ਜੋਰਾਵਰ ਭਾਟੀਆ, ਨਰੋਟ ਜੈਮਲ ਸਿੰਘ

ਨਰੋਟ ਜੈਮਲ ਸਿੰਘ ਵਿੱਚ ਨਾੜ 'ਚ ਲਗੀ ਅੱਗ ਦੇ ਕਾਰਨ ਇੱਕ ਕਿਸਾਨ ਦੇ ਖੇਤ ਵਿੱਚ ਫਸਲ, ਚੌਲ ਅਤੇ ਹੋਰ ਸਮੱਗਰੀ ਰੱਖਣ ਲਈ ਬੰਨ੍ਹੇ ਹੋਏ 6 ਸੈੱਡ ਸਮੇਤ ਤੂੜੀ ਦੇ ਮਸੂਲ ਅਤੇ ਇੰਜਣ ਸੜ ਕੇ ਸਵਾਹ ਹੋ ਗਏ। ਕਿਸਾਨ ਵਲੋਂ ਉਸ ਦਾ ਦੋ ਲੱਖ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਦੂਸਰੇ ਕਿਸਾਨ ਨੇ ਸੂਚਿਤ ਕੀਤਾ ਸੀ ਕਿ ਉਸਦੇ ਖੇਤਾਂ ਦੇ ਨੇੜੇ ਨਾੜ ਵਿਚ ਲੱਗੀ ਅੱਗ ਉਨ੍ਹਾਂ ਦੇ ਖੇਤ ਵਿਚ ਪਹੁੰਚ ਗਈ ਹੈ। ਇਸ ਜਾਣਕਾਰੀ ਅਨੁਸਾਰ ਉਹ ਜਲਦ ਹੀ ਆਪਣੇ ਰਿਸਤੇਦਾਰਾਂ ਗੁਆਂਢੀਆਂ ਨਾਲ ਖੇਤਾਂ ਵਿਚ ਪਹੁੰਚੇ ਤਦ ਤੱਕ ਅੱਗ ਨੇ ਇਕ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਨੇ ਆਪਣੀ ਲਪੇਟ ਵਿੱਚ ਸ਼ੈਡ ਅੰਦਰ ਪਈ ਫਸਲ, ਚੌਲ ਸਮੇਤ ਸਾਰੇ ਤੂੜੀ ਦੇ ਮੁਸਲ ਅਤੇ ਇੰਜਨ ਲੈ ਲਏ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਨਰੋਟ ਥਾਣੇ ਦੇ ਇੰਚਾਰਜ ਪ੍ਰਰੀਤਮ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਿਸ ਮੁਲਾਜਮ ਨੂੰ ਮੌਕੇ' ਤੇ ਭੇਜਿਆ ਗਿਆ ਹੈ, ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।