ਪੰਜਾਬੀ ਜਾਗਰਣ ਟੀਮ, ਕਾਦੀਆਂ/ਡੇਰਾ ਬਾਬਾ ਨਾਨਕ : ਆਮ ਆਦਮੀ ਪਾਰਟੀ (ਆਪ) ਦੀ ਸਥਾਨਕ ਲੀਡਰਸ਼ਿਪ ਨੇ ਅਮਰਜੀਤ ਸਿੰਘ ਉਦੋਵਾਲੀ ਦੀ ਅਗਵਾਈ ਹੇਠ ਮੰਗਲਵਾਰ ਨੂੰ ਮੁੱਖ ਮੰਤਰੀ ਦੇ ਅਤਿ ਕਰੀਬੀ ਅਤੇ ਸਥਾਨਕ ਕਾਂਗਰਸੀ ਮੰਤਰੀ ਤਿ੍ਪਤ ਰਜਿੰਦਰ ਬਾਜਵਾ ਦੇ ਘਰ ਦਾ ਿਘਰਾਓ ਕਰਦਿਆਂ ਜ਼ੋਰਦਾਰ ਰੋਸ ਪ੍ਰਗਟ ਕੀਤਾ। ਇਸ ਮੌਕੇ ਪਾਰਟੀ ਦੇ ਸਥਾਨਕ ਆਗੂ ਅਮਰਜੀਤ ਸਿੰਘ ਉਦੋਵਾਲੀ ਅਤੇ ਚੋਖੀ ਗਿਣਤੀ 'ਚ ਵਰਕਰ ਅਤੇ ਵਲੰਟੀਅਰ ਵੀ ਸ਼ਾਮਲ ਸਨ। ਉਦੋਵਾਲੀ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੇ ਕਹਿਰ ਨਾਲ ਲਗਭਗ ਸਵਾ 100 ਜਾਨਾਂ ਅਜਾਈਂ ਚਲੀਆਂ ਗਈਆਂ। ਉਨ੍ਹਾਂ ਕਿਹਾ ਕਿ ਤਿ੍ਪਤ ਰਜਿੰਦਰ ਸਿੰਘ ਬਾਜਵਾ ਸ਼ਰਾਬ ਮਾਫੀਆ ਦੀ ਸਰਪ੍ਰਸਤੀ ਕਰਦੇ ਆ ਰਹੇ ਹਨ। 'ਆਪ' ਆਗੂਆਂ ਨੇ ਕਾਂਗਰਸੀ ਮੰਤਰੀ ਨੂੰ ਲਲਕਾਰ ਦਿੰਦਿਆਂ ਕਿਹਾ ਕਿ ਜੇਕਰ ਉਹ ਪਾਕ-ਸਾਫ਼ ਹਨ ਤਾਂ ਉਨ੍ਹਾਂ ਪੀੜਤਾਂ ਦੇ ਘਰਾਂ 'ਚ ਆਉਣ ਦੀ ਹਿੰਮਤ ਕਿਉਂ ਨਹੀਂ ਦਿਖਾਈ। 'ਆਪ' ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਖੰਨਾ, ਰਾਜਪੁਰਾ ਅਤੇ ਘਨੌਰ ਦੀਆਂ ਨਕਲੀ ਸ਼ਰਾਬ ਫ਼ੈਕਟਰੀਆਂ ਦੇ ਅਸਲੀ 'ਕਾਂਗਰਸੀ, ਅਕਾਲੀ-ਭਾਜਪਾ ਦੋਸ਼ੀਆਂ ਨੂੰ ਹੱਥ ਪਾਇਆ ਹੁੰਦਾ ਤਾਂ ਹੁਣ ਮਾਝੇ ਦੇ ਤਿੰਨ ਜ਼ਿਲਿ੍ਹਆਂ 'ਚ ਐਨਾ ਕਹਿਰ ਨਾ ਵਾਪਰਦਾ। ਉਦੋਵਾਲੀ ਅਤੇ ਆਪ ਆਗੂਆਂ ਨੇ ਕਿਹਾ ਕਿ ਜਦ ਤੱਕ ਸੂਬੇ 'ਚ ਸਿਆਸਤਦਾਨਾਂ, ਪੁਲਿਸ ਅਤੇ ਮਾਫ਼ੀਆ ਦਾ ਨਾਪਾਕ ਗੱਠਜੋੜ ਨਹੀਂ ਤੋੜ ਦਿੱਤਾ ਜਾਂਦਾ ਉਹ ਚੁੱਪ ਨਹੀਂ ਬੈਠਣਗੇ।