ਅਜੈ ਕਨੌਜੀਆ, ਕਪੂਰਥਲਾ

ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਪੂਰਥਲਾ ਦੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਉਪ ਦਫਤਰ ਜਲੋਖਾਨਾ ਵਿਖੇ ਪੰਜਾਬ ਦੇ ਵਾਈਸ ਪ੍ਰਧਾਨ ਪਿਆਰਾ ਲਾਲ ਦੀ ਅਗਵਾਈ ਵਿਚ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿਹਾ ਕੇਂਦਰ ਸਰਕਾਰ ਦੇ ਅਨੁਸਾਰ ਕੋਰੋਨਾ ਮਹਾਂਮਾਰੀ ਅਤੇ ਲੋਕਡਾਊਨ ਦੇ ਚਲਦੇ ਦੇਸ਼ ਭਰ ਵਿਚ 86 ਕਰੋੜ ਦਾ ਰਾਸ਼ਨ ਲੋਕਾਂ ਨੂੰ ਭੇਜਿਆ ਗਿਆ ਹੈ। ਪਰ ਜਾਂਚ ਪੜਤਾਲ ਵਿਚ ਪਤਾ ਲੱਗਾ ਹੈ ਕਿ ਜਰੂਰਤਮੰਦ ਲੋਕਾਂ ਨੂੰ ਇਹ ਰਾਸ਼ਨ ਨਹੀਂ ਮਿਲਿਆ ਹੈ। ਕੇਂਦਰ ਸਰਕਾਰ ਨੇ ਅਪਣੀ ਵੋਟਾ ਪੱਕੀਆਂ ਕਰਨ ਦੇ ਇਰਾਦੇ ਨਾਲ ਅਪਣੇ ਚਹੇਤਿਆਂ ਨੂੰ ਰਾਸ਼ਨ ਵੰਡਿਆ ਅਤੇ ਅਪਣੀ ਪਾਰਟੀ ਦੇ ਲੋਕਾਂ ਨੂੰ ਹੀ ਇਹ ਰਾਸ਼ਨ ਦਿੱਤਾ ਹੈ। ਇਹ ਰਾਸ਼ਨ ਮਿਡਲ ਕਲਾਸ ਦੇ ਲੋਕਾਂ ਨੂੰ ਮਿਲਣਾ ਸੀ, ਕਿਉਂਕਿ ਮਿਡਲ ਵਰਗ ਦੇ ਲੋਕ ਨਾ ਤਾਂ ਰਾਸ਼ਨ ਮੰਗ ਸਕਦੇ ਹਨ ਅਤੇ ਨਾ ਹੀ ਬੋਲ ਸਕਦੇ। ਦੋਨਾ ਹੀ ਸੂਰਤਾ ਵਿਚ ਮਿਡਲ ਵਰਗ ਦਾ ਲੋਕ ਮਰਿਆ ਹੈ। ਜਿਨ੍ਹਾਂ ਲੋਕਾਂ ਦੇ ਛੋਟੋ-ਮੋਟੇ ਕਾਰੋਬਾਰ ਸੀ ਉਹ ਵੀ ਬੰਦ ਹੋ ਗਏ ਹਨ। ਦੂਜੇ ਪਾਸੇ ਕੇਂਦਰ ਸਰਕਾਰ ਨੇ 20 ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਜੋ ਕਿ ਲੋਕ ਦਿਖਾਵਾ ਹੈ। ਇਹ ਪੈਕੇਜ ਲੋਕਾਂ ਨੂੰ ਕਰਜ ਦੇ ਰੂਪ ਵਿਚ ਦਿੱਤਾ ਜਾਣਾ ਹੈ। ਜੋ ਗਰੀਬ ਵਰਗ ਅਤੇ ਮਿਡਲ ਵਰਗ ਦੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਉਨ੍ਹਾਂ ਨੇ ਕਿਹਾ ਪੀਐੱਮ ਵੰਡ ਵਿਚ ਕਰੋੜਾਂ ਰੁਪਏ ਲੋਕਾਂ ਨੇ ਦਾਨ ਕੀਤੇ ਹਨ। ਦੇਸ਼ ਦੀ ਅਬਾਦੀ 130 ਕਰੋੜ ਹੈ। ਕੇਂਦਰ ਸਰਕਾਰ ਇੰਨੀ ਵੀ ਗਰੀਬ ਨਹੀਂ ਕੀ ਉਹ ਅਪਣੇ ਦੇਸ਼ ਵਾਸੀਆਂ ਦੀ ਆਰਥਿਕ ਮੱਦਦ ਨਾ ਕਰ ਸਕੇ। ਕੇਂਦਰ ਸਰਕਾਰ ਨੂੰ ਅਪਣੇ ਦੇਸ਼ ਵਾਸੀਆਂ 'ਤੇ ਤਰਸ ਕਰਨਾ ਚਾਹੀਦਾ ਹੈ। ਰਾਹਤ ਪੈਕੇਜ ਸਿੱਧੇ ਲੋਕਾਂ ਦੇ ਖਾਤਿਆ ਵਿਚ ਪਾਉਣਾ ਚਾਹੀਦਾ ਹੈ। ਜਿਸ ਦੌਰਾਨ ਲੋਕਾਂ ਨੂੰ ਸਿੱਧੇ ਤੌਰ 'ਤੇ ਇਸ ਦਾ ਲਾਭ ਮਿਲ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਨੀਰਜ ਕੁਮਾਰ ਸ਼ਰਮਾ ਉਪ ਸੰਗਠਨ ਮੰਤਰੀ ਪੰਜਾਬ, ਦੀਪਕ ਸ਼ਰਮਾ ਸੀਨੀਅਰ ਸਿਟੀ ਪ੍ਰਧਾਨ, ਸੰਨੀ ਪੰਡਿਤ ਉਪ ਸਿਟੀ ਪ੍ਰਧਾਨ ਯੂਥ, ਰਾਜੇਸ਼ ਪੰਡਿਤ ਉਪ ਸਿਟੀ ਪ੍ਰਧਾਨ, ਸੁਖਦੇਵ ਬੱਗਾ ਜ਼ਿਲ੍ਹਾ ਉਪ ਪ੍ਰਧਾਨ ਯੂਥ, ਰਮਨ ਸ਼ਰਮਾ, ਰਾਕੇਸ਼ ਕੇਸ਼ਾ, ਮੁਕੇਸ਼ ਕਸ਼ਅਪ ਸੀਨੀਆਰ ਸਿਟੀ ਪ੍ਰਧਾਨ ਯੂਥ, ਅਤੇ ਹੋਰ ਸ਼ਿਵ ਸੈਨਾ ਆਗੂ ਹਾਜ਼ਰ ਸਨ।