ਸੁਖਦੇਵ ਸਿੰਘ, ਬਟਾਲਾ

ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਵਿਰੁੱਧ ਲਾਮਬੰਦ ਕਰਕੇ ਉਨ੍ਹਾਂ ਨੂੰ ਸਮਾਜ ਦੀ ਬੇਹਤਰੀ ਅਤੇ ਭਲਾਈ ਕਾਰਜ ਕਾਰਜਾਂ ਵੱਲ ਪ੍ਰਰੇਰਿਤ ਕਰਨ ਦੇ ਮੰਤਵ ਨਾਲ ਨਹਿਰੂ ਯੁਵਾ ਕੇਂਦਰਾ ਗੁਰਦਾਸਪੁਰ ਅਗਵਾਈ ਵਿੱਚ ਜ਼ਿਲ੍ਹਾ ਯੂਥ ਅਡਵਾਇਜਰੀ ਬੋਰਡ ਦੇ ਮੈਂਬਰ ਅਤੇ ਸਟੇਟ ਯੂਥ ਐਵਾਰਡੀ ਤੇਜਪ੍ਰਤਾਪ ਸਿੰਘ ਕਾਹਲੋਂ ਦੇਖ-ਰੇਖ ਹੇਠ ਵਿੱਚ ਬਟਾਲਾ ਨਜ਼ਦੀਕੀ ਪਿੰਡ ਮਲਕਪੁਰ ਦੇ ਨੌਜਵਾਨਾਂ ਵੱਲੋਂ ਪਿੰਡ ਵਿੱਚ ਡਾਇਮੰਡ ਯੂਥ ਕਲੱਬ ਦਾ ਗਠਨ ਕੀਤਾ ਗਿਆ। ਜਿਸ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਰਾਕੇਸ਼ ਮਸੀਹ ਨੂੰ ਚੇਅਰਮੈਨ, ਮਕਬੂਲ ਮਸੀਹ ਨੂੰ ਪ੍ਰਧਾਨ, ਮਨਜੀਤ ਮਸੀਹ ਨੂੰ ਮੀਤ ਪ੍ਰਧਾਨ, ਵਿਕਟਰ ਮਸੀਹ ਨੂੰ ਸੈਕਟਰੀ, ਸਲਾਮਤ ਮਸੀਹ ਨੂੰ ਪ੍ਰਰੈੱਸ ਸੈਕਟਰੀ, ਰੂਪ ਮਸੀਹ ਨੂੰ ਕੈਸ਼ੀਅਰ, ਜੋਬਨ ਮਸੀਹ ਅਤੇ ਡੈਨੀਅਲ ਨੂੰ ਸਲਾਹਕਾਰ ਚੁਣਿਆ ਗਿਆ। ਇਸ ਮੌਕੇ ਕਾਹਲੋਂ ਨੇ ਕਲੱਬ ਦੇ ਮੈਂਬਰਾਂ ਨੂੰ ਕੋਵਿਡ-19 ਮਹਾਂਮਾਰੀ ਸਬੰਧੀ ਜਾਗਰੂਕ ਕਰਦੇ ਹੋਏ ਉਨ੍ਹਾਂ ਨੂੰ ਸਮਾਜਿਕ ਦੂਰੀ ਰੱਖਣ, ਮਾਸਕ ਪਹਿਨ ਕੇ ਅਤੇ ਹੋਰ ਸਾਵਧਾਨੀਆਂ ਵਰਤਦੇ ਹੋਏ ਕਾਰਜ ਕਰਨ ਲਈ ਪ੍ਰਰੇਰਿਤ ਕੀਤਾ। ਅੱਜ ਕਲੱਬ ਵੱਲੋਂ ਪਿੰਡ ਵਿੱਚ ਵਰਕ ਕੈਂਪ ਲਗਾਇਆ ਗਿਆ। ਜਿਸ ਵਿਚ ਕਲੱਬ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸਫਾਈ ਕੀਤੀ ਗਈ ਅਤੇ ਸੜਕ ਨਾਲ ਲੱਗਦੀਆਂ ਰੂੜੀਆਂ ਨੂੰ ਚੁੱਕਿਆ ਗਿਆ। ਇਸ ਮੌਕੇ ਕਲੱਬ ਦੇ ਉਪਰੋਕਤ ਅਹੁਦੇਦਾਰਾਂ ਤੋਂ ਇਲਾਵਾ ਬਿਕਰਮ, ਅਮਨ, ਰਿੰਕਾ, ਜੋਬਨ, ਰੋਬਨ, ਬਾਊ, ਰਾਜਨ, ਯੂਸੀ ਆਦਿ ਕਲੱਬ ਮੈਂਬਰਾਂ ਵੱਲੋਂ ਪਿੰਡ ਵਿੱਚ ਵੱਖ-ਵੱਖ ਥਾਂਵਾਂ ਤੇ 12 ਕੂੜੇਦਾਨ ਸਟੈਂਡ ਸਥਾਪਿਤ ਕੀਤੇ ਗਏ। ਜਿਸ ਸਬੰਧੀ ਉਨ੍ਹਾਂ ਦੱਸਿਆ ਕਿ ਇਨ੍ਹਾਂ ਕੂੜੇਦਾਨਾਂ ਵਿੱਚ ਲੋਕਾਂ ਵੱਲੋਂ ਸੁੱਟਿਆ ਗਿਆ ਕੂੜਾ ਕਲੱਬ ਮੈਂਬਰਾਂ ਵੱਲੋਂ ਸਾਂਭਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਾਤਾਵਰਨ ਦੀ ਸ਼ੁੱਧੀ ਲਈ ਤੇਜਪ੍ਰਤਾਪ ਸਿੰਘ ਕਾਹਲੋਂ ਅਤੇ ਮੈਡਮ ਮਨਪ੍ਰਰੀਤ ਕੌਰ ਦੀ ਅਗਵਾਈ ਵਿੱਚ ਕਲੱਬ ਵੱਲੋਂ ਵੱਡੀ ਤਦਾਦ ਵਿੱਚ ਫਲਦਾਰ ਅਤੇ ਫੁੱਲਦਾਰ ਪੌਦੇ ਲਗਾਏ ਜਾ ਰਹੇ ਹਨ।