24ਜੀਆਰਪੀਪੀਬੀ01

ਮੀਟਿੰਗ ਦੌਰਾਨ ਸੂਬਾ ਪੱਧਰੀ ਰੈਲੀ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਆਪਕ।

ਆਕਾਸ਼, ਗੁਰਦਾਸਪੁਰ : ਡੀਟੀਐੱਫ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਤੇ ਸਿੱਖਿਆ ਮੰਤਰੀ, ਪੰਜਾਬ ਵਿਜੇਇਂੰਦਰ ਸਿੰਗਲਾ ਦੇ ਖਿਲਾਫ ਸੰਗਰੂਰ ਵਿਖੇ 8 ਫਰਵਰੀ ਨੂੰ ਸੂਬਾ ਪੱਧਰੀ ਰੋਸ ਰੈਲੀ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਬਲਾਕਾਂ ਦੇ ਆਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੀਟਿੰਗ ਵਿੱਚ ਸਰਕਾਰ ਵੱਲੋਂ ਸਕੂਲਾਂ ਵਿੱਚੋਂ ਰੈਸਨੇਲਾਈਜੇਸਨ ਜਰੀਏ ਪੋਸਟਾਂ ਖਤਮ ਦੀ ਨਿੰਦਾ ਕੀਤੀ, ਕਿਉਂਕਿ ਪੋਸਟਾਂ ਖਤਮ ਹੋਣ ਤੇ ਨਵੀਂ ਭਰਤੀ ਨਹੀਂ ਹੋ ਸਕਦੀ ਅਤੇ ਅਧਿਆਪਕਾਂ ਨੂੰ ਦੂਰ ਦੁਰਾਡੇ ਭੇਜ ਕੇ ਮਾਨਸਿਕ ਤੌਰ ਤੇ ਪ੍ਰਰੇਸ਼ਾਨ ਕੀਤਾ ਜਾਵੇਗਾ, ਜੋ ਪਹਿਲਾਂ ਹੀ ਬੇਲੋੜੇ ਵੱਖ-ਵੱਖ ਪ੍ਰਰੋਜੈਕਟਾਂ ਕਰ ਕੇ ਪ੍ਰਰੇਸ਼ਾਨ ਹਨ। ਇਸ ਮੌਕੇ ਸਮਾਰਟ ਸਕੂਲ ਪ੍ਰਰੋਜੈਕਟ ਦਾ ਮਕਸਦ ਸਰਕਾਰੀ ਸਕੂਲਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਦੇ ਕੇ ਮੁਫਤ ਅਤੇ ਲਾਜਮੀ ਸਿੱਖਿਆ ਤੋਂ ਗਰੀਬ ਵਿਦਿਆਰਥੀਆਂ ਨੂੰ ਵਾਂਿਝਆਂ ਰੱਖਣਾ ਹੈ। ਇਨ੍ਹਾਂ ਸਿੱਖਿਆ ਮਾਰੂ ਨੀਤੀਆਂ ਦੇ ਖਿਲਾਫ 8 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਸੰਗਰੂਰ ਵਿਖੇ ਰੋਸ ਰੈਲੀ ਕੀਤੀ ਜਾਵੇਗੀ, ਜਿਸ ਨੂੰ ਸਫਲ ਬਣਾਉਣ ਲਈ ਵੱਖ-ਵੱਖ ਬਲਾਕਾਂ ਵਿੱਚੋਂ ਸਾਮੂਲੀਅਤ ਲਈ ਅਧਿਆਪਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਇਸ ਮੌਕੇ ਕਰਨੈਲ ਸਿੰਘ ਜ਼ਿਲਾ ਪ੍ਰਧਾਨ, ਲਖਬੀਰ ਸਿੰਘ ਸੂਬਾ ਕਮੇਟੀ ਮੈਂਬਰ, ਨਵਤੇਜ ਸਿੰਘ, ਹਰਵਿੰਦਰ ਸਿੰਘ, ਸੁਖਵਿੰਦਰ ਪਾਲ, ਵਰਿੰਦਰ ਮੋਹਨ, ਸਾਹਿਬ ਸਿੰਘ, ਨਵਨੀਤ ਕੁਮਾਰ, ਰਵੀ ਕੁਮਾਰ ਆਦਿ ਹਾਜ਼ਰ ਸਨ।