24ਜੀਆਰਪੀਪੀਬੀ19

ਤਹਿਸੀਲ ਕੰਪਲੈਕਸ ਕਲਾਨੌਰ ਮੂਹਰੇ ਕਾਪੀਆਂ ਫੂਕਦੇ ਹੋਏ ਡੀਟੀਪੀਐੱਫ ਦੇ ਅਧਿਆਪਕ ਆਗੂ।

ਅਧਿਆਪਕਾਂ ਵੱਲੋਂ ਮੋਦੀ ਤੇ ਕੈਪਟਨ ਸਰਕਾਰ ਡੱਟ ਕੇ ਨਾਅਰੇਬਾਜ਼ੀ

ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਸ਼ੁੱਕਰਵਾਰ ਨੂੰ ਤਹਿਸੀਲ ਕੰਪਲੈਕਸ ਕਲਾਨੌਰ ਦੇ ਮੂਹਰੇ ਡੀਟੀਐੱਫ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਅਧਿਆਪਕ ਆਗੂਆਂ ਵੱਲੋਂ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ ਡਟ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ, ਮੀਤ ਪ੍ਰਧਾਨ ਉਪਕਾਰ ਸਿੰਘ ਵਡਾਲਾ ਬਾਂਗਰ, ਡਾ. ਸਤਿੰਦਰ ਨਿੱਜਰ ਖਜ਼ਾਨਚੀ ਤੇ ਗੁਰਦਿਆਲ ਚੰਦ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸਿੱਖਿਆ ਦੇ ਹੋਰ ਵਧੇਰੇ ਨਿੱਜੀਕਰਨ, ਵਪਾਰੀ ਕਰਨ, ਕੇਂਦਰੀਕਰਨ, ਭਗਵਾਕਰਨ ਦੇ ਏਜੰਡੇ 'ਤੇ ਲਿਆਂਦੀ ਗਈ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਖਿਲਾਫ਼ ਡੈਮੋਕ੍ਰੇਟਿਕ ਟੀਚਰ ਫਰੰਟ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਤਹਿਸੀਲ ਕੰਪਲੈਕਸ ਕਲਾਨੌਰ ਦੇ ਅੱਗੇ ਕਾਪੀਆਂ ਫੂਕੀਆਂ ਗਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਹਿੰਦ ਸਿੱਖਿਆ ਅਧਿਕਾਰ ਮੰਚ ਦੇ ਸੱਦੇ 'ਤੇ ਅਧਿਆਪਕ ਵੱਖ-ਵੱਖ ਪੱਧਰ 'ਤੇ ਇਸ ਨੀਤੀ ਦਾ ਡੱਟ ਕੇ ਵਿਰੋਧ ਕਰ ਰਹੇ ਹਨ। ਪਿਛਲੇ ਵਰ੍ਹੇ ਰਾਸ਼ਟਰੀ ਸਿੱਖਿਆ ਨੀਤੀ ਦੇ ਖਰੜੇ ਦੇ ਲੱਖਾਂ ਦੀ ਗਿਣਤੀ 'ਚ ਪ੍ਰਰਾਪਤ ਇਤਰਾਜ਼ ਦਰਦਕਿਨਾਰ ਕਰਦਿਆਂ ਹੋਇਆਂ ਸਿੱਖਿਆ ਨੀਤੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਗਾਤਾਰ ਮੁਲਾਜ਼ਮ ਵਿਰੋਧੀ ਫੈਸਲੇ ਲੈ ਰਹੀ ਹੈ ਤੇ ਸਿੱਖਿਆ ਸ਼ਾਸਤਰੀਆਂ ਤੋਂ ਸੱਖਣੀ ਰਾਸ਼ਟਰੀ ਸਿੱਖਿਆ ਨੀਤੀ ਨਿਰਮਾਣ ਕਮੇਟੀ ਵੱਲੋਂ ਸਿੱਖਿਆ ਨੂੰ ਮੁਕੰਮਲ ਨਿੱਜੀਕਰਨ ਵੱਲ ਧੱਕਣ ਸਬੰਧੀ ਕੀਤੇ ਫੈਸਲਿਆਂ ਕਾਰਨ ਸਿੱਖਿਆ ਦੇ ਆਮ ਵਰਗ ਤੋਂ ਦੂਰ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਤੋਂ ਇਲਾਵਾ ਰੈਸਨੇਲਾਈਜੇਸ਼ਨ 54 ਪੀਰੀਅਡਾਂ ਅਨੁਸਾਰ ਸੈਸ਼ਨ ਦੇ ਸ਼ੁਰੂ ਵਿੱਚ ਕੀਤੀ ਜਾਵੇ । ਇਸ ਮੌਕੇ ਸਤਨਾਮ ਸਿੰਘ ਵਡਾਲਾ ਬਾਂਗਰ ,ਅਮਰਜੀਤ ਸਿੰਘ ਕੋਠੇ, ਸੁਰਜੀਤ ਮਸੀਹ ਮਨੋਹਰ ਲਾਲ, ਗੁਰਦਿਆਲ ਸਿੰਘ ਖੱਦਰ , ਜਸਪਾਲ ਸਿੰਘ ਕਲਾਨੌਰ, ਜਗਦੀਪ ਸਿੰਘ ਕਲਾਨੌਰ, ਹਰਜੀਤ ਸਿੰਘ, ਗੁਰਿੰਦਰ ਸਿੰਘ ਖੱਦਰ ,ਅਮਰਜੀਤ ਸਿੰਘ ਬਰੀਲਾ ਆਦਿ ਅਧਿਆਪਕ ਆਗੂ ਹਾਜ਼ਰ ਸਨ।