ਲਖਬੀਰ ਖੁੰਡਾ, ਧਾਰੀਵਾਲ

ਸਥਾਨਕ ਮਿੱਲ ਗਰਾਊਂਡ ਧਾਰੀਵਾਲ ਵਿਖ਼ੇ ਪੰਜਾਬ ਸੁਬਾਰਡੀਨੇਟ ਸਰਵਿਸਸ ਫੈਡਰੇਸ਼ਨ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਮਾਟੋ ਹੱਥਾਂ ਵਿੱਚ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਸਮੇਂ ਸੂਬਾ ਜਾਇੰਟ ਸਕੱਤਰ ਕੁਲਦੀਪ ਪੂਰੋਵਾਲ, ਸੀ.ਮੀਤ ਪ੍ਰਧਾਨ ਸੁਖਵਿੰਦਰ ਰੰਧਾਵਾ,ਕਰਨੈਲ ਸਿੰਘ, ਕਮਲੇਸ਼ ਕੁਮਾਰੀ,ਰਣਜੀਤ ਕੌਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ, ਲੋਕਾਂ ਵਿਰੁੱਧ ਨੀਤੀਆਂ ਬਣਾਈਆਂ ਜਾ ਰਹੀਆਂ ਹਨ, ਕਿਰਤ ਕਾਨੂੰਨਾਂ ਵਿਚ ਸੋਧ ਕਰਕੇ ਕੰਮ ਘੰਟੇ ਵਧਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਰੇਲਵੇ, ਬੈਕਾਂ, ਬੀ.ਐਸ.ਐਨ.ਐਲ ਸਮੇਤ ਸਰਕਾਰੀ ਵਿਭਾਗਾਂ ਦਾ ਤੇਜ਼ੀ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ, ਡੀ.ਏ. ਦੀਆਂ ਕਿਸ਼ਤਾਂ ਅਤੇ ਪੇਅ ਕਮਿਸ਼ਨ ਦੀ ਰਿਪੋਰਟ ਜਾਰੀ ਨਹੀਂਂ ਕੀਤੀ ਜਾ ਰਹੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ, ਆਂਗਣਵਾੜੀ, ਮਿਡ ਡੇ ਮੀਲ ਅਤੇ ਜੰਗਲਾਤ ਵਰਕਰਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ, ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ, ਸੁਖਵਿੰਦਰ ਚਾਹਲ ਅਤੇ ਜੀ.ਟੀ.ਯੂ. ਆਗੂਆਂ ਨੂੰ ਜਾਰੀ ਦੋਸ ਸੂਚੀਆਂ ਰੱਦ ਨਹੀਂ ਕੀਤੀਆਂ ਜਾ ਰਹੀਆਂ ਹਨ, ਮਿਡ ਡੇ ਮੀਲ, ਆਸ਼ਾ ਵਰਕਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਹੀਂ ਹੋ ਰਹੀਆਂ, ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦਾ ਹੱਲ੍ਹ ਨਾ ਕੀਤਾ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਗੁਰਜਿੰਦਰ ਸਿੰਘ, ਸਰਨਜੀਤ ਸਿੰਘ, ਪਿਆਰਾ ਸਿੰਘ ਡਡਵਾਂ, ਸੁਭਾਸ਼ ਚੰਦਰ, ਰਮੇਸ਼ ਲਾਲ, ਸੁਖਦੇਵ ਸਿੰਘ, ਕੰਵਲਜੀਤ ਕੌਰ, ਰਜਵੰਤ ਕੌਰ, ਸੁਰਿੰਦਰ ਸਿੰਘ, ਮਦਲ ਸਿੰਘ, ਸਤਿੰਦਰਜੀਤ, ਬਲਦੇਵ ਰਾਜ, ਲਾਭ ਸਿੰਘ,ਜਸਪਾਲ ਸਿੰਘ, ਆਦਿ ਹਾਜ਼ਰ ਸਨ।