24ਜੀਆਰਪੀਪੀਬੀ32

ਡੇਰਾ ਬਾਬਾ ਨਾਨਕ ਦੀ ਸਰਹੱਦ ਤੇ ਪੁੱਜੇ ਏਸ਼ੀਆ ਗੋਲਡ ਮੈਡਲ ਜੇਤੂ ਮਹਿੰਦਰ ਸਿੰਘ ਅਤੇ ਸਾਈਕਲ ਚਲਾ ਕੇ ਆਏ ਗੁਰਚਰਨ ਸਿੰਘ ਪੋਲੀਓ ਬੂੰਦਾਂ ਪੀਣ ਉਪਰੰਤ ਗੱਲਬਾਤ ਕਰਦੇ ਹੋਏ।

ਗੁਰਚਰਨ ਸਿੰਘ ਪਟਿਆਲਾ ਸਾਈਕਲ ਚਲਾ ਕੇ ਪੁੱਜਿਆ ਕਰਤਾਰਪੁਰ ਕੋਰੀਡੋਰ

275 ਸ਼ਰਧਾਲੂਆਂ ਕੀਤੇ ਦਰਸ਼ਨ

ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਸ਼ੁੱਕਰਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਸਥਿਤ ਪੈਸੰਜਰ ਟਰਮੀਨਲ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸਨਾਂ ਲਈ ਏਸ਼ੀਅਨ ਗੋਲਡ ਮੈਡਲਿਸਟ ਮਹਿੰਦਰ ਸਿੰਘ ਤੋਂ ਇਲਾਵਾ ਗੁਰਚਰਨ ਸਿੰਘ ਪਟਿਆਲਾ ਤੋਂ ਸਾਈਕਲ ਰਾਹੀਂ ਕਰਤਾਰਪੁਰ ਕੋਰੀਡੋਰ ਤੇ ਪੁੱਜੇ ।ਸ਼ੁੱਕਰਵਾਰ ਨੂੰ ਡੇਰਾ ਬਾਬਾ ਨਾਨਕ ਦੀ ਸਰਹੱਦ ਰਾਹੀਂ 275 ਸ਼ਰਧਾਲੂਆਂ ਵੱਲੋਂ ਦਰਸ਼ਨ ਕੀਤੇ ਗਏ । ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸਨ ਕਰਨ ਲਈ ਪਟਿਆਲਾ ਤੋਂ ਸਾਈਕਲ ਰਾਹੀਂ ਪੁੱਜੇ ਗੁਰਚਰਨ ਸਿੰਘ ਨੇ ਦੱਸਿਆ ਕਿ ਉਹਅੱਜ ਆਪਣੇ ਜੀਵਨ ਵਿੱਚ ਪਹਿਲੀ ਵਾਰ ਸਾਈਕਲ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਏ ਹਨ>

ਇੱਥੇ ਦੱਸਣਯੋਗ ਹੈ ਕਿਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸਨਾਂ ਲਈਆਉਣ ਵਾਲੇ ਸ਼ਰਧਾਲੂ ਜ਼ਿਆਦਾਤਰ ਗੱਡੀਆਂ ਰਾਹੀਂ ਹੀ ਟਰਮੀਨਲ ਵਿੱਚ ਆਉਂਦੇ ਹਨ ਅਤੇ ਆਪਣੀ ਵਾਹਨ ਕਾਰ ਪਾਰਕਿੰਗ ਵਿੱਚ ਲਗਾ ਕੇ ਧਰਮੀ ਨਾਲ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤਰ੍ਹਾਂ ਗੁਰਚਰਨ ਸਿੰਘ ਨੇ ਵੀ ਆਪਣਾ ਸਾਈਕਲ ਕਾਰ ਪਾਰਕਿੰਗ ਵਿਚ ਲਗਾ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਨੂੰ ਰਵਾਨਾ ਹੋਏ । ਇਸ ਮੌਕੇ ਏਸ਼ੀਅਨ ਖੇਡਾਂ ਵਿੱਚ 70 ਸਾਲ ਦੀ ਉਮਰ ਦੇ ਮੁਕਾਬਲਿਆਂ ਵਿੱਚ ਪੰਜ ਕਿਲੋਮੀਟਰ ਦੀ ਦੌੜ ਲਗਾਉਣ ਵਿੱਚ ਗੋਲਡ ਮੈਡਲ ਜੇਤੂ ਵੱਲੋਂ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸਨ ਕੀਤੇ ਗਏ। ਇਸ ਮੌਕੇ ਤੇ ਮੈਨੂੰ ਬਲਵਿੰਦਰ ਕੌਰ ਸਤਨਾਮ ਸਿੰਘ ਤੋਂ ਇਲਾਵਾ ਹੋਰ ਵੀ ਸ਼ਰਧਾਲੂ ਸ਼ਾਮਿਲ ਸਨ।