ਪਵਨ ਤੇ੍ਹਨ/ਸੁਖਦੇਵ ਸਿੰਘ, ਬਟਾਲਾ

ਬੀਤੀ ਰਾਤ ਨਵਤੇਜ ਹਿਮਿਉਨਿਟੀ ਹਸਪਤਾਲ ਦੇ ਸੰਚਾਲਕ ਤੇ ਸਮਾਜ ਸੇਵਕ ਨਵਤੇਜ ਸਿੰਘ ਗੁੱਗੂ ਦਾ ਇਕ ਮਾਮਲੇ ਨੂੰ ਲੈ ਕੇ ਥਾਣਾ ਸਿਟੀ ਦੀ ਪੁਲਿਸ ਨੇ ਨਵਤੇਜ ਸਿੰਘ ਗੁੱਗੂ ਤੇ ਉਸ ਦੇ ਸਟਾਫ ਮੈਂਬਰਾਂ ਤੇ ਕੁੱਝ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਮੁੱਖੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਤੇ ਪੁਲਿਸ ਪਾਰਟੀ ਦੀਨਾਨਗਰ 'ਚ ਵਾਪਰੇ ਇਕ ਲੁੱਟ ਖੋਹ ਦੇ ਮਾਮਲੇ 'ਚ ਦੀਨਾਨਗਰ ਦੀ ਪੁਲਿਸ ਦੇ ਨਾਲ ਗਏ ਸਨ ਪਰ ਉੱਥੇ ਨਵਤੇਜ ਸਿੰਘ ਗੁੱਗੂ ਨੇ ਪੁਲਿਸ ਨੂੰ ਸਹਿਯੋਗ ਦੇਣ ਦੀ ਬਜਾਏ ਪੁਲਿਸ ਨਾਲ ਦੁਵਿਵਹਾਰ ਤੇ ਧੱਕਾ ਮੁੱਕੀ ਕੀਤੀ ਹੈ ਜਿਸ ਨੂੰ ਲੈ ਕੇ ਨਵਤੇਜ ਸਿੰਘ ਗੁੱਗੂ, ਹਸਪਤਾਲ ਦੇ ਤਿੰਨ ਸਟਾਫ ਮੈਂਬਰਾਂ ਅਤੇ 15 ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਜਿਸ ਸਬੰਧ 'ਚ ਅੱਜ ਨਵਤੇਜ ਸਿੰਘ ਗੁੱਗੂ ਵੱਲੋਂ ਪੈ੍ੱਮ ਕਾਫਰੰਸ ਕੀਤੀ ਗਈ। ਜਿਸ ਵਿਚ ਉਨ੍ਹਾਂ ਕਿਹਾ ਕਿ ਉਹ ਲੋਕ ਸੇਵਾ ਨੂੰ ਸਮਰਪਿਤ ਹੈ ਅਤੇ ਨਵਤੇਜ ਹਿਮਿਉਨਿਟੀ ਹਸਪਤਾਲ 'ਚ ਲੋੜਵੰਦਾਂ ਦਾ ਮੁਫਤ ਇਲਾਜ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਸਪਤਾਲ 'ਚ ਇਲਾਜ ਲਈ ਕੋਈ ਵੀ ਆਵੇ ਉਸ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਉਨ੍ਹਾਂ ਨੇ ਪੁਲਿਸ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਉਲਟਾ ਪੁਲਿਸ ਵੱਲੋਂ ਹਸਪਤਾਲ 'ਚ ਆਉਣ ਕੇ ਡਾਕਟਰ ਤੇ ਮਰੀਜਾਂ ਨਾਲ ਮਾੜਾ ਵਿਵਹਾਰ ਕੀਤਾ ਹੈ। ਪੁਲਿਸ ਵੱਲੋਂ ਦਰਜ ਕੀਤੇ ਮਾਮਲੇ ਸਬੰਧੀ ਨਵਤੇਜ ਸਿੰਘ ਗੁਗੂ ਨੇ ਕਿਹਾ ਕਿ ਪੁਲਿਸ ਜਾਣ ਬੁੱਝ ਕੇ ਪੇ੍ਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਸੇਵਾ ਨੂੰ ਸਮਰਪਤ ਹੋ ਕਿ ਕਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਜੋ ਮਾਮਲਾ ਦਰਜ ਕੀਤਾ ਹੈ ਉਸ ਨੂੰ ਕੈਂਸਲ ਨਾ ਕੀਤਾ ਤਾਂ ਉਹ ਅਗਲੀ ਰਣਨੀਤੀ ਉਲੀਕਣਗੇ ਉਨ੍ਹਾਂ ਕਿਹਾ ਕਿ ਥਾਣਾ ਸਿਟੀ ਦੇ ਐੱਸਐੱਚਓ ਜਾਣਬੁਝ ਕੇ ਉਸ ਨੂੰ ਪੇ੍ਸ਼ਾਨ ਕਰ ਰਹੇ ਹਨ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਆਗੂ ਵਿਜੇ ਤੇ੍ਹਨ ਅਤੇ ਆਪ ਆਗੂ ਪੀਟਰ ਚੀਦਾ, ਹਰਿੰਦਰ ਸਿੰਘ ਕਲਸੀ ਕੌਂਸਲਰ ਆਦਿ ਹਾਜ਼ਰ ਸਨ।