ਰਾਕੇਸ਼ ਜੀਵਨ ਚੱਕ, ਦੌਰਾਂਗਲਾ

ਐਸ ਐਮ ਓ ਡਾ ਰਮੇਸ਼ ਕੁਮਾਰ ਪੀ ਐਚ ਸੀ ਬਹਿਰਾਮਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ ਦੀਪਕ ਕੁਮਾਰ ਸੀ ਐਚ ਓ ਗਾਹਲੜੀ ਅਤੇ ਹੈਲਥ ਵਰਕਰ ਪ੍ਰਭਜੋਤ ਸਿੰਘ ਵੱਲੋਂ ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਵਿੱਖੇ ਇਕਾਂਤਵਾਸ ਕੀਤੇ ਵਿਅਕਤੀਆਂ ਦੀ ਸੈਂਪਲਿੰਗ ਕਰਕੇ ਮਿਤੀ 30 ਮਈ ਨੂੰ ਟੈਸਟਾਂ ਲਈ ਰਿਪੋਰਟ ਭੇਜੀ ਗਈ ਸੀ। ਜਿਸ ਦੀ ਅੱਜ ਰਿਪੋਰਟ ਆ ਗਈ ਹੈ, ਜਿਸ ਵਿੱਚ ਕੋਠੇ ਮਜੀਠੀ ਦੇ ਇਕ 40 ਸਾਲਾਂ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ ਨੂੰ ਸਿਹਤ ਕਰਮਚਾਰੀ ਵੱਲੋਂ 108 ਦੀ ਸਹਾਇਤਾ ਨਾਲ ਆਈਸੋਲੇਸਨ ਧਾਰੀਵਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਵਿੱਖੇ ਇਕਾਂਤਵਾਸ ਕੀਤੇ ਵਿਅਕਤੀਆਂ ਵਿੱਚੋਂ 11 ਸ਼ਰਧਾਲੂਆਂ ਦੀ ਪਹਿਲਾ ਵੀ ਰਿਪੋਰਟ ਪਾਜੇਟਿਵ ਆਈ ਸੀ।