ਕਪਿਲ ਨਈਅਰ, ਬਟਾਲਾ

ਭਗਵਾਨ ਵਾਲਮੀਕਿ ਮੰਦਰ ਅੱਚਲੀ ਗੇਟ ਵਿਖੇ ਲਵ ਕੁਸ਼ ਸੈਨਾ ਨੇ ਇਕ ਪੈ੍ੱਸ ਕਾਫਰੰਸ ਕੀਤੀ। ਜਿਸ ਵਿਚ ਪ੍ਰਧਾਨ ਬਾਊ ਸੰਜੀਵ ਦੈਤਅ ਨੇ ਦੱਸਿਆ ਕਿ ਪਿਛਲੇ ਦਿਨੀਂ ਭਗਵਾਨ ਵਾਲਮੀਕਿ ਜੀ ਦੀ ਛਵੀਂ ਨੂੰ ਖਰਾਬ ਕਰਦਿਆਂ ਨੀਰਜ ਸ਼ਰਮਾ ਡੇਰਾ ਰੋਡ ਬਟਾਲਾ ਨੇ ਫੇਸਬੂਕ ਬਟਾਲਾ ਗਰੁੱਪ ਵਿਚ ਭਗਵਾਨ ਵਾਲਮੀਕੀ ਜੀ ਦੀ ਇਕ ਪੋਸਟ ਵਾਇਰਸ ਕੀਤੀ ਸੀ ਜਿਸ ਦੀ 27-05-20 ਨੂੰ ਲਵਕੁਸ਼ ਸੈਨਾ ਪੰਜਾਬ ਪ੍ਰਧਾਨ ਵੱਲੋਂ ਇਕ ਮੰਗ ਪੱਤਰ ਐੱਸਐੱਸਪੀ ਬਟਾਲਾ ਨੂੰ ਦਿੱਤਾ ਗਿਆ ਸੀ। ਜਿਸ ਦੇ ਉਪਰੰਤ ਐੱਸਐੱਸਪੀ ਬਟਾਲਾ ਨੇ ਡੀਐੱਸਪੀ ਸਿਟੀ ਬਟਾਲਾ ਬਾਲ ਕ੍ਰਿਸ਼ਨ ਸਿੰਗਲਾ ਨੂੰ ਇਹ ਕੇਸ ਸੌਂਪ ਦਿੱਤੀ ਸੀ। ਉਨ੍ਹਾਂ ਨੇ ਪੂਰੀ ਕਾਰਵਾਈ ਕਰਦਿਆਂ ਨੀਰਜ ਵਰਮਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਜਿਸ ਤੋਂ ਲਵਕੁਸ਼ ਸੈਨਾ ਤੇ ਦਲਿਤ ਸਮਾਜ ਵੱਲੋਂ ਅੱਜ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਵਤੇ ਦੇ 7 ਦਿਨਾਂ ਅੰਦਰ ਨੀਰਜ ਵਰਮਾ ਦੀ ਗਿ੍ਫਤਾਰੀ ਕੀਤੀ ਜਾਵੇ ਤੇ ਉਸ ਨੂੰ ਜੇਲ੍ਹ ਭੇਜਿਆ ਜਾਵੇ ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਜਾਂ ਉਸ ਦੀ ਗਿ੍ਫਤਾਰੀ ਨਹੀਂ ਹੁੰਦੀ ਤਾਂ ਵਾਲਮੀਕਿ ਸਮਾਜ, ਦਲਿਸ ਸਮਾਜ ਸੜਕਾਂ ਤੇ ਆਵੇਗਾ। ਇਸ ਮੌਕੇ ਲਵਕੁਸ਼ ਲੰਗਰ ਕਮੇਟੀ ਪ੍ਰਧਾਨ ਬੋਨੀ ਖੋਸਲਾ, ਪ੍ਰਧਾਨ ਪਵਨ, ਹੈਪੀ ਉਪਲ ਜ਼ਿਲ੍ਹਾ ਸਕੱਤਰ, ਰਾਕੇਸ਼ ਭੀਮ, ਪ੍ਰਧਾਨ ਹਰਜੀਤ ਸਿੰਘ, ਪ੍ਰਧਾਨ ਚੰਦਨ ਭੰਡਾਰੀ, ਨੈਸ਼ਨਲ ਬਵਾਲਮੀਕੀ ਸਭਾ ਜ਼ਿਲ੍ਹਾ ਪ੍ਰਧਾਨ ਜਸਪਾਲ, ਪਧਾਨ ਅਨਿਲ, ਪ੍ਰਧਾਨ ਲਾਡੀ ਉਮਰਪੁਰਾ, ਵਿਕਾਸ ਸਿੰਘ ਉਮਰਪੁਰਾ, ਪ੍ਰਧਾਨ ਅਨਿਲ ਆਦਿ ਹਾਜ਼ਰ ਸਨ। ਇਸ ਸਬੰਧੀ ਜਦ ਐੱਸਐੱਚਓ ਥਾਣਾ ਸਿਟੀ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨੀਰਜ ਸ਼ਰਮਾ ਖ਼ਿਲਾਫ਼ ਗਿ੍ਫਤਾਰੀ ਵਾਰਟ ਕੱਢ ਦਿੱਤਾ ਹੈ ਜਲਦ ਹੀ ਨੀਰਜ ਸ਼ਰਮਾ ਨੂੰ ਗਿ੍ਫਤਾਰ ਕੀਤਾ ਜਾਵੇਗਾ।