ਆਕਾਸ਼, ਗੁਰਦਾਸਪੁਰ

ਜ਼ਿਲ੍ਹਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਨੂੰ ਜ਼ਿਲ੍ਹੇ ਅੰਦਰ 17 ਮਈ 2020 ਨੂੰ ਲਾਕਡਾਊਨ 4.0 ਲਾਗੂ ਕੀਤਾ ਗਿਆ ਸੀ। ਐਡੀਸ਼ਨਲ ਮੁੱਖ ਸਕੱਤਰ ਗ੍ਹਿ ਮਾਮਲੇ ਤੇ ਨਿਆਂ ਵਿਭਾਗ ਪੰਜਾਬ ਸਰਕਾਰ ਵੱਲੋਂ 31 ਮਈ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਕਡਾਊਨ 5.0/ ਅਨਲਾਕ-1 ਤਹਿਤ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਲਈ ਐਡੀਸ਼ਨਲ ਮੁੱਖ ਸਕੱਤਰ ਗ੍ਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਹੋਏ ਸੀ.ਪੀ.ਸੀ 144 ਤਹਿਤ ਹੇਠ ਲਿਖੇ ਹੁਕਮ ਜਾਰੀ ਕੀਤੇ ਜਾਂਦੇ ਹਨ।

ਲੋਕਾਂ ਦੀ ਆਵਾਜਾਈ ਸਬੰਧੀ

ਰਾਤ 9 ਵਜੇ ਤੋਂ ਲੈ ਕੇ ਸਵੇਰੇ 05 ਵਜੇ ਤਕ ਵਿਅਕਤੀਆਂ ਵਲੋਂ ਗੈਰ ਜਰੂਰੀ ਗਤੀਵਿਧੀਆਂ ਕਰਨ 'ਤੇ ਪਾਬੰਦੀ ਰਹੇਗੀ। 65 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ, ਗਰਭਵਤੀ ਅੌਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ, ਜਰੂਰੀ ਕੰਮ ਜਾਂ ਸਿਹਤ ਸੇਵਾਵਾਂ ਤੋਂ ਬਿਨਾਂ ਘਰ ਵਿਚ ਰਹਿਣਗੇ।

ਜਨਤਕ ਥਾਵਾਂ 'ਤੇ ਪਬੰਦੀਆਂ ਬਰਕਰਾਰ

ਭਾਰਤ ਸਰਕਾਰ ਦੇ ਗ੍ਹਿ ਵਿਭਾਗ ਵਾਲੀ ਜਾਰੀ ਹਦਾਇਤਾਂ ਤਹਿਤ ਸਿਨੇਮਾ ਹਾਲ, ਜਿੰਮਨੇਜ਼ੀਅਮ, ਸਵਿੰਮਗ ਪੂਲ, ਮਨੋਰੰਜਨ ਪਾਰਕ, ਥਿਏਟਰ, ਬਾਰਜ਼, ਆਡੋਟੋਰੀਅਮ, ਐਸੰਬਲੀ ਹਾਲ ਅਤੇ ਪੈਲੇਸ ਬੰਦ ਰਹਿਣਗੇ। ਸਾਰੀਆਂ ਤਰ੍ਹਾਂ ਦੀਆਂ ਸਮਾਜਿਕ, ਰਾਜੀਨੀਤਿਕ, ਖੇਡਾਂ, ਮਨੋਰੰਜਕ, ਅਕੈਡਮਿਕ, ਸੱਭਿਆਚਾਰਕ ਅਤੇ ਧਾਰਮਿਕ ਪਰੋਗਰਾਮ ਕਰਨ 'ਤੇ ਪਾਬੰਦੀ ਹੋਵੇਗੀ ਅਤੇ ਨਾ ਹੀ ਭੀੜ ਇਕੱਤਰ ਜਾ ਸਕਦੀ ਹੈ। ਜਨਤਕ ਸਥਾਨਾਂ 'ਤੇ ਥੁੱਕਣ ਦੀ ਮਨਾਹੀ ਹੋਵੇਗੀ। ਜਨਤਕ ਸਥਾਨਾਂ 'ਤੇ ਸ਼੍ਰਾਬ ਪੀਣ, ਪਾਨ, ਗੁਟਕਾ ਤੇ ਤੰਬਾਕੂ ਆਦਿ ਖਾਣ 'ਤੇ ਮਨਾਹੀ ਹੋਵੇਗੀ ਭਾਵੇਂ ਕਿ ਇਨਾਂ ਦੇ ਵੇਚਣ 'ਤੇ ਰੋਕ ਨਹੀਂ ਹੈ।

ਜਨਤਕ ਇਕੱਠ 'ਤੇ ਵੀ ਰੋਕ ਜਾਰੀ

ਵਿਆਹ ਵਿਚ 50 ਤੋਂ ਜ਼ਿਆਦਾ ਵਿਅਖਤੀ ਇਕੱਠੇ ਨਹੀਂ ੋਹਣਗੇ ਅਤੇ ਅੰਮਿਤ ਸਸਕਾਰ ਵਿਚ 20 ਤੋਂ ਜ਼ਿਆਦਾ ਵਿਅਕਤੀ ਇਕੱਠੇ ਨਹੀ ਹੋਣਗੇ। ਧਾਰਮਿਕ ਸਥਾਨ/ਲੋਕਾਂ ਦੇ ਪੂਜਣ ਵਾਲੇ ਸਥਾਨ 7 ਜੂਨ ਤਕ ਬੰਦ ਰਹਿਣਗੇ ਅਤੇ ਇਨਾਂ ਸਬੰਧੀ ਭਾਰਤ ਸਰਕਾਰ ਦੇ ਗ੍ਹਿ ਵਿਭਾਗ ਵਲੋਂ 8 ਜੂਨ 2020 ਨੂੰ ਧਾਰਮਿਕ ਸਥਾਨ ਖੋਲ੍ਹਣ ਸਬੰਧੀ ਆਰਡਰ ਜਾਰੀ ਕੀਤੇ ਜਾਣਗੇ। ਹੋਟਲ ਅਤੇ ਹੋਰ ਹਾਸਪਿਟਲੀ ਸੇਵਾਵਾਂ 7 ਜੂਨ ਤਕ ਬੰਦ ਰਹਿਣਗੀਆਂ ਅਤੇ ਇਨਾਂ ਸਬੰਧੀ ਭਾਰਤ ਸਰਕਾਰ ਦੇ ਗ੍ਹਿ ਵਿਭਾਗ ਵਲੋਂ 8 ਜੂਨ 2020 ਨੂੰ ਇਨਾਂ ਨੂੰ ਖੋਲ੍ਹਣ ਸਬੰਧੀ ਆਰਡਰ ਜਾਰੀ ਕੀਤੇ ਜਾਣਗੇ। ਸ਼ਾਪਿੰਗ ਮਾਲ 7 ਜੂਨ ਤਕ ਬੰਦ ਰਹਿਣਗੇ ਅਤੇ ਇਨਾਂ ਸਬੰਧੀ ਭਾਰਤ ਸਰਕਾਰ ਦੇ ਗ੍ਹਿ ਵਿਭਾਗ ਵਲੋਂ 8 ਜੂਨ 2020 ਨੂੰ ਆਰਡਰ ਜਾਰੀ ਕੀਤੇ ਜਾਣਗੇ। ਰੈਸਟੋਰੈਂਟ/ਢਾਬਾ ਅਤੇ ਸਬਜ਼ੀਆਂ ਵੇਚਣ ਵਾਲੀਆਂ ਰੇਹੜੀਆਂ ਵਾਲੇ ਹੋਮ ਡਿਲਵਰੀ ਕਰ ਸਕਦੀਆਂ ਹਨ ਪਰ ਰੈਸਟੋਰੈਂਟ/ਢਾਬੇ ਵਿਚ ਬੈਠ ਕੇ 7 ਜੂਨ ਤਕ ਖਾਣਾ ਨਹੀਂ ਖਾਧਾ ਜਾ ਸਕਦਾ ਹੈ ਅਤੇ ਇਨਾਂ ਸਬੰਧੀ ਭਾਰਤ ਸਰਕਾਰ ਦੇ ਗ੍ਹਿ ਵਿਭਾਗ ਵਲੋਂ 8 ਜੂਨ 2020 ਨੂੰ ਆਰਡਰ ਜਾਰੀ ਕੀਤੇ ਜਾਣਗੇ।

ਪੈਸੰਜਰ (ਸਵਾਰੀਆਂ), ਇਕ ਰਾਜ ਵਿਚੋਂ ਦੂਜੇ ਰਾਜ ਵਿਚ ਕਾਰ, ਬੱਸ, ਰੇਲ ਗੱਡੀਆਂ ਜਾਂ ਘਰੇਲੂ ਉਡਾਣਾ ਆਦਿ ਰਾਹੀਂ ਜਾਣ ਦੌਰਾਨ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ। ਪੈਸੰਦਰ ਆਪਣੇ ਮੋਬਾਇਲ ਤੇ 'ਕੋਵਾ ਐਪ' ਡਾਊਨਲੋਡ ਕਰਣਗੇ ਅਤੇ ਖੁਦ ਈ-ਪਾਸ ਜਨਰੇਟ ਕਰ ਸਕਦੇ ਹਨ ਅਤੇ ਏਅਰਪੋਰਟ/ਰੇਲਵੇ ਸਟੇਸ਼ਨ/ਬੱਸ ਅੱਡੇ/ਅੰਤਰ-ਰਾਜੀ ਬਾਰਡਰ 'ਤੇ ਆਪਣੇ ਪਾਰਟੀਕੁਲਰ ਡੇਕਲੇਅ ਕਰ ਸਕਦੇ ਹਨ।

ਬੱਸਾਂ ਤੇ ਵਹੀਕਲਾਂ ਦੀ ਆਵਾਜਾਈ ਸਬੰਧੀ

ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਹਦਾਇਤਾਂ ਤਹਿਤ (ਇਕ ਰਾਜ ਵਿਚੋਂ ਦੂਜੇ ਰਾਜ ਵਿਚ ਜਾਣ ਲਈ) ਚੱਲ ਸਕਣਗੀਆਂ। ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਹਦਾਇਤਾਂ ਤਹਿਤ (ਸੂਬੇ ਵਿਚ ਹੀ ਚੱਲਣ ਸਬੰਧੀ) ਚੱਲ ਸਕਣਗੀਆਂ।‘ਟੈਕਸੀਆਂ, ਕੇਟਸ, ਸਟੇਗ ਕੈਰੀਅਰਜ, ਟੈਪੋ ਟਰੈਵਲਰ ਅਤੇ ਕਾਰਾਂ ਖੁਦ ਜਨਰੇਟ ਕੀਤੇ ਈ ਪਾਸ ਰਾਹੀਂ ਚੱਲ ਸਕਣਗੀਆਂ।‘ ਟੈਕਸੀਆਂ, ਕੇਟਸ, ਸਟੇਗ ਕੈਰੀਅਰਜ, ਟੈਂਪੂ ਟਰੈਵਲਰ ਅਤੇ ਕਾਰਾਂ ਚੱਲਣ 'ਤੇ ਕੋਈ ਰੋਕ ਨਹੀਂ ਹੋਵੇਗੀ। ਬਾਈ-ਸਾਈਕਲ, ਰਿਕਸ਼ਾ ਅਤੇ ਆਟੋ -ਰਿਕਸ਼ਾ, ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਐਸ.ਓ.ਪੀ ਤਹਿਤ ਚੱਲ ਸਕਣਗੇ। ਟੂ ਵੀਲ੍ਹਰ, ਪੰਜਾਬ ਲਈ 1 ਪਲੱਸ 1, ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਐਸ.ਓ.ਪੀ ਤਹਿਤ ਚੱਲ ਸਕਣਗੇ । ਫੌਰ ਵੀਲ੍ਹਰ, 1 ਪਲੱਸ 2 ਨਾਲ ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਐਸ.ਓ.ਪੀ ਤਹਿਤ ਚੱਲ ਸਕਣਗੇ । ਬਜਾਰ ਜਾਣ, ਦਫਤਰ ਜਾਂ ਕੰਮ ਵਾਲੇ ਸਥਾਨ 'ਤੇ ਜਾਣ ਲਈ ਪਾਸ ਦੀ ਲੋੜ ਨਹੀਂ ਹੇਵੇਗੀ। ਇਕ ਸੂਬੇ ਵਿਚੋਂ ਦੂਸਰੇ ਸੂਬੇ ਵਿਚ ਜਾਣ ਲਈ ਗੁੱਡਜ਼ ਮੂਵਮੈਂਟ ਉੱਪਰ ਕੋਈ ਰੋਕ ਨਹੀਂ ਹੋਵੇਗੀ। ਵਿਅਕਤੀਆਂ ਦੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂ ਜਿਲੇ ਵਿਚ ਜਾਣ ਲਈ ਕੋਈ ਰੋਕ ਨਹੀਂ ਹੋਵੇਗੀ। ਪਰ ਸ਼ੋਸਲ ਵਿਜਿਟ ਕਰਨ ਸਮੇਂ ਸਿਹਤ ਵਿਭਾਗ ਵਲੋਂ ਜਾਰੀ ਐਸ.ਓ.ਪੀ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।

ਦੁਕਾਨਾਂ ਖੋਲ੍ਹਣ ਸਬੰਧੀ

ਸ਼ਾਪਿੰਗ ਮਾਲ ਬੰਦ ਰਹਿਣਗੇ। ਸ਼ਹਿਰੀ ਅਤੇ ਪੇਂਡੂ ਖੇਤਰ ਦੇ ਮੈਨ ਬਜਾਰ ਵਿਚ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਖੁੱਲ੍ਹਣਗੀਆਂ। ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋੋਂ ਸ਼ਾਮ 8 ਵਜੇ ਤਕ ਖੁੱਲ੍ਹੇ ਰਹਿਣਗੇ। ਮੈਨ ਬਜ਼ਾਰ ਵਿਚਲੀਆਂ ਦੁਕਾਨਾਂ, ਮਾਰਕਿਟ ਕੰਪਲੈਕਸ ਅਤੇ ਰੇਹੜੀਆਂ ਮਾਰਕਿਟ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਆਦਿ 'ਤੇ ਭੀੜ ਨੂੰ ਘਟਾਉਣ ਦੇ ਮਕਸਦ ਨਾਲ ਹੇਠ ਲਿਖੇ ਸਡਿਊਲ ਅਨੁਸਾਰ ਦੁਕਾਨਾਂ ਖੁੱਲ੍ਹਣਗੀਆਂ :-

ਕੈਟਾਗਿਰੀ -1 ਮੈਡੀਕਲ ਸੇਵਾਵਾਂ :

ਹਫਤੇ ਦੇ ਸਾਰੇ ਦਿਨ, 24 ਘੰਟੇ ਸਰਕਾਰੀ ਤੇ ਪ੍ਰਰਾਈਵੇਟ ਹਸਪਾਤਲ, ਉਨਾਂ ਨਾਲ ਸਬੰਧਿਤ ਮੈਡੀਕਲ ਸੰਸਥਾਵਾਂ, ਮੈਨੂਫੈਕਚਰਿੰਗ ਅਤੇ ਡਿਸਟਰੀਬਿਊਸ਼ਨ ਯੂਨਿਟ, ਡਿਸਪੈਂਸਰੀਆਂ, ਕੈਮਿਸਟ ਤੇ ਮੈਡੀਕਲ ਦੁਕਾਨਾਂ, ਲੈਬਾਰਟਰੀ, ਨਰਸਿੰਗ ਹੋਮ ਅਤੇ ਐਂਬੂਲਸ ਆਦਿ ਪਹਿਲਾਂ ਦੀ ਤਰਾਂ ਲਗਾਤਾਰ ਕੰਮ ਕਰਦੀਆਂ ਰਹਿਣਗੀਆਂ ਮੈਡਕਲ ਕਰਮਚਾਰੀ, ਨਰਸਾਂ, ਪੈਰਾ-ਮੈਡੀਕਲ ਸਟਾਫ ਅਤੇ ਹੋਰ ਹਸਪਤਾਲ ਨਾਲ ਸਬੰਧਿਤ ਸੇਵਾਵਾਂ ਨੂੰ ਆਵਾਜਾਈ ਕਰਨ ਲਈ ਛੋਟ ਹੈ

ਸ਼ੋਸਲ ਡਿਸਟੈਂਸ ਅਤੇ ਮਾਸਕ ਪਾਉਣ: ਕੰਮ ਕਾਜ ਦੌਰਾਨ ਸ਼ੋਸ਼ਲ ਡਿਸਟੈਂਸ ਮੈਨਟੇਨ ਰੱਖਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਘੱਟੋ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ। ਇਸੇ ਤਰਾਂ ਜੇ ਕੋਈ ਪਰਮਿਟਡ ਐਕਟਵਿਟੀ ਦੌਰਾਨ ਭੀੜ ਜਾਂ ਜਿਆਦਾ ਇਕੱਠ ਹੁੰਦਾ ਹੈ ਤਾਂ ਸਟੈਗਰਿੰਗ, ਰੋਟੇਸ਼ਨ, ਆਫਿਸ ਅਤੇ ਸੰਸਥਾਵਾਂ ਦਾ ਸਮਾਂ ਆਦਿ ਸਬੰਧੀ ਜਰੂਰੀ ਸਟੈੱਪ ਉਠਾਏ ਜਾ ਸਕਦੇ ਹਨ ਅਤੇ ਕਿਸੇ ਵੀ ਹਾਲਤ ਵਿਚ ਸ਼ੋਸਲ ਡਿਸਟੈਂਸ ਦੀ ਅਣਗਹਿਲੀ ਨਹੀਂ ਕੀਤੀ ਜਾ ਸਕਦੀ। ਹਰੇਕ ਵਿਅਕਤੀ ਜਨਤਕ ਸਥਾਨਾਂ ਅਤੇ ਕੰਮ ਕਰਨ ਵਾਲੀਆਂ ਥਾਵਾਂ 'ਤੇ ਜਰੂਰੀ ਤੋਰ 'ਤੇ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਉਣਗੇ। ਕਰਮਚਾਰੀਆਂ ਨੂੰ ਐਡਵਾਈਜ਼ਡ ਕੀਤੀ ਹੈ ਕਿ ਉਹ ਯਕੀਨੀ ਬਣਾਉਣਗੇ ਕਿ ਅਰੋਗਿਆ ਸੇਤੂ ਆਪਣੇ ਮੋਬਾਇਲ ਫੋਨ ਤੇ ਡਾਊਨਲੋਡ ਕਰਨਗੇ। ਇਸੇ ਤਰਾਂ ਜਿਲਾ ਅਥਾਰਟੀ ਵਲੋਂ ਆਮ ਲੋਕਾਂ ਨੂੰ ਐਡਵਾਈਜ਼ਡ ਕੀਤਾ ਜਾਂਦਾ ਹੈ ਕਿ ਉਹ ਆਪਣੇ ਮੋਬਾਇਲ ਫੋਨ ਤੇ ਅਰੋਗਿਆ ਸੇਤੂ ਐਪਲੀਕੇਸ਼ਨ ਡਾਊਨਲੋਡ ਕਰਨਗੇ ਅਤੇ ਐਪ ਰਾਹੀਂ ਰੈਗੂਲਰ ਆਪਣਾ ਹੈਲਥ ਸਟੇਟਸ ਅਪਡੇਟ ਕਰਨਗੇ।

ਉਲੰਘਣਾ 'ਤੇ ਹੋਵੇਗੀ ਕਾਰਵਾਈ

ਅਗਰ ਕੋਈ ਵਿਅਕਤੀ ਲਾਕ ਡਾਊਨ ਜਾਂ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।