ਸੁਰਿੰਦਰ ਮਹਾਜਨ, ਪਠਾਨਕੋਟ

ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮਿਤੀ 30.06.2020 ਤੱਕ ਲਾਕਡਾਊਨ ਦਾ ਹੁਕਮ ਜਾਰੀ ਕੀਤਾ ਗਿਆ ਸੀ। ਜਦੋਂ ਕਿ ਹੁਣ ਗ੍ਹਿ ਮਾਮਲੇ ਵਿਭਾਗ, ਭਾਰਤ ਸਰਕਾਰ ਵਲੋਂ ਅਨਲੋਕ-2 ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹਨਾਂ ਹਦਾਇਤਾਂ/ਦਿਸ਼ਾ-ਨਿਰਦੇਸ਼ਾਂ ਦੇ ਸਨਮੁੱਖ ਹੁਣ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਇਹ ਹਦਾਇਤਾਂ ਤੁਰੰਤ ਪ੍ਰਭਾਵ ਤੋਂ ਲਾਗੂ ਕੀਤੀਆਂ ਜਾਂਦੀਆਂ ਹਨ ਅਤੇ ਹੇਠ ਅਨੁਸਾਰ ਹੁਕਮ ਜਾਰੀ ਕੀਤੇ ਜਾਂਦੇ ਹਨ। ਇਹ ਜਾਣਕਾਰੀ ਗੁਰਪ੍ਰਰੀਤ ਸਿੰਘ ਖਹਿਰਾ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਵੱਲੋਂ ਇੱਕ ਹੁਕਮ ਜਾਰੀ ਕਰਦਿਆਂ ਦਿੱਤੀ ਗਈ।

ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਰਹੇਗਾ ਕਰਫਿਊ

ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਰਾਤ 10:00 ਵਜੇ ਤੋਂ ਲੈ ਕੇ ਸਵੇਰੇ 05:00 ਵਜੇ ਤੱਕ ਰਾਤ ਦਾ ਕਰਫਿਊ ਹੋਵੇਗਾ, ਜਿਸ ਵਿੱਚ ਆਮ ਲੋਕਾਂ ਦੀਆਂ ਗੈਰ-ਜ਼ਰੂਰੀ ਗਤੀਵਿਧੀਆਂ ਤੇ ਪੂਰਨ ਤੌਰ ਤੇ ਪਾਬੰਧੀ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ/ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਵਿੱਚ 31 ਜੁਲਾਈ 2020 ਤੱਕ ਲਾਕਡਾਊਨ ਹੇਠ ਦਰਜ ਸ਼ਰਤਾਂ ਅਨੁਸਾਰ ਜਾਰੀ ਰਹੇਗਾ। ਕੰਨਟੇਨਮੈਂਟ ਜ਼ੋਨਸ ਤੇ ਪੂਰਨ ਤੋਰ ਤੇ ਪਾਬੰਧੀ ਹੋਵੇਗੀ। ਉਨ੍ਹਾ ਕੰਨਟੇਨਮੈਂਟ ਜ਼ੋਨਸ ਦੇ ਬਾਹਰ ਪਾਬੰਧੀਸ਼ੁਦਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ, ਕਾਲਜ਼, ਵਿੱਦਿਅਕ ਅਤੇ ਕੋਚਿੰਗ ਇੰਸਟੀਚਿਊਟ ਮਿਤੀ 31.07.2020 ਤੱਕ ਬੰਦ ਰਹਿਣਗੇ। ਆਨ-ਲਾਈਨ/ਡਿਸਟੈਂਸ ਲਰਨਿੰਗ ਤੇ ਕੋਈ ਪਾਬੰਧੀ ਨਹੀਂ ਹੋਵੇਗੀ ਅਤੇ ਇਹਨਾਂ ਨੂੰ ਚਲਾਉਣ ਲਈ ਉਤਸ਼ਾਹਿਤ ਕੀਤਾ ਜਾਵੇ। ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਟ੍ਰੇਨਿੰਗ ਇੰਸਟੀਚਿਊਟ ਨੂੰ 15 ਜੁਲਾਈ 2020 ਤੋਂ ਚਲਾਉਣ ਦੀ ਆਗਿਆ ਹੋਵੇਗੀ, ਜਿਸ ਸਬੰਧੀ ਪ੍ਰਸੋਨਲ ਅਤੇ ਟੇ੍ਰੇਨਿੰਗ ਵਿਭਾਗ, ਭਾਰਤ ਸਰਕਾਰ ਵਲੋਂ ਐਸ.ਓ.ਪੀ. ਜਾਰੀ ਕੀਤੀ ਜਾਵੇਗੀ, ਗ੍ਹਿ ਮੰਤਰਾਲੇ ਦੀ ਆਗਿਆ ਦੇ ਸਿਵਾਏ ਅੰਤਰਰਾਸ਼ਟਰੀ ਹਵਾਈ ਯਾਤਰਾ 'ਤੇ ਪਾਬੰਧੀ ਹੋਵੇਗੀ, ਮੈਟਰੋ ਰੇਲ ਦੇ ਚੱਲਣ ਤੇ ਪਾਬੰਧੀ ਹੋਵੇਗੀ। ਉਨ੍ਹਾਂ ਕਿਹਾ ਕਿ ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ, ਮਨੋਰੰਜ਼ਕ ਪਾਰਕਾਂ, ਥਿਏਟਰਾਂ, ਬਾੱਰ, ਆਡਿੳਟੋਰੀਅਮ,ਅਸੈਂਬਲੀ ਹਾਲ ਅਤੇ ਹੋਰ ਅਜਿਹੀਆਂ ਥਾਵਾਂ ਤੇ ਪਾਬੰਧੀ ਹੋਵੇਗੀ। ਉਨ੍ਹਾਂ ਕਿਹਾ ਕਿ ਸਮਾਜਿਕ/ਰਾਜਨੀਤਿਕ/ਖੇਡਾਂ/ਮਨੋਰੰਜਨ/ਅਕਾਦਮਿਕ/ ਸੱਭਿਆਚਾਰਕ/ ਧਾਰਮਿਕ ਪ੍ਰਰੋਗਰਾਮਾਂ ਅਤੇ ਹੋਰ ਅਜਿਹੇ ਪ੍ਰਰੋਗਰਾਮ ਜਿਥੇ ਲੋਕਾਂ ਦਾ ਜਿਆਦਾ ਇਕੱਠ ਹੋਣ ਦਾ ਖਦਸ਼ਾ ਹੋਵੇ, ਉਸ ਤੇ ਵੀ ਪਾਬੰਧੀ ਹੋਵੇਗੀ। ਸੀਮਿਤ ਗਤੀਵਿਧੀਆਂ ਸਬੰਧੀ ਉਨ੍ਹਾਂ ਕਿਹਾ ਕਿ ਵਿਆਹ/ਸ਼ਾਦੀਆਂ ਦੇ ਇਕੱਠ ਤੇ 50 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਮਨਾਹੀ ਹੋਵੇਗੀ, ਅੰਤਿਮ ਸੰਸਕਾਰ ਤੇ 20 ਤੋਂ ਵੱਧ ਵਿਅਕਤੀਆਂ ਦੇ ਇਕੱਠ ਤੇ ਮਨਾਹੀ ਹੋਵੇਗੀ। ਉਨ੍ਹਾਂ ਕਿਹਾ ਕਿ ਰਾਤ ਦਾ ਕਰਫਿਓ ਰਾਤ 10:00 ਵਜੇ ਤੋਂ ਸਵੇਰੇ 05:00 ਵਜੇ ਤੱਕ ਸਖਤੀ ਨਾਲ ਲਾਗੂ ਹੋਵੇਗਾ। ਹਾਲਾਂਕਿ, ਹੋਟਲ ਵਿੱਚ ਰਹਿ ਰਹੇ ਮਹਿਮਾਨਾਂ ਨੂੰ ਉਹਨਾਂ ਦੀ ਹਵਾਈ ਯਾਤਰਾ/ਰੇਲ ਦੀ ਯਾਤਰਾ ਦੇ ਸ਼ਡਿਊਲ ਮੁਤਾਬਿਕ ਰਾਤ 10:00 ਵਜੇ ਤੋਂ ਸਵੇਰੇ 05:00 ਵਜੇ ਦੇ ਵਿਚਕਾਰ ਦਾਖਲ ਹੋਣ ਅਤੇ ਹੋਟਲ ਛੱਡਣ ਦੀ ਆਗਿਆ ਹੋਵੇਗੀ।

ਦੁਕਾਨਾਂ ਤੇ ਸ਼ਾਪਿੰਗ ਮਾਲਜ਼ ਦੇ ਖੋਲ੍ਹਣ ਸਬੰਧੀ ਨਿਯਮ

ਉਨ੍ਹਾਂ ਕਿਹਾ ਕਿ ਦੁੱਧ, ਦੁੱਧ ਦੀਆਂ ਡੇਅਰੀਆਂ, ਫਲ ਅਤੇ ਸਬਜੀਆਂ ਹਫਤੇ ਦੇ ਸਾਰੇ ਦਿਨ- ਸਵੇਰੇ 05:00 ਵਜੇ ਤੋਂ ਸ਼ਾਮ 08:00 ਵਜੇ ਤੱਕ, ਦਵਾਈਆਂ ਦੀਆਂ ਦੁਕਾਨਾਂ, ਮੀਟ ਅਤੇ ਪੋਲਟਰੀ, ਪੋਲਟਰੀ/ਪਸ਼ੂਆਂ ਲਈ ਹਰਾ ਚਾਰਾ/ਤੂੜੀ, ਫੀਡ, ਖਾਦ, ਬੀਜ, ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਅਤੇ ਕੋਲਡ ਸਟੋਰ ਅਤੇ ਵੇਅਰਹਾਊਸ ਹਫਤੇ ਦੇ ਸਾਰੇ ਦਿਨ- ਸਵੇਰੇ 07:00 ਵਜੇ ਤੋਂ ਸ਼ਾਮ 08:00 ਵਜੇ ਤੱਕ ਖੁੱਲੇ ਰਹਿਣਗੇ। ਉਨ੍ਹਾਂ ਕਿਹਾ ਕਿ ਜ਼ਰੂਰੀ ਵਸਤੂਆਂ ਅਤੇ ਸੇਵਾਵਾਂ ਹਫਤੇ ਦੇ ਸਾਰੇ ਦਿਨ- ਸਵੇਰੇ 07:00 ਵਜੇ ਤੋਂ ਸ਼ਾਮ 08:00 ਵਜੇ ਤੱਕ ਖੁਲੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਹੇਅਰ ਡ੍ਰੇਸਰ, ਸੈਲੂਨ, ਬਾਰਬਰ ਸਾਪ, ਬਿਊਟੀ ਪਾਰਲਰ ਅਤੇ ਸਪਾ ਸੋਮਵਾਰ ਤੋਂ ਸ਼ਨੀਵਾਰ ਤੱਕ- ਸਵੇਰੇ 07:00 ਵਜੇ ਤੋਂ ਸ਼ਾਮ 08:00 ਵਜੇ ਤੱਕ, ਰੈਸਟੋਰੈਂਟ ਅਤੇ ਸ਼ਰਾਬ ਦੇ ਠੇਕੇ/ਦੁਕਾਨਾਂ ਹਫਤੇ ਦੇ ਸਾਰੇ ਦਿਨ- ਸਵੇਰੇ 07:00 ਵਜੇ ਤੋਂ ਸ਼ਾਮ 09:00 ਵਜੇ ਤੱਕ, ਉਕਤ ਤੋਂ ਇਲਾਵਾ ਬਾਕੀ ਰਹਿੰਦੀਆਂ ਸਾਰੀਆਂ ਦੁਕਾਨਾਂ, ਸ਼ੋ-ਰੂਮ, ਸੇਵਾਵਾਂ ਅਤੇ ਸ਼ਾਪਿੰਗ ਕੰਪਲੈਕਸ ਜ਼ੋ ਉਕਤ ਵਿੱਚ ਸ਼ਾਮਲ ਨਹੀਂ ਹਨ ਸੋਮਵਾਰ ਤੋਂ ਸ਼ਨੀਵਾਰ- ਸਵੇਰੇ 07:00 ਵਜੇ ਤੋਂ ਸ਼ਾਮ 08:00 ਵਜੇ ਤੱਕ ਖੁਲਣਗੇ ਜਦ ਕਿ ਐਤਵਾਰ ਵਾਲੇ ਦਿਨ ਪੂਰੀ ਤਰ੍ਹਾਂ ਬੰਦ ਰਹਿਣਗੇ। ਬੱਸਾਂ ਅਤੇ ਵਹੀਕਲਾਂ ਦੀ ਅਵਾਜਾਈ ਉਨ੍ਹਾਂ ਕਿਹਾ ਕਿ ਬੱਸਾਂ ਦੀ ਇੰਟਰ-ਸਟੇਟ ਅਤੇ ਇੰਟਰਾ-ਸਟੇਟ ਅਵਾਜਾਈ ਦੀ ਬਿਨਾਂ ਕਿਸੇ ਰੁਕਾਵਟ ਦੇ ਆਗਿਆ ਹੋਵੇਗੀ। ਟਰਾਂਸਪੋਰਟ ਵਾਹਨ ਬੈਠਣ ਦੀ ਸਮਰੱਥਾ ਅਨੁਸਾਰ ਪੂਰੀਆਂ ਸਵਾਰੀਆਂ ਬਿਠਾ ਸਕਦੀਆਂ ਹਨ। ਲੇਕਿਨ ਹਰ ਸਵਾਰੀ ਨੂੰ ਮਾਸਕ ਪਹਿਨਣਾ ਅਤੇ ਹੈਡ ਸੈਨੀਟਾਈਜੇਸ਼ਨ ਕਰਨਾ ਲਾਜ਼ਮੀ ਹੋਵੇਗਾ।