ਨਰੇਸ਼ ਕਾਲੀਆ, ਗੁਰਦਾਸਪੁਰ

ਸਿਵਲ ਸਰਜਨ,ਗੁਰਦਾਸਪੁਰ ਡਾ.ਕਿਸ਼ਨ ਚੰਦ ਜੀ ਨੇ ਬਿਊਟੀ ਪਾਰਲਰ ਅਤੇ ਸੈਲੂਨਜ਼ ਮਾਲਕਾਂ ਨੂੰ ਕੋਵਿਡ-19 ਦੇ ਸਬੰਧ ਵਿੱਚ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ। ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਕੋਰੋਨਾ ਵਾਇਰਸ ਇੱਕ ਛੂਤ ਦੀ ਬਿਮਾਰੀ ਹੈ, ਜਿਹੜੀ ਕੀ ਮਨੁੱਖ ਦੇ ਸਾਹ, ਿਛੱਕ ਤੇ ਖੰਘ ਰਾਹੀਂ ਅਤੇ ਦੂਸਿਤ ਵਸਤਾਂ ਤੋਂ ਫੈਲਦੀ ਹੈ। ਇਹ ਦੂਸ਼ਿਤ ਮਨੁੱਖ ਤੋਂ ਇੱਕ ਦੂਸਰੇ ਨੂੰ ਛੂਹਣ ਨਾਲ ਵੀ ਫੈਲਦੀ ਹੈ।ਦੂਸ਼ਿਤ ਹੱਥਾਂ ਦੇ ਮੂੰਹ, ਨੱਕ ਅਤੇ ਅੱਖਾਂ ਦੇ ਲੱਗਣ ਨਾਲ ਵੀ ਫੈਲਦੀ ਹੈ। ਇਸ ਦੇ ਕੀਟਾਣੂ ਬੜੀ ਅਸਾਨੀ ਨਾਲ ਦਵਾਈਆਂ ਦੇ ਿਛੜਕਾਅ ਨਾਲ ਖਤਮ ਹੋ ਜਾਂਦੇ ਹਨ। ਇਸ ਮਹਾਂਮਾਰੀ ਸਬੰਧੀ ਸਹੀ ਜਾਣਕਾਰੀ ਹੀ ਇਸਦਾ ਬਚਾਅ ਹੈ। ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ ਬਿਊਟੀ ਪਾਰਲਰ ਅਤੇ ਸੈਲੂਨਜ਼ ਮਾਲਕਾਂ ਨੂੰ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਅਤਿ ਜਰੂਰੀ ਹੈ। ਪਾਰਲਰ/ਸੈਲੂਨਜ਼ ਮਾਲਕ ਯਕੀਨੀ ਬਣਾਏਗਾ ਨਾ ਤਾਂ ਉਸਨੂੰ ਅਤੇ ਨਾ ਹੀ ਉਸਦੇ ਕਿਸੇ ਸਟਾਫ ਨੂੰ ਖੰਘ,ਬੁਖਾਰ ਜਾ ਸਾਹ ਲੈਣ ਦੀ ਤਕਲੀਫ ਹੈ।ਅਗਰ ਕਿਸੇ ਨੂੰ ਵੀ ਇਹ ਲੱਛਣ ਹਨ ਤਾਂ ਉਹ ਦੁਕਾਨ ਤੇ ਹਾਜ਼ਰ ਨਹੀ ਹੋਵੇਗਾ।ਆਪਣਾ ਇਲਾਜ਼ ਘਰ ਰਹਿ ਕੇ ਕਰਵਾਏਗਾ।ਜੇਕਰ ਗਾਹਕ ਨੂੰ ਕੋਈ ਤਕਲੀਫ ਹੈ ਤਾਂ ਉਸ ਗਾਹਕ ਨੂੰ ਅਟੈਂਡ ਨਾ ਕੀਤਾ ਜਾਵੇ। ਦੁਕਾਨ ਤੇ ਭੀੜ ਇੱਕਠੀ ਨਾ ਹੋਣ ਦਿੱਤੀ ਜਾਵੇ। ਜਿੱਥੇ ਤੱਕ ਸੰਭਵ ਹੋਵੇ ਗਾਹਕ ਇੱਕਲਾ ਹੀ ਆਵੇ। ਵਰਤੋਂ ਵਿੱਚ ਆਉਣ ਵਾਲੇ ਅੌਜਾਰ ਜਿਵੇ ਕੈਂਚੀ,ਉਸਤਰਾ,ਕੰਘੀ,ਸਟੂਲਜ਼ ਨੂੰ ਵਰਤੋਂ ਤੋਂ ਬਾਅਦ 1 ਪ੍ਰਤੀਸ਼ਤ ਸੋਡੀਅਮ ਹਾਈਪੋਕਲੋਰਾਈਡ ਨਾਲ ਸਾਫ ਕੀਤਾ ਜਾਵੇ। ਕੰਮ ਦੋਰਾਨ ਵਰਤੇ ਜਾਣ ਵਾਲੇ ਕੱਪੜੇ, ਤੋਲੀਏ ਅਤੇ ਸਬੰਧਤ ਚੀਜ਼ਾ ਨੂੰ ਨਿਯਮਿਤ ਤੋਰ ਤੇ ਸਾਫ ਕੀਤਾ ਜਾਵੇ ਅਤੇ ਧੋਤਾ ਜਾਵੇ। ਹਰ ਗਾਹਕ ਵਾਸਤੇ ਕੱਪੜਾ, ਤੋਲੀਆ ਆਦਿ ਅਲੱਗ ਵਰਤਿਆ ਜਾਵੇ।