ਸੁÎਰਿੰਦਰ ਮਹਾਜਨ, ਪਠਾਨਕੋਟ

ਜ਼ਿਲ੍ਹਾ ਪ੍ਰਸਾਸਨ ਵੱਲੋਂ ਕਰੋਨਾ ਵਾਈਰਸ ਦੇ ਚਲਦਿਆਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਜਿਸ ਦੇ ਚਲਦਿਆਂ ਜ਼ਿਲ੍ਹਾ ਪਠਾਨਕੋਟ ਵਿੱਚ ਚਿੰਤਪੂਰਨੀ ਮੈਡੀਕਲ ਕਾਲਜ ਪਠਾਨਕੋਟ ਨੂੰ ਕਰੋਨਾ ਆਈਸੋਲੇਟ ਹਸਪਤਾਲ ਪਠਾਨਕੋਟ ਵਜੋਂ ਤਿਆਰ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਸ. ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ਨੇ ਬਣਾਏ ਗਏ ਕਰੋਨਾ ਆਈਸੋਲੇਟ ਹਸਪਤਾਲ (ਚਿੰਤਪੂਰਨੀ ਮੈਡੀਕਲ ਕਾਲਜ ਪਠਾਨਕੋਟ) ਦੇ ਪ੍ਰਬੰਧਾਂ ਦਾ ਦੋਰਾ ਕਰਨ ਮਗਰੋਂ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਸਰਵਸ੍ਰੀ ਰਜਿੰਦਰ ਸਿੰਘ ਮਨਹਾਸ ਡੀ.ਐਸ.ਪੀ. ਪਠਾਨਕੋਟ, ਡਾ. ਸੁਨੀਤਾ, ਡਾ. ਐਨ.ਕੇ.ਸਿੰਘ, ਮਨਮੋਹਣ ਸਰੰਗਲ ਐਕਸੀਅਨ ਲੋਕ ਨਿਰਮਾਣ ਵਿਭਾਗ ਪਠਾਨਕੋਟ ਆਦਿ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ਨੇ ਦੱਸਿਆ ਕਿ ਅੱਜ ਕਰੋਨਾ ਵਾਈਰਸ ਦਾ ਕਹਿਰ ਪੂਰੀ ਦੁਨੀਆਂ ਤੇ ਬਣਿਆ ਹੋਇਆ ਹੈ ਅਤੇ ਪੰਜਾਬ ਅੰਦਰ ਵੀ ਇਸ ਬੀਮਾਰੀ ਦੇ ਹਮਲੇ ਤੋਂ ਪਹਿਲਾ ਹੀ ਪੂਰੇ ਪੰਜਾਬ ਅੰਦਰ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਦੇ ਲਈ ਉਪਰਾਲੇ ਸੁਰੂ ਕਰ ਦਿੱਤੇ ਗਏ ਸੀ। ਜਿਸ ਦੇ ਚਲਦਿਆਂ ਜਿਲ੍ਹਾ ਪ੍ਰਸਾਸਨ ਵੱਲੋਂ ਪਹਿਲਾ ਤੋਂ ਹੀ ਅਗੇਤੇ ਪ੍ਰਬੰਧਾਂ ਵਿੱਚ ਚਿੰਤਪੂਰਨੀ ਮੈਡੀਕਲ ਕਾਲਜ ਪਠਾਨਕੋਟ ਨੂੰ ਕਰੋਨਾ ਆਈਸੋਲੇਟ ਹਸਪਤਾਲ ਪਠਾਨਕੋਟ ਵਜੋਂ ਤਿਆਰ ਕਰਨ ਲਈ ਕਾਰਜ ਸੁਰੂ ਕਰ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰ ਲਿਆ ਗਿਆ ਹੈ ਅਤੇ ਕਿਸੇ ਵੀ ਅਪਾਤਕਾਲੀਨ ਸਥਿਤੀ ਵਿੱਚ ਇੱਥੇ ਕਰੀਬ 100 ਬੈਡ ਦਾ ਆਈਸੋਲੇਟ ਹਸਪਤਾਲ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਪੂਰੀ ਤਰ੍ਹਾਂ ਨਾਲ ਕਰਫਿਓ ਦੀ ਪਾਲਣਾ ਕਰੀਏ ਅਤੇ ਆਪਣੇ ਘਰ੍ਹਾਂ ਅੰਦਰ ਬੰਦ ਰਹੀਏ ਤਾਂ ਜੋ ਅਸੀਂ ਕਰੋਨਾ ਦੇ ਵਿਸਥਾਰ ਤੇ ਕਾਬੂ ਪਾ ਸਕੀਏ।