ਸੁਖਦੇਵ ਸਿੰਘ, ਬਟਾਲਾ

ਬਟਾਲਾ ਦੇ ਨਜ਼ਦੀਕੀ ਪਿੰਡ 'ਚ ਐਕਸਾਈਜ਼ ਅਤੇ ਪੁਲਿਸ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਪਿੰਡ ਕਿਲ੍ਹਾ ਟੇਕ ਸਿੰਘ ਦੇ ਇਕ ਵਿਅਕਤੀ ਨੂੰ ਸ਼ਰਾਬ ਸਮੇਤ ਗਿ੍ਫਤਾਰ ਕੀਤਾ ਹੈ। ਇਹ ਵਿਅਕਤੀ ਆਪਣੇ ਘਰ 'ਚ ਬਣੇ ਬਾਥਰੂਮ 'ਚ ਪੱਕੀ ਤੌਰ ਤੇ ਟਕਾਈਆਂ ਕੈਨੀਆਂ 'ਚ ਸ਼ਰਾਬ ਭਰ ਕੇ ਸ਼ਰਾਬ ਦਾ ਨਜਾਇਜ ਧੰਦਾ ਕਰਦਾ ਆ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਇੰਦਰਬੀਰ ਸਿੰਘ ਰੰਧਾਵਾ, ਇੰਸਪੈਕਟਰ ਹਰਵਿੰਦਰ ਸਿੰਘ ਅਤੇ ਰਜਿੰਦਰ ਵਾਈਨ ਦੇ ਮੈਨੇਜ਼ਰ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਸਹਾਇਕ ਐਕਸਾਈਜ਼ ਕਮਿਸ਼ਨਰ ਰਾਜਵਿੰਦਰ ਕੌਰ ਬਾਜਵਾ ਦੀਆਂ ਹਦਾਇਤਾਂ ਤੇ ਨਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਨੂੰ ਠੱਲ੍ਹ ਪਾਉਣ ਲਈ ਆਰੰਭੀ ਮੁਹਿੰਮ ਤਹਿਤ ਪਿੰਡ ਕਿਲ੍ਹਾ ਟੇਕ ਸਿੰਘ 'ਚ ਛਾਪੇਮਾਰੀ ਕੀਤੀ ਗਈ ਸੀ। ਜਿੱਥੇ ਪਿੰਡ ਦੇ ਹੀ ਇਕ ਵਿਅਕਤੀ ਬਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਆਪਣੇ ਘਰ 'ਚ ਬਣਾਏ ਇਕ ਬਾਥਰੂਮ ਦੀਆਂ ਕੰਧਾਂ 'ਚ ਪੱਕੇ ਤੌਰ ਤੇ 10-10 ਲੀਟਰ ਦੇ 2 ਕੈਨ ਫਿੱਟ ਕਰਕੇ ਉਨ੍ਹਾਂ 'ਚ ਨਾਜਾਇਜ਼ ਸ਼ਰਾਬ ਰੱਖੀ ਹੋਈ ਸੀ ਅਤੇ ਕੰਧ 'ਚ ਬਣਾਏ 2 ਸੁਰਾਖਾਂ ਰਾਹੀਂ ਪਲਾਸਟਿਕ ਦੇ ਪਾਇਪ ਰਾਹੀਂ ਸ਼ਰਾਬ ਬਾਹਰ ਕੱਢ ਕੇ ਵੇਚਦਾ ਸੀ। ਮੈਨੇਜ਼ਰ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਸ਼ਰਾਬ ਰੱਖਣ ਦਾ ਨਿਵੇਕਲਾ ਤਰੀਕਾ ਸਾਹਮਣੇ ਆਇਆ ਹੈ ਅਤੇ ਦੱਸਣਯੋਗ ਹੈ ਕਿ ਸ਼ਰਾਬ ਦਾ ਨਜਾਇਜ ਕਾਰੋਬਾਰ ਕਰਨ ਵਾਲਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗੰ੍ਥੀ ਵਜੋਂ ਸੇਵਾ ਵੀ ਨਿਭਾਉਂਦਾ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।