ਆਕਾਸ਼, ਗੁਰਦਾਸਪੁਰ

ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਆਈਕੇਜੀ ਪੀਟੀਯੂ ਕੈਂਪਸ ਦੋਦਵਾਂ ਬਚਾਓ ਸੰਘਰਸ ਕਮੇਟੀ ਦੇ ਪ੍ਰਧਾਨ ਕਮਲਜੀਤ ਚਾਵਲਾ ਦੀ ਅਗਵਾਈ ਹੇਠ ਦਸਤਖਤ ਮੁਹਿੰਮ ਦੀ ਸੁਰੂਆਤ ਕੀਤੀ ਗਈ। ਭਾਜਪਾ ਨੇ ਦਸਤਖਤ ਮੁਹਿੰਮ ਰਾਹੀਂ ਕੈਂਪਸ ਨੂੰ ਬੰਦ ਹੋਣ ਤੋਂ ਬਚਾਉਣ ਲਈ ਲੋਕਾਂ ਦਾ ਸਮਰਥਨ ਹਾਸਲ ਕਰਨ ਦਾ ਫੈਸਲਾ ਕੀਤਾ ਸੀ। ਇਸ ਦੀ ਸੁਰੂਆਤ ਅੱਜ ਭਾਜਪਾ ਜਿਲਾ ਪ੍ਰਧਾਨ ਦੀ ਮੋਜੂਦਗੀ ਵਿਚ ਬਹਿਰਾਮਪੁਰ ਮੰਡਲ ਦੇ ਲੋਕਾਂ ਤੋਂ ਸਮਰਥਨ ਪੱਤਰ ਤੇ ਦਸਤਖਤ ਕਰਵਾਉਣ ਦੇ ਨਾਲ ਹੀ ਕਰ ਦਿੱਤੀ ਗਈ। ਇਸ ਮੌਕੇ ਇਸ ਸੰਘਰਸ਼ ਕਮੇਟੀ ਦੀ ਸਹਿ ਇੰਚਾਰਜ ਬੇਬੀ ਭਗਤ ਵੀ ਮੌਜੂਦ ਸਨ। ਇਸ ਦਸਤਖਤ ਅਭਿਆਨ ਦੋਰਾਨ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਥਾਨਕ ਵਿਧਾਇਕ ਅਤੇ ਪੰਜਾਬ ਸਰਕਾਰ ਵਿਚ ਮੰਤਰੀ ਦੇ ਇਸਾਰੇ ਤੇ ਸਾਬਕਾ ਐਮ ਪੀ ਸਵਰਗੀ ਵਿਨੋਦ ਖੰਨਾ ਜੀ ਦੇ ਯਤਨਾਂ ਸਦਕਾ ਬਣਾਏ ਗਏ ਇਸ ਕੈਂਪਸ ਨੂੰ ਬੰਦ ਕਰਨ ਦੀ ਕਾਂਗਰਸ ਸਰਕਾਰ ਵੱਲੋਂ ਸਾਜਿ?ਸ ਰਚੀ ਜਾ ਰਹੀ ਹੈ। ਕੈਪਟਨ ਸਰਕਾਰ ਦੇ ਇਸ ਫੈਸਲੇ ਨੂੰ ਲੈਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਪੰਜਾਬ ਸਰਕਾਰ ਨੇ ਇਸ ਕੈਂਪਸ ਵਿੱਚ ਪੜ੍ਹ ਰਹੇ ਅਨੁਸੂਚਿਤ ਜਾਤੀ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨਾਲ ਇਕ ਭੱਦਾ ਮਜਾਕ ਕੀਤਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕੈਂਪਸ ਨੂੰ ਬੰਦ ਹੋਣ ਤੋਂ ਬਚਾਉਣ ਅਤੇ ਇਸ ਮੁੱਦੇ ਤੇ ਸਮਰਥਨ ਜੁਟਾਉਣ ਲਈ ਘਰ-ਘਰ ਅਤੇ ਪਿੰਡ ਪਿੰਡ ਜਾਏਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੈਪਟਨ ਸਰਕਾਰ ਸਿੱਖਿਆ ਵਿਰੋਧੀ ਇਸ ਫੈਸਲੇ ਨੂੰ ਵਾਪਸ ਨਹੀਂ ਲੈਂਦੀ,ਉਦੋਂ ਤੱਕ ਭਾਜਪਾ ਦਾ ਸੰਘਰਸ ਜਾਰੀ ਰਹੇਗਾ। ਇਸ ਮੌਕੇ ਜ਼ਿਲ੍ਹਾ ਮੰਤਰੀ ਕਮਲਜੀਤ ਚਾਵਲਾ, ਉਪ ਪ੍ਰਧਾਨ ਜਸਵਿੰਦਰ ਸਿੰਘ ਬਬਲੂ, ਮੰਡਲ ਪ੍ਰਧਾਨ ਭੀਸਮ ਸਿੰਘ ਬਿੱਟੂ, ਸੰਜੀਵ ਸਰਮਾ, ਠਾਕੁਰ ਰਣਜੀਤ ਸਿੰਘ,ਬਿੱਟੂ ਮਕੌੜਾ ਤੇ ਹੋਰ ਵਰਕਰ ਹਾਜ਼ਰ ਸਨ।