ਦਵਿੰਦਰ ਸਿੱਧੂ,ਬਹਿਰਾਮਪੁਰ

ਬਿਜਲੀ ਸੈਕਟਰ ਦੇ ਮੁਕੰਮਲ ਨਿੱਜੀਕਰਨ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2020 ਦੇ ਵਿਰੋਧ ਵਿਚ ਕਰਮਚਾਰੀਆਂ ਅਤੇ ਇੰਜੀਨੀਅਰਾਂ ਦੀ ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਦੇ ਸੱਦੇ ਮੁਤਾਬਿਕ ਅੱਜ ਬਿਜਲੀ ਕਾਮਿਆਂ ਨੇ ਆਪਣੇ ਮੋਿਢਆਂ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਉਪ ਮੰਤਰੀ ਦਫਤਰ ਬਹਿਰਾਮਪੁਰ ਵਿਖੇ ਕਾਲਾ ਦਿਨ ਮਨਾਇਆ। ਇਸ ਮੌਕੇ ਸੰਬੋਧਨ ਕਰਦਿਆਂ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂੁਬਾ ਮੀਤ ਪ੍ਰਧਾਨ ਸਾਥੀ ਬਲਵਿੰਦਰ ਉਦੀਪੁਰ ਨੇ ਦੱਸਿਆ ਕਿ ਅੱਜ ਜਿਥੇ ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਦਾ ਸੰਤਾਪ ਭੋਗ ਰਿਹਾ ਹੈ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਹਜਾਰਾਂ ਕਿਲੋ ਮੀਟਰ ਪੈਦਲ ਚਲ ਕੇ ਆਪਣੇ ਘਰਾਂ ਵਿਚ ਪਹੁੰਚ ਰਹੇ ਹਨ, ਅੌਖਿਆਂ ਹਲਾਤਾਂ ਵਿਚ ਕਿਰਤੀ ਲੋਕ ਜੀ ਰਹੇ ਹਨ ਅਤੇ ਐਨ ਮੌਕੇ ਕੇਂਦਰ ਦੀ ਮੋਦੀ ਸਰਕਾਰ ਅੰਦਰਖਾਤੇ ਪਬਲਿਕ ਸੈਕਟਰਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਜਿਸ ਤਹਿਤ ਬਿਜਲੀ ਬਿਲ 2020 ਪਾਰਲੀਮੈਂਟ ਵਿਚ ਪਾਸ ਕਰਕੇ ਬਿਜਲੀ ਸੈਕਟਰ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਜਾ ਰਹੀ ਹੈ ਜਿਸ ਦਾ ਖਮਿਆਜਾ ਆਮ ਲੋਕਾਂ, ਖਪਤਕਾਰਾਂ, ਬਿਜਲੀ ਕਾਮਿਆਂ, ਇੰਜੀਨੀਅਰਾਂ, ਪੈਨਸ਼ਨਰਾਂ ਨੂੰ ਭੁਗਤਨਾ ਪਵੇਗਾ ਅਤੇ ਬਿਜਲੀ ਦੇ ਉਤਪਾਦਨ, ਟਰਾਂਸਮਿਸ਼ਨ, ਵੰਡ ਦਾ ਮੁਕੰਮਲ ਨਿੱਜੀਕਰਨ ਕੀਤਾ ਜਾਵੇਗਾ ਅਤੇ ਸੂਬਿਆਂ ਦੀਆਂ ਕੰਪਨੀਆਂ ਤੇ ਅਜਾਰੇਦਾਰੀ ਖਤਮ ਹੋ ਜਾਵੇਗੀ ਫਿਰ ਕੰਪਨੀਆਂ ਆਪਣੀ ਮਨਮਰਜੀ ਨਾਲ ਬਿਜਲੀ ਦੇ ਰੇਟ ਤਹਿ ਕਰਨਗੀਆਂ ਅਤੇ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਚਲੀ ਜਾਵੇਗੀ।