ਆਕਾਸ਼, ਗੁਰਦਾਸਪੁਰ

ਜੰਗਲਾਤ ਵਰਕਰ ਯੂਨੀਅਨ ਪੰਜਾਬ ਵੱਲੋਂ ਦਿੱਤੇ ਸੱਦੇ 'ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਣ ਮੁਲਾਜ਼ਮਾਂ ਨੇ ਵਣ ਮੰਡਲ ਅਫਸਰ ਦੇ ਦਫਤਰ ਅੱਗੇ ਪੰਜਾਬ ਸਰਕਾਰ ਖਿਲਾਫ ਲੜੀਵਾਰ ਧਰਨਾ ਦਿੱਤਾ ਜਾ ਰਿਹਾ ਹੈ, ਜੋ ਵੀਰਵਾਰ ਨੂੰ ਦਸਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਇਸ ਮੌਕੇ ਧਰਨਾਕਾਰੀ ਜਸਵੰਤ ਸਿੰਘ, ਹਰਬੰਸ ਸਿੰਘ, ਦਰਸ਼ਨ ਸਿੰਘ ਧਾਰੀਵਾਲ, ਖੇਮ ਸਿੰਘ ਧਾਰੀਵਾਲ, ਬਲਵੰਤ ਸਿੰਘ ਅਲੀਵਾਲ, ਨਰਿੰਦਰ ਸਿੰਘ ਅਲੀਵਾਲ ਆਦਿ ਮੰਗ ਕਰ ਰਹੇ ਹਨ ਕਿ ਰੋਕੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ, ਕੱਚੇ ਮੁਲਾਜਮਾਂ ਨੂੰ ਪੱਕੇ ਕੀਤਾ ਜਾਵੇ, ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਹਰ ਵਰਕਰ ਦਾ ਈਐੱਸਆਈ/ ਈਪੀਐੱਫ ਫੰਡ ਕੱਟਿਆ ਜਾਵੇ, ਮਨਰੇਗਾ ਕਾਮਿਆਂ ਤੋਂ ਵਿਭਾਗੀ ਕੰਮ ਵਾਪਸ ਲਿਆ ਜਾਵੇ ਅਤੇ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਨੂੰ ਵਰਦੀਆਂ ਲੈਣ ਲਈ ਫੰਡ ਜਾਰੀ ਕੀਤੇ ਜਾਣ।

ਇਸ ਸਮੇਂ ਮੱਖਣ ਕੁਹਾੜ ਅਤੇ ਕਪੂਰ ਸਿੰਘ ਘੁੰਮਣ ਆਗੂਆਂ ਨੇ ਬੋਲਦਿਆਂ ਕਿਹਾ ਜੇਕਰ ਵਿਭਾਗ ਨੇ ਸਾਡੀਆਂ ਮੰਗਾਂ ਦਾ ਸਾਰਥਿਕ ਹੱਲ ਨਾ ਕੱਿਢਆ ਤਾਂ ਫਿਰ ਸੂਬਾ ਪੱਧਰੀ ਜਥੇਬੰਦਕ ਐਕਸ਼ਨ ਦਾ ਐਲਾਨ ਕੀਤਾ, 12 ਅਗਸਤ ਤੱਕ ਲਗਾਤਾਰ ਧਰਨਿਆਂ ਤੋਂ ਬਾਅਦ 13 ਅਗਸਤ ਨੂੰ ਮੋਹਾਲੀ ਵਿਖੇ ਪੰਜਾਬ ਪੱਧਰੀ ਰੋਸ ਮੁਜਾਹਰਾ ਵੱਡਾ ਇੱਕਠ ਕਰਕੇ ਕੀਤਾ ਜਾਵੇਗਾ, ਇਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਸਰਕਾਰ ਦੀ ਹੋਵੇ ਗੀ। ਆਗੂਆਂ ਨੇ ਕਿਹਾ ਕਿ ਜੇਕਰ ਸਾਡੇ ਜ਼ਿਲ੍ਹਾ ਅਫਸਰ ਨੇ ਵੀ ਟਾਲਮਟੋਲ ਦੀ ਨਿਤੀ ਅਪਣਾਈ ਤਾਂ ਜ਼ਿਲ੍ਹੇ ਖਿਲਾਫ ਵੀ ਸੰਘਰਸ਼ ਕੀਤਾ ਜਾਵੇਗਾ, ਇਹਨਾਂ ਕੀਤੇ ਜਾ ਰਹੇ ਮੁਲਾਜ਼ਮ ਮਾਰੂ ਫੈਸਲਿਆਂ ਦੇ ਆਉਣ ਵਾਲੇ ਸਮੇਂ ਵਿਚ ਸਿੱਟੇ ਸਰਕਾਰ ਦੇ ਖਿਲਾਫ ਜਾਣਗੇ। ਲੜੀਵਾਰ ਧਰਨੇ ਦਾ ਸਮਰਥਨ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਗੁਰਦਾਸਪੁਰ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦੀ ਹੈ।