ਆਕਾਸ਼, ਗੁਰਦਾਸਪੁਰ

ਅੱਜ ਸਿਵਲ ਹਸਪਤਾਲ, ਗੁਰਦਾਸਪੁਰ ਦਾ ਦੌਰਾ ਰੈੱਡ ਕਰਾਸ ਭਲਾਈ ਸ਼ਾਖਾ ਗੁਰਦਾਸਪੁਰ ਦੀ ਚੇਅਰਪਰਸਨ ਵਲੋ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵਲੋ ਪਰਚੀਆਂ ਕੱਟਣ ਵਾਲੀ ਥਾਂ ਤੇ ਲੱਗੀ ਭੀੜ ਬਾਰੇ ਐੱਸਐੱਮਓ, ਗੁਰਦਾਸਪੁਰ ਨੰੂ ਪੁਿਛਆ ਤਾਂ ਉਹਨਾਂ ਨੇ ਦਸਿਆ ਕਿ ਇਸ ਸਮੇਂ ਹਸਪਤਾਲ ਵਿਚ ਕਾਫੀ ਗਿਣਤੀ ਵਿਚ ਮਰੀਜ ਆ ਰਹੇ ਹਨ ਪਰ ਉਨ੍ਹਾਂ ਪਾਸ ਪਰਚੀਆ ਕੱਟਣ ਲਈ ਸਟਾਫ ਪੂਰਾ ਨਹੀ ਹੈ। ਚੇਅਰਪਰਸਨ ਵੱਲੋਂ ਉਨ੍ਹਾਂ ਨੂੰ ਇਸ ਸਮੱਸਿਆ ਦਾ ਹਾਲ ਜਲਦੀ ਕਰਨ ਦਾ ਵਿਸ਼ਵਾਸ ਦਿੱਤਾ। ਇਸ ਸਬੰਧੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵੱਲੋਂ ਐੱਮਡੀ ਗੋਲਡਨ ਗਰੁਪ ਆਫ ਐਜੂਕੇਸ਼ਨ, ਗੁਰਦਾਸਪੁਰ ਮੋਹਿਤ ਮਹਾਜਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਬਿਨਾ ਕਿਸੇ ਦੇਰੀ ਤੋ ਆਪਣੇ ਕਾਲਜ ਦੇ ਸਵੈ ਇਛੱਕ ਬੀ.ਐਡ ਦੀ ਸਿੱਖਿਆ ਪ੍ਰਰਾਪਤ ਕਰ ਰਹੇ ਬੱਚਿਆ ਦੇ ਗਰੁਪ ਬਣਾਕੇ ਸਿਵਲ ਹਸਪਤਾਲ, ਗੁਰਦਾਸਪੁਰ ਭੇਜੇ ਗਏ। ਇਸ ਗਰੱੁਪ ਨੇ ਚੇਅਰਪਰਸਨ ਰੈਡ ਕਰਾਸ ਭਲਾਈ ਸਾਖਾ, ਗੁਰਦਾਸਪੁਰ ਜੀ ਦੀ ਨਿਗਰਾਨੀ ਹੇਠ ਲੋਕਾਂ ਦੀ ਸਹੁਲਤ ਲਈ ਪਰਚੀਆ ਕੱਟਣੀਆ ਸ਼ੁਰੂ ਕਰ ਦਿੱਤੀਆ ਅਤੇ ਲੋਕਾਂ ਨੰੂ ਜ਼ਿਆਦਾ ਦੇਰ ਤੱਕ ਲਾਈਨਾਂ ਵਿਚ ਖੜੇ ਨਹੀ ਹੋਣਾ ਪਿਆ ਸਵੈ ਇੱਛਕ ਕੰਮ ਕਰਨ ਵਾਲੇ ਬੱਚਿਆ ਵਲੋ ਚੇਅਰਪਰਸਨ ਜੀ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਾਨੰੂ ਇਸ ਕੰਮ ਨੰੂ ਕਰਨ ਵਿਚ ਬੁਹਤ ਖੁਸ਼ੀ ਮਿਲ ਰਹੀ ਹੈ ਕਿ ਅਸੀਂ ਆਪਣੇ ਸਮਾਜ ਦੇ ਲਈ ਕੁਝ ਚੰਗਾ ਕੰਮ ਕਰ ਰਹੇ ਹਾਂ ਅਤੇ ਅਸੀਂ ਹਮੇਸਾ ਕੰਮ ਕਰਦੇ ਰਹਾਗੇ। ਇਸ ਮੌਕੇ ਵਿਜੇ ਕੁਮਾਰ, ਸਿਵਲ ਸਰਜਨ, ਗੁਰਦਾਸਪੁਰ, ਮੋਹਿਤ ਮਹਾਜਨ, ਐੱਮਡੀ ਗੋਲਡਨ ਗਰੁਪ ਆਫ ਐਜੂਕੇਸ਼ਨ, ਗੁਰਦਾਸਪੁਰ ਅਤੇ ਉਨ੍ਹਾਂ ਦੀ ਪਤੀ ਅਨੂੰ ਮਹਾਜਨ, ਡਾ ਐਸ.ਕੇ ਪੰਨੰੂ, ਅਵੈਤਨੀ ਸਕੱਤਰ, ਡਾ ਚੇਤਨਾ, ਐੱਸਐੱਮਓ ਅਤੇ ਰਾਜੀਵ ਸਿੰਘ, ਸਕੱਤਰ ਰੈਡ ਕਰਾਸ ਸੋਸਾਇਟੀ, ਗੁਰਦਾਸਪੁਰ ਹਾਜਰ ਸਨ।