ਸੁਰਿੰਦਰ ਮਹਾਜਨ, ਪਠਾਨਕੋਟ

ਪੰਜਾਬ ਰੋਡਵੇਜ ਨੇ 320 ਮਜ਼ਦੂਰਾਂ ਨੂੰ ਦੱਸ ਬੱਸਾਂ ਰਾਹੀਂ ਜਲੰਧਰ ਰੇਲਵੇ ਸਟੇਸਨ ਪਹੁੰਚਾਇਆ ਤਾਂ ਜੋ ਇਹ ਪ੍ਰਵਾਸੀ ਇਸ ਅੌਖੀ ਘੜੀ ਵਿਚ ਅਪਣੇ ਘਰਾਂ 'ਚ ਆਪਣੇ ਪਰਿਵਾਰਾਂ ਕੋਲ ਪਹੁੰਚ ਜਾਣ। ਇਸ ਬਾਰੇ ਜਾਣਕਾਰੀ ਦਿੰਦਿਆਂ ਨੋਡਲ ਅਫਸਰ ਪੰਜਾਬ ਰੋਡਵੇਜ ਪਠਾਨਕੋਟ ਜੀਵਨ ਵਰਮਾ ਨੇ ਦੱਸਿਆ ਕਿ ਇਸ ਅੌਖੇ ਵੇਲੇ ਪੰਜਾਬ ਰੋਡਵੇਜ ਪਠਾਨਕੋਟ ਦੇ ਮੁਲਾਜਮ ਅਪਣੀ ਜਿੰਮੇਵਾਰੀ ਨਿਭਾਉਣ ਵਿਚ ਕੋਈ ਵੀ ਕੋਤਾਹੀ ਨਹੀਂ ਕਰ ਰਹੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 40 ਬੱਸਾਂ ਵਿਚ ਮੁਸਾਫਰਾਂ ਨੂੰ ਪਠਾਨਕੋਟ ਦੇ ਰਾਧਾ ਸਵਾਮੀ ਸਤਿਸੰਗ ਘਰ ਤੋਂ ਜਿੱਥੇ ਪ੍ਰਵਾਸੀ ਮਜਦੂਰਾਂ ਨੂੰ ਇਕਾਂਤਵਾਸ ਵਿਚ ਰੱਖਿਆ ਹੋਇਆ ਸੀ, ਟਰੇਨ ਵਿਚ ਸਵਾਰ ਹੋਣ ਲਈ ਪਠਾਨਕੋਟ ਦੇ ਕੈਂਟ ਰੇਲਵੇ ਸਟੇਸ਼ਨ 'ਤੇ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਨੂੰ ਪੂਰੀ ਤਰ੍ਹਾਂ ਸੈਨੇਟਾਇਜ ਕਰਨ ਮਗਰੋਂ ਮੁਸਾਫਰਾਂ ਨੂੰ ਵੀ ਸੈਨੇਟਾਇਜ ਕੀਤਾ ਜਾਂਦਾ ਹੈ।