ਰਮੇਸ਼ ਅਠਵਾਲ, ਪੰਜਗਰਾਈਆਂ

ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਅੱਡਾ ਅੱਚਲ ਸਾਹਿਬ ਵਿਖੇ ਥਾਣਾ ਰੰਗੜ ਨੰਗਲ ਤੋਂ ਮਹਿਜ ਪੰਜ ਸੌ ਮੀਟਰ ਦੀ ਦੂਰੀ ਤੇ ਪੈਂਦੀਆਂ ਦੁਕਾਨਾਂ ਦੇ ਚੋਰਾਂ ਵੱਲੋਂ ਸ਼ਟਰ ਤੋੜ ਕੇ ਚੋਰੀ ਕਰਨ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਮਾਹਲ ਡੇਅਰੀ ਦੇ ਮਾਲਕ ਜੋਗਾ ਸਿੰਘ ਸੰਦਲਪੁਰ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਦੁਕਾਨ ਦਾ ਸ਼ਟਰ ਬੰਦ ਕਰਕੇ ਘਰਾਂ ਨੂੰ ਚਲੇ ਗਏ ਪਰ ਸਵੇਰੇ ਕਿਸੇ ਗਾਹਕ ਵੱਲੋਂ ਫੋਨ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਚੁੱਕਿਆ ਹੋਇਆ ਹੈ ਜਦ ਮੌਕੇ ਤੇ ਆ ਕੇ ਦੇਖਿਆ ਤਾਂ ਦੁਕਾਨ ਅੰਦਰੋਂ ਦੇਸੀ ਿਘਓ ਅਤੇ ਪਨੀਰ ਚੋਰਾਂ ਵੱਲੋਂ ਚੋਰੀ ਕੀਤਾ ਗਿਆ। ਇਸੇ ਹੀ ਤਰ੍ਹਾਂ ਕਾਕੂ ਕਰਿਆਨਾ ਸਟੋਰ ਦੇ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਸਾਡੀ ਦੁਕਾਨ ਦਾ ਚੋਰਾਂ ਵੱਲੋਂ ਸ਼ਟਰ ਤਾਂ ਤੋੜਿਆ ਗਿਆ ਪਰ ਸਾਮਾਨ ਕੋਈ ਵੀ ਨਹੀਂ ਖੜਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।