ਪਠਾਨੀਆ, ਧਾਰ ਕਲਾਂ

ਥਾਣਾ ਮਾਮੁਨ ਕੈਂਟ ਦੇ ਅਧੀਨ ਆਉਂਦੀ ਬਘਾਰ ਖੱਡ ਦੇ ਕੋਲ਼ ਇਕ ਅੰਬ ਦੇ ਬਾਗ ਵਿੱਚੋਂ ਇਕ ਨੌਜ਼ਵਾਨ ਦੀ ਦਰੱਖਤ ਉਤੇ ਲਟਕਦੀ ਲਾਸ਼ ਮਿਲਣ ਦੇ ਚਲਦਿਆਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਬਾਗ਼ ਦੀ ਚੌਂਕੀਦਾਰੀ ਕਰਨ ਵਾਲੇ ਵਿਅਕਤੀ ਨੇ ਏਹ ਦਿ੍ਸ਼ ਦੇਖਣ ਤੋਂ ਬਾਅਦ ਇਸ ਦੀ ਜਾਣਕਾਰੀ ਥਾਣਾ ਮਾਮੁਨ ਕੈਂਟ ਦੇ ਅਧਿਕਾਰੀਆਂ ਨੂੰ ਦਿੱਤੀ। ਥਾਣਾ ਮਾਮੁਨ ਤੋਂ ਸਬ ਇੰਸਪੈਕਟਰ ਸਤਬੀਰ ਸ਼ਿੰਘ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵੱਲੋ ਇਹ ਜਾਣਕਾਰੀ ਥਾਣਾ ਮੁੱਖੀ ਅਨੀਤਾ ਠਾਕੁਰ ਨੂੰ ਦਿੱਤੀ। ਥਾਣਾ ਮੁੱਖੀ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੀ ਅਤੇ ਲਾਸ਼ ਦੀ ਸ਼ਨਾਖ਼ਤ ਲਈ ਬੁੰਗਲ, ਬਘਾਰ ਅਤੇ ਿਝਕਲੀ ਤਰਹੇੱਟੀ ਦੇ ਸਰਪੰਚਾਂ ਨੂੰ ਮੌਕੇ ਤੇ ਬੁਲਾਇਆ। ਥਾਣਾ ਮੁੱਖੀ ਅਨੀਤਾ ਠਾਕੁਰ ਨੇ ਦੱਸਿਆ ਕਿ ਨੌਜ਼ਵਾਨ ਦੀ ਪਹਿਚਾਣ ਲਖਵਿੰਦਰ ਉਰਫ਼ ਲੱਖੂ (21) ਪੁੱਤਰ ਬਲਬੀਰ ਸ਼ਿੰਘ ਨਿਵਾਸੀ ਿਝਕਲੀ ਤਰੇਹੇੱਟੀ ਦੇ ਰੂਪ ਵਿੱਚ ਹੋਈ ਹੈ। ਮਿ੍ਤਕ ਲਖਵਿੰਦਰ ਦੇ ਦੋਸਤ ਸ਼ਿਵ ਕੁਮਾਰ ਨੇ ਦੱਸਿਆ ਕਿ ਲੱਖੂ ਸਵੇਰੇ ਅੱਠ ਵਜੇ ਦੇ ਕਰੀਬ ਉਨ੍ਹਾਂ ਦੇ ਨਾਲ ਸੀ। ਦੁਪਹਿਰ ਨੂੰ ਉਹ ਆਪਣੇ ਘਰ ਰੋਟੀ ਖਾਣ ਲਈ ਚਲਾ ਗਿਆ ਅਤੇ ਉਸ ਤੋਂ ਬਾਅਦ ਮੁੜ ਕੇ ਨਹੀਂ ਪਰਤਿਆ। ਲੱਖੂ ਦੇ ਪਿਤਾ ਬਲਬੀਰ ਸਿੰਘ ਜੋ ਕੇ ਰਣਜੀਤ ਸਾਗਰ ਡੈਮ ਵਿੱਚ ਨੌਕਰੀ ਕਰਦੇ ਹਨ ਨੇ, ਦੱਸਿਆ ਕਿ ਉਹ ਸਵੇਰੇ ਅੱਠ ਵਜੇ ਉਹ ਡਿਊਟੀ ਚਲੇ ਗਏ ਸਨ ਦੁਪਹਿਰੋਂ ਬਾਅਦ ਜਦੋਂ ਉਹ ਘਰ ਪਰਤੇ ਤਾ ਘਰ ਤੋਂ ਜਾਣਕਾਰੀ ਮਿਲ਼ੀ ਕਿ ਲੱਖੂ ਸਵੇਰ ਦਾ ਘਰੋਂ ਬਿਨਾਂ ਕੁੱਝ ਖਾਦੇ ਬਾਹਰ ਚਲਾ ਗਿਆ ਹੈ ਅਤੇ ਅਜੇ ਤੱਕ ਘਰ ਨਹੀਂ ਪਰਤਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ ਕੀ ਲੱਖੂ ਦੀ ਮੌਤ ਹੋ ਗਈ ਹੈ।