ਸੱਤਪਾਲ ਜ਼ਖ਼ਮੀ, ਡੇਰਾ ਬਾਬਾ ਨਾਨਕ

ਸੈਂਟਰ ਆਫ ਟਰੇਡ ਯੂਨੀਅਨ (ਸੀਟੀਯੂ) ਪੰਜਾਬ ਵੱਲੋਂ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜਮ ਫੈਡਰੇਸ਼ਨਾਂ ਦੇ ਸੱਦੇ ਤੇ ਅੱਜ ਤਹਿਸੀਲ ਡੇਰਾ ਬਾਬਾ ਨਾਨਕ ਵਿਖੇ ਹੜਤਾਲ ਕਰਕੇ ਸਾਥੀ ਅਵਤਾਰ ਸਿੰਘ ਨਾਗੀ ਦੀ ਅਗਵਾਈ ਐੱਸਡੀਐੱਮ ਡੇਰਾ ਬਾਬਾ ਨਾਨਕ ਦੇ ਰਾਹੀਂ ਭਾਰਤ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਇਸ ਸਮੇਂ ਹੋਏ ਇੱਕਠ ਨੂੰ ਸੰਬੋਧਨ ਕਰਦਿਆਂ ਸੀਟੀਯੂ ਪੰਜਾਬ ਦੇ ਸੂਬਾਈ ਆਗੂ ਸੰਤੋਖ ਸਿੰਘ ਜੌੜੀਆ ਖੁਰਦ ਅਤੇ ਜੋਗਿੰਦਰ ਸਿੰਘ ਖੰਨਾ ਚਮਾਰਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕਰਫਿਊ ਤੇ ਲਾਕਡਾਊਨ ਦੀ ਆੜ ਹੇਠ ਭਾਰਤ ਅਤੇ ਪੰਜਾਬ ਸਰਕਾਰ ਨੇ ਕਈ ਫੈਸਲੇ ਮਜ਼ਦੂਰ ਵਿਰੋਧੀ ਕੀਤੇ ਹਨ। ਜਿਨ੍ਹਾਂ ਵਿਚ ਕਿਰਤ ਕਾਨੂੰਨ ਵਿਚ ਸੋਧਾਂ ਕਰਨ, ਕੰਮ ਦੀ ਦਿਹਾੜੀ 8 ਘੰਟੇ ਤੋ ਵਧਾ ਕੇ 12 ਘੰਟੇ ਕਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਅੱਜ ਪੂਰੇ ਦੇਸ਼ ਵਿਚ ਮਜਦੂਰਾਂ ਵਲੋਂ ਹੜਤਾਲ ਕਰਕੇ ਮੰਗ ਪੱਤਰ ਦਿੱਤੇ ਜਾ ਰਹੇ ਹਨ। ਅੱਜ ਦੇ ਸਥਾਂਨਕ ਹੜਤਾਲਕਾਰੀਆਂ ਨੇ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਜਾ ਰਹੀਆ ਮਜ਼ਦੂਰ ਵਿਰੋਧੀ ਸੋਧਾਂ ਵਾਪਿਸ ਲਾਈਆਂ ਜਾਣ, ਵੱਖ ਵੱਖ ਸਰਕਾਰਾਂ ਵੱਲੋਂ ਕੰਮ ਦਾ ਸਮਾਂ ਰੋਜਾਨਾ 8 ਘੰਟੇ ਤੋ ਵਧਾ ਕੇ 12 ਘੰਟੇ ਕਰਨ ਦੇ ਨੋਟੀਫਿਕੇਸ਼ਨ ਵਾਪਿਸ ਲਏ ਜਾਣ, ਮਜ਼ਦੂਰਾਂ ਦੀ ਉੱਜਰਤ 21 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ, ਉਸਾਰੀ ਮਜ਼ਦੂਰਾਂ ਦੀਆਂ ਕਾਪੀਆਂ ਨਵਿਆਉਣ ਦਾ ਸਮਾਂ 31 ਦਸਬੰਰ 2020 ਤੱਕ ਕੀਤਾ ਜਾਵੇ, ਬਿਜਲੀ ਬਿੱਲ 2020 ਵਾਪਸ ਲਏ ਜਾਣ, ਲੋੜਵੰਦਾਂ ਨੂੰ ਬਿਨਾਂ ਦਸਤਾਵੇਜ ਰਾਸ਼ਨ ਮੁਹੱਈਆ ਕਰਵਾਇਆ ਜਾਵੇ, ਮਨਰੇਗਾ ਮਜ਼ਦੂਰਾਂ ਨੂੰ 200 ਦਿਨ ਕੰਮ ਦਿੱਤਾ ਜਾਵੇ, ਪ੍ਰਵਾਸੀ ਮਜਦੂਰ ਕਾਨੂੰਨ 1979 ਨੂੰ ਮਜ਼ਬੂਤ ਕੀਤਾ ਜਾਵੇ, ਕੋਵਿਡ 19 ਵਿਰੁੱਧ ਫਰੰਟ ਲਾਈਨ ਤੇ ਜੰਗ ਲੜ ਰਹੇ ਮਜ਼ਦੂਰਾਂ ਮੁਲਾਜਮਾਂ ਨੂੰ 50 ਲੱਖ ਰੁਪਏ ਬੀਮਾ ਸਕੀਮ ਵਿਚ ਕਵਰ ਕੀਤਾ ਜਾਵੇ। ਇਸ ਮੋਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸੇਰ ਸਿੰਘ ਨਵਾਂ ਪਿੰਡ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾਂ ਪ੍ਰਧਾਨ ਬਲਵਿੰਦਰ ਸਿੰਘ ਰਵਾਲ ਨੇ ਹੜਤਾਲ ਦਾ ਸਮਰਥਨ ਕੀਤਾ। ਉਪਰੋਕਤ ਆਗੂਆਂ ਤੋ ਇਲਾਵਾ ਦਲਜੀਤ ਸਿੰਘ ਸੌਖੀ, ਸੁਲੱਖਣ ਸਿੰਘ, ਰਵੇਲ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ ਠੱਠਾ ਕਿਸਾਨ ਆਗੂ, ਜੱਸਾ ਮਸੀਹ, ਹਰਜੀਤ ਸਿੰਘ, ਸੁਖਦੇਵ ਸਿੰਘ, ਆਤਮਾ ਸਿੰਘ, ਭੁਪਿੰਦਰ ਸਿੰਘ, ਹਰਜਿੰਦਰ ਸਿੰਘ ਪਾਰੋਵਾਲ, ਨਿਰਮਲ ਸਿੰਘ ਵਡਾਲਾ ਬਾਂਗਰ, ਸੁਜਾਨ ਮਸੀਹ ਸ਼ਿਕਾਰ, ਰਵੇਲ ਸਿੰਘ ਸਰਫਕੋਟ, ਅਜ਼ਾਦ ਸਿੰਘ ਸ਼ਾਹਪੁਰ ਜਾਜਨ ਆਦਿ ਹਾਜ਼ਰ ਸਨ।