ਪਠਾਨੀਆ, ਧਾਰ ਕਲਾਂ

ਪਠਾਨਕੋਟ ਡਲਹੌਜ਼ੀ ਰਾਸ਼ਟਰੀ ਰਾਜ ਮਾਰਗ 154ਏ ਤੇ ਸਥਿਤ ਪਿੰਡ ਸੁਕਰੇਤ ਕੋਲ਼ ਸੜਕ ਦੀ ਖਸਤਾ ਹਾਲਤ ਕਾਰਨ ਇਕ ਸਫੇਦ ਰੰਗ ਦੀ ਕਾਰ ਨੰਬਰ ਯੂਪੀ-14-ਡੀਐਨ-1291 ਜਿਸ ਵਿੱਚ ਕਾਰ ਚਾਲਕ ਅਤੇ ਉਸ ਦਾ ਪਰਿਵਾਰ ਦੇ ਮੈਂਬਰ ਬੈਠੇ ਸੀ, ਹਾਦਸੇ ਦਾ ਸ਼ਿਕਾਰ ਹੋ ਗਏ। ਸੜਕ ਵਿੱਚ ਪਏ ਟੋਇਆਂ ਕਾਰਨ ਵੱਡਾ ਹਾਦਸਾ ਹੋਣ ਟੱਲ ਗਿਆ। ਮਿਲੀ ਜਾਣਕਾਰੀ ਅਨੁਸਾਰ ਗੱਡੀ ਵਿੱਚ ਸਵਾਰ ਸ਼ਰਮਾ ਪਰਿਵਾਰ ਦਿੱਲੀ ਤੋਂ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਚੰਬਾ ਆਪਣੇ ਸੋਹਰੇ ਘਰ ਜਾ ਰਹੇ ਸਨ। ਦੁਪਹਿਰ ਨੂੰ ਜਦੋਂ ਉਨ੍ਹਾਂ ਦੀ ਕਾਰ ਪਿੰਡ ਸੁਕਰੇਤ ਕੋਲ਼ ਪਹੁੰਚੀ ਤਾ ਅਚਾਨਕ ਰਾਸ਼ਟਰੀ ਰਾਜ ਮਾਰਗ ਵਿੱਚ ਪਏ ਟੋਇਆਂ ਤੋਂ ਆਪਣੀ ਕਾਰ ਨੂੰ ਬਚਾਉਂਦੇ ਹੋਏ ਕਾਰ ਪਹਾੜੀ ਨਾਲ ਵੱਜ ਗਈ। ਇਸ ਘਟਨਾ ਦੌਰਾਨ ਪਿੰਡ ਸੁਕਰੇਤ ਦੇ ਸਰਪੰਚ ਬਲਵਾਨ ਸ਼ਿੰਘ ਮੌਕੇ ਤੇ ਪਹੁੰਚੇ ਅਤੇ ਕਾਰ ਸਵਾਰਾ ਨੂੰ ਬਾਹਰ ਕੱਿਢਆ। ਇਸ ਘਟਨਾ ਵਿੱਚ ਕਾਰ ਵਿੱਚ ਬੈਠੇ ਲੋਕ ਮਾਮੂਲੀ ਜ਼ਖਮੀ ਹੋਏ ਹਨ। ਸਰਪੰਚ ਬਲਵਾਨ ਸ਼ਿੰਘ ਵੱਲੋਂ ਦੂਜੀ ਗੱਡੀ ਦਾ ਇਤਜ਼ਾਮ ਕਰਕੇ ਉਨ੍ਹਾਂ ਨੂੰ ਅੱਗੇ ਭੇਜ ਦਿੱਤਾ ਗਿਆ। ਜਿਕਰਯੋਗ ਹੈ ਕਿ ਇਸ ਰਾਸ਼ਟਰੀ ਰਾਜ ਮਾਰਗ ਤੇ ਪਏ ਟੋਇਆਂ ਦੇ ਕਾਰਨ ਅਨੇਕਾਂ ਹਾਦਸੇ ਹੋ ਚੁੱਕੇ ਹਨ ਪਰ ਸਬੰਧਿਤ ਵਿਭਾਗ ਵੱਲੋ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਇਸ ਸੜਕ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਵੇ।