ਪੱਤਰ ਪ੍ਰਰੇਰਕ, ਦੌਰਾਂਗਲਾ : ਬਾਬਾ ਸ੍ਰੀ ਚੰਦ ਐਜੂਕੇਸ਼ਨਲ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ 'ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ' ਨੂੰ ਆਦਰਸ਼ ਮੰਨਦੇ ਹੋਏ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਬਾਬਾ ਜਗੀਰ ਸਿੰਘ ਤੇ ਵਾਤਾਵਰਨ ਪ੍ਰਰੇਮੀ ਸੁਨੀਲ ਦੱਤ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਸੁਸਾਇਟੀ ਦੇ ਮੁੱਖ ਸੇਵਾਦਾਰ ਸੁਖਜਿੰਦਰ ਸੋਖੀ ਨੇ ਦੱਸਿਆ ਕਿ ਇਸ ਵਾਰ ਲੋਕਾਂ ਨੂੰ ਰੁੱਖ ਗੋਦ ਲੈਣ ਦੀ ਅਪੀਲ ਕਰ ਰਹੇ ਹਾਂ, ਕਿਉਂਕਿ ਹਰ ਸਾਲ ਹਜਾਰਾਂ ਬੂਟੇ ਲਗਾਏ ਜਾਦੇ ਹਨ ਪਰ ਪਲਦੇ ਘੱਟ ਹਨ, ਰੁੱਖ ਲਗਾਉਣ ਨਾਲ ਰੁੱਖ ਪਾਲਣੇ ਬਹੁਤ ਜ਼ਰੂਰੀ ਹਨ ਤਾਂ ਹੀ ਵਾਤਾਵਰਨ ਬਚੇਗਾ। ਇਸ ਸਮੇਂ ਸੋਸਾਇਟੀ ਦੇ ਸੇਵਾਦਾਰ ਲਖਵਿੰਦਰ ਸਿੰਘ, ਕਰਨੈਲ ਸਿੰਘ, ਮਨਜੀਤ ਕੌਰ, ਸੁਖਵਿੰਦਰ ਕੌਰ ਹਾਜ਼ਰ ਸਨ।