ਪੱਤਰ ਪ੍ਰਰੇਰਕ ਬਟਾਲਾ : ਦੇਰ ਸ਼ਾਮ ਬੰਦ ਪਏ ਘਰ ਚ ਚੋਰਾਂ ਵੱਲੋਂ ਘਰੇਲੂ ਸਾਮਾਨ ਤੇ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਗੁਰਪ੍ਰਰੀਤ ਸਿੰਘ ਘੁੱਗੀ ਪੁੱਤਰ ਹਰਭਜਨ ਸਿੰਘ ਵਾਸੀ ਠਠਿਆਰਾਂ ਮੁਹੱਲਾ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਕਿਸੇ ਰਿਸ਼ਤੇਦਾਰ ਕੋਲ ਫਿਰੋਜ਼ਪੁਰ ਗਏ ਹੋਏ ਸਨ ।ਉਨ੍ਹਾਂ ਦੱਸਿਆ ਕਿ ਉਸ ਨੂੰ ਉਨ੍ਹਾਂ ਦੇ ਗੁਆਂਢੀਆਂ ਦਾ ਅੱਜ ਫੋਨ ਆਇਆ ਕਿ ਤੁਹਾਡੇ ਘਰ ਦੀ ਖਿੜਕੀ ਟੁੱਟੀ ਹੋਈ ਹੈ ।ਜਿਸ ਤੇ ਉਸ ਨੇ ਆਪਣੇ ਮੁਹੱਲੇ ਦੇ ਕੌਂਸਲਰ ਸੁਨੀਲ ਸਰੀਨ ਨੂੰ ਘਰ ਚ ਹੋਈ ਚ ਬਾਰੇ ਦੱਸਿਆ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਉਹ ਚੋਰੀ ਦੀ ਖਬਰ ਮਿਲਦਿਆਂ ਸਾਰੀ ਫਿਰੋਜਪੁਰ ਤੋਂ ਸਕੂਟਰੀ ਰਾਹੀਂ ਬਟਾਲੇ ਪਹੁੰਚਿਆ ਤੇ ਘਰ ਆਣ ਕੇ ਦੇਖਿਆ ਕਿ ਚੋਰਾਂ ਨੇ ਉਸਦੇ ਘਰ ਦਾ ਘਰੇਲੂ ਸਾਮਾਨ ਜਿਸ ਵਿੱਚ ਚੁੱਲ੍ਹਾ ,ਤਿੰਨ ਗੈਸ ਸਿਲੰਡਰ ,ਐੱਲਈਡੀ ਟੀਵੀ, ਜੂਸਰ ,ਫਰਾਟਾ ਪੱਖਾ, ਇਨਵਰਟਰ ਬੈਟਰਾ ਅਤੇ ਘਰ ਅੰਦਰ ਪਿਆ 25 ਹਜਾਰ ਨਗਦ ਰੁਪਿਆ ਵੀ ਚੋਰੀ ਕਰ ਲਿਆ ਹੈ ।ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਇਸ ਚੋਰੀ ਦੀ ਘਟਨਾ ਬਾਰੇ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਸ ਤੇ ਥਾਣਾ ਸਿਟੀ ਦੇ ਏ ਐੱਸ ਆਈ ਸੁਖਦੇਵ ਸਿੰਘ ਨੇ ਮੌਕੇ ਤੇ ਆ ਕੇ ਚੋਰੀ ਸਬੰਧੀ ਜਾਣਕਾਰੀ ਲੈਂਦਿਆਂ ਨੇੜੇ ਦੇ ਘਰਾਂ ਦੇ ਸੀਸੀਟੀਵੀ ਫੁਟੇਜ ਖੰਗਾਲ ਨੇ ਸ਼ੁਰੂ ਕਰ ਦਿੱਤੇ ਹਨ ।ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਨ ਬਿਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਅਣਪਛਾਤੇ ਚੋਰਾਂ ਵਿਰੁੱਧ ਪਰਚਾ ਦਰਜ ਕਰ ਦਿੱਤਾ ਗਿਆ ਹੈ।