ਰਣਜੀਤ ਬਾਵਾ/ਜਗੀਰ ਮੰਡ, ਘੁਮਾਣ

ਤੈ੍ ਪ੍ਰਸ਼ਾਦਿ ਗੁਰਮਤਿ ਸੰਗੀਤ ਟਕਸਾਲ ਪਿੰਡ ਟਪਿਆਲਾ ਜ਼ਿਲ੍ਹਾ ਅੰਮਿ੍ਤਸਰ ਵੱਲੋਂ ਧਾਰਮਿਕ ਪ੍ਰਰੀਖਿਆ ਦਾ ਸਾਲਾਨਾ ਇਲਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਵਿਚ ਗੁਰੂ ਹਰਿਕ੍ਰਿਸ਼ਨ ਸਕੂਲ ਨੰਗਲ ਘੁਮਾਣ ਦੇ ਵਿਦਿਆਰਥੀਆਂ ਨੂੰ ਮੈਰਿਟ ਵਿਚ ਆਪਣਾ ਸਥਾਨ ਬਣਾ ਕੇ ਨਕਦ ਇਨਾਮ ਹਾਸਲ ਕੀਤੇ। ਛੇਵੀਂ ਜਮਾਤ ਦੇ ਵਿਦਿਆਰਥੀ ਹਰਪ੍ਰਰੀਤ ਸਿੰਘ ਨੇ 11ਸੋਂ ਰੁਪਏ ਦਾ ਨਕਦ ਇਨਾਮ ਅਤੇ ਚੌਥੀ ਜਮਾਤ ਦੀ ਵਿਦਿਆਰਥਣ ਨਾਜਕ ਨੇ ਪੰਜ ਸੋ ਰੁਪਏ ਦਾ ਨਕਦ ਇਨਾਮ ਹਾਸਲ ਕੀਤਾ। ਇਸੇ ਤਰ੍ਹਾਂ ਕੁਲਜੀਤ ਕੌਰ ਲੇ ਪਹਿਲਾ ਸਥਾਨ, ਐਸ਼ਦੀਪ ਕੌਰ ਨੇ ਦੁਸਰਾ ਸਥਾਨ ਅਤੇ ਕਰਨਜੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਨ੍ਹਾਂ ਵਿਦਿਆਰਥੀਆਂ ਤੋਂ ਇਲਾਵਾ 38 ਹੋਰ ਵਿਦਿਆਰਥੀਆਂ ਨੂੰ ਸਮਾਰੋਹ ਵਿਚ ਸ਼ੀਲਡਾਂ ਦੇ ਨਾਲ ਸਨਮਾਨਿਤ ਕੀਤਾ ਗਿਆ। ਪਿ੍ਰੰ. ਗੁਰਭੇਜ ਸਿੰਘ ਅਤੇ ਸਮੂਹ ਅਧਿਆਪਕਾਂ ਨੇ ਉਨ੍ਹਾਂ ਨੂੰ ਸਟੇਜ ਉਤੇ ਖੜ੍ਹ ਕਰ ਉਨ੍ਹਾਂ ਲਈ ਜੋਰਦਾਰ ਤਾੜੀਆਂ ਨਾਲ ਸ਼ਲਾਘਾ ਕਰਦਿਆਂ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਲਈ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।