ਪੱਤਰ ਪ੍ਰਰੇਰਕ, ਕਾਦੀਆਂ : ਪਲਸਰ ਸਵਾਰ ਦੋ ਨੌਜਵਾਨਾਂ ਵੱਲੋਂ ਮੋਪਡ ਤੇ ਜਾ ਰਹੀ ਅੌਰਤ ਕੋਲੋਂ 17 ਹਜ਼ਾਰ ਰੁਪਿਆਂ ਵਾਲਾ ਭਰਿਆ ਪਰਸ ਖੋਹਣ ਅਤੇ ਅੌਰਤ ਨੂੰ ਜ਼ਖ਼ਮੀ ਕਰਨ ਦਾ ਸਮਾਚਾਰ ਹੈ। ਰੋਜ਼ੀ ਪਤਨੀ ਜਤਿੰਦਰ ਕੁਮਾਰ ਵਾਸੀ ਹਰਚੋਵਾਲ ਨੇ ਦੱਸਿਆ ਕਿ ਉਹ ਆਪਣੀ ਮੋਪਡ 'ਤੇ ਆਪਣੀ ਸਹੇਲੀ ਨਾਲ ਹਰਚੋਵਾਲ ਤੋਂ ਸਠਿਆਲੀ ਪੁਲ ਨੂੰ ਜਾ ਰਹੀ ਸੀ ਜਦੋਂ ਉਹ ਸਠਿਆਲੀ ਪੁਲ ਨਜ਼ਦੀਕ ਪੁੱਜੀ ਤਾਂ ਪਿੱਛੇ ਤੋਂ ਆਏ ਪਲਸਰ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਸ ਨੂੰ ਧੱਕਾ ਮਾਰ ਕੇ ਥੱਲੇ ਸੁਟ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਅਤੇ ਉਸ ਕੋਲੋਂ ਉਕਤ ਨੌਜਵਾਨ ਪਰਸ ਖੋਹ ਕੇ ਫਰਾਰ ਹੋ ਗਏ। ਅੌਰਤ ਨੇ ਦੱਸਿਆ ਕਿ ਉਸ ਦੇ ਪਰਸ ਵਿਚ ਕਰੀਬ 17 ਹਜਾਰ ਰੁਪਏ ਸਨ। ਅੌਰਤ ਨੇ ਦੱਸਿਆ ਕਿ ਸਠਿਆਲੀ ਪੁਲ ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਉਸ ਨੇ ਤੁਰੰਤ ਸੂਚਿਤ ਕੀਤਾ। ਇਸ ਦੌਰਾਨ ਉਸ ਨੇ ਦੱਸਿਆ ਕਿ ਉਸ ਦੇ ਨਾਲ ਬੈਠੀ ਅੌਰਤ ਨੇ ਉਸ ਨੂੰ ਤੁਰੰਤ ਸਥਾਨਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਪੀੜਤ ਅੌਰਤ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਕਤ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ।