ ਨੌਜਵਾਨ ਹਥਿਆਰ ਅਤੇ ਇੱਕ ਗੱਡੀ ਕਾਬੂ ਕਰਕੇ ਥਾਣਾ ਭੈਣੀ ਮੀਆਂ ਖ਼ਾਨ ਸੌਂਪ ਦਿੱਤੀ ਸੀ ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਜਦ ਪਿੰਡ ਝੰਡਾ ਲੁਬਾਣਾ ਦੀ ਪੰਚਾਇਤ ਐਸਐਚਓ ਭੈਣੀ ਮੀਆਂ ਖਾਨ ਸੁਰਿੰਦਰਪਾਲ ਸਿੰਘ ਨਾਲ ਇਸ ਮਸਲੇ ਤੇ ਗੱਲ ਕਰਨ ਗਈ ਤਾਂ ਪੁਲਿਸ ਵੱਲੋਂ ਉਨ੍ਹਾਂ ਦੀ ਕੋਈ ਗੱਲ ਢੰਗ ਨਾਲ ਨਹੀਂ ਸੁਣੀ ਉਲਟਾ ਪੰਚਾਇਤ ਦੀ ਸਾਨ ਦੇ ਖਿਲਾਫ ਬੋਲਿਆ। ਇਸ ਉਪਰੰਤ ਪਿੰਡ ਵਾਸੀਆਂ ਦਾ ਗੁੱਸਾ ਭੜਕ ਗਿਆ ਅਤੇ ਪਿੰਡ ਵਾਸੀਆਂ ਨੇ ਇਨਸਾਫ ਖਾਤਰ ਪਿੰਡ ਥਾਣਾ ਭੈਣੀ ਮੀਆਂ ਖਾਂ ਵਿੱਚ ਰੋਸ ਮੁਜਾਹਰਾ ਕੀਤਾ। ਇਸ ਮੌਕੇ ਅੌਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਇਸ ਧਰਨੇ ਵਿਚ ਪੰਚ ਚਰਨਜੀਤ ਸਿੰਘ, ਪੰਚ ਤਰਸੇਮ ਸਿੰਘ, ਪੰਚ ਤਰਲੋਚਨ ਸਿੰਘ, ਕਸ਼ਮੀਰ ਸਿੰਘ, ਸੁਲੱਖਣ ਸਿੰਘ, ਬਖਸ਼ੀਸ਼ ਸਿੰਘ, ਕੈਪਟਨ ਰੇਸ਼ਮ ਸਿੰਘ, ਬਲਜਿੰਦਰ ਸਿੰਘ, ਸਾਬਕਾ ਸਰਪੰਚ ਬੂੜ ਸਿੰਘ, ਬਲਵਿੰਦਰ ਸਿੰਘ ਅਤੇ ਜੇ ਜਗਤਾਰ ਸਿੰਘ ਭਿੰਡੀ ਨੇ ਵੀ ਪਿੰਡ ਦੇ ਲੋਕਾਂ ਦੀ ਅਗਵਾਈ ਕੀਤੀ।

ਇਸ ਸਬੰਧੀ ਜਦੋਂ ਥਾਣਾ ਮੁਖੀ ਭੈਣੀ ਮੀਆਂ ਖਾਂ ਸੁਰਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਿੰਡ ਝੰਡਾ ਲੁਬਾਣਾ ਵਿੱਚ ਝਗੜਾ ਹੋ ਗਿਆ ਸੀ ਅਤੇ ਐਤਵਾਰ ਸਵੇਰੇ ਪਿੰਡ ਦੀ ਪੰਚਾਇਤ ਵੱਲੋਂ ਆ ਕੇ ਪਿੰਡ ਵਿੱਚ ਹੋਏ ਝਗੜੇ ਦਾ ਇੱਕ ਧਿਰ ਦੇ ਹੱਕ ਵਿੱਚ ਦਬਾਅ ਬਣਾਉਣ ਦੀ ਪੁਲਿਸ ਉੱਤੇ ਕੋਸ਼ਿਸ਼ ਕੀਤੀ। ਪਰ ਜਦੋਂ ਪੁਲਿਸ ਨੇ ਅਤੇ ਉਨ੍ਹਾਂ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਦਬਾਅ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਥਾਣੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।