ਕੈਪਸ਼ਨ: ਬੀਟੀਐੱਲ-06- ਰੈਲੀ ਦੌਰਾਨ ਸਟਾਫ ਮੈਂਬਰ ਤੇ ਵਲੰਟੀਅਰ।

ਤਾਰਿਕ ਅਹਿਮਦ/ਦਵਿੰਦਰ ਸਿੰਘ ਕਾਹਲੋਂ, ਕਾਦੀਆਂ

ਭਾਰਤ ਸਰਕਾਰ ਦੇ ਯੁਵਕ ਭਲਾਈ ਅਤੇ ਖੇਡ ਮੰਤਰਾਲੇ ਦੇ ਦਿਸ਼ਾ-ਨਿਰਦੇਸਾਂ ਹੇਠ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨਐੱਸਐੱਸ ਵਿਭਾਗ (ਲੜਕਿਆਂ ਤੇ ਲੜਕੀਆਂ) ਵੱਲੋਂ ਫਿੱਟ ਇੰਡੀਆ ਅਭਿਆਨ ਤਹਿਤ ਚੰਗੀ ਸਿਹਤ ਤੇ ਚੰਗੇ ਵਾਤਾਵਰਣ ਲਈ ਜਾਗਰੂਕਤਾ ਰੈਲੀ ਪ੍ਰਰੋਗਰਾਮ ਅਫਸਰ (ਲੜਕਿਆਂ) ਪ੍ਰਰੋ. ਗੁਰਿੰਦਰ ਸਿੰਘ ਅਤੇ ਪ੍ਰਰੋਗਰਾਮ ਅਫਸਰ (ਲੜਕੀਆਂ) ਪ੍ਰਰੋ. ਸੁਖਪਾਲ ਕੌਰ ਦੀ ਅਗਵਾਈ ਹੇਠ ਕੱਢੀ ਗਈ। ਐੱਨਐੱਸਐੱਸ ਵਲੰਟੀਅਰਾਂ ਵੱਲੋਂ ਕੱਢੀ ਗਈ ਜਾਗਰੂਕਤਾ ਰੈਲੀ ਨੂੰ ਕਾਲਜ ਪਿ੍ਰੰਸੀਪਲ ਕੁਲਵਿੰਦਰ ਸਿੰਘ ਵੱਲੋਂ ਰਵਾਨਾ ਕੀਤਾ ਗਿਆ। ਉਨ੍ਹਾਂ ਵਲੰਟੀਅਰਾਂ ਨੂੰ ਚੰਗੀ ਸਿਹਤ ਅਤੇ ਸ਼ਰੀਰਕ ਤੰਦਰੁਸਤੀ ਲਈ ਜਾਗਰੂਕ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਅੰਦਰ ਵੱਧ ਰਹੇ ਪ੍ਰਦੂਸ਼ਣ ਕਾਰਨ ਹਵਾ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਖਾਣ ਪੀਣ ਵਾਲੀਆਂ ਵਸਤੂਆਂ ਤੇ ਮਾਰੂ ਪ੍ਰਭਾਵ ਪੈਣ ਨਾਲ ਮਨੁੱਖ ਦੀ ਸਿਹਤ ਤੇ ਵੀ ਮਾੜਾ ਅਸਰ ਹੋ ਰਿਹਾ ਹੈ। ਇਸ ਤੋਂ ਇਲਾਵਾ ਪ੍ਰਰੋਗਰਾਮ ਅਫਸਰ ਪ੍ਰਰੋ. ਗੁਰਵਿੰਦਰ ਸਿੰਘ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਵੱਲੋਂ ਸਵੱਛਤਾ ਲਈ ਦਿੱਤੀਆਂ ਸਿੱਖਿਆਵਾਂ ਨੂੰ ਚੇਤੇ ਕੀਤਾ ਗਿਆ। ਪ੍ਰਰੋਗਰਾਮ ਅਫਸਰ ਪ੍ਰਰੋ. ਸੁਖਪਾਲ ਕੌਰ ਨੇ ਸਾਫ-ਸਫਾਈ ਤੇ ਸ਼ੁੱਧ ਵਾਤਾਵਰਣ ਲਈ ਰੁੱਖ ਲਗਾਉਣ, ਪਾਣੀ ਦੀ ਸਾਂਭ-ਸੰਭਾਲ ਆਦਿ ਬਾਰੇ ਜਾਗਰੂਕ ਕੀਤਾ। ਵਲੰਟੀਅਰਾਂ ਵੱਲੋਂ ਹਮ ਫਿੱਟ ਤੋਂ ਇੰਡੀਆ ਫਿੱਟ ਨਾਅਰੇ ਹੇਠ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਅੰਦਰ ਰੈਲੀ ਕੱਢੀ ਤੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਜਾਗੂਕਤਾ ਰੈਲੀ 'ਚ ਹੋਰਨਾਂ ਤੋਂ ਇਲਾਵਾ ਪ੍ਰਰੋ. ਗੁਰਦੀਪ ਸਿੰਘ, ਡਾ. ਸਤਿੰਦਰ ਕੌਰ, ਪੋ੍. ਸਿਮਰਨਜੀਤ ਕੌਰ, ਪ੍ਰਰੋ. ਮਮਤਾ ਸ਼ਰਮਾ, ਪੋ੍. ਮਨਪ੍ਰਰੀਤ ਕੌਰ, ਪ੍ਰਰੋ. ਰਜਵੰਤ ਕੌਰ, ਪੋ੍. ਮਨਪ੍ਰਰੀਤ ਸਿੰਘ, ਪੋ੍. ਤਰਨਬੀਰ ਕੌਰ, ਪੋ੍. ਰਜੀਆ, ਪੋ੍. ਸਿਵਾਤੀ, ਪੋ੍. ਲਵਪ੍ਰਰੀਤ ਕੌਰ ਸਮੇਤ ਸਟਾਫ ਮੈਂਬਰ ਤੇ ਵਲੰਟੀਅਰ ਹਾਜ਼ਰ ਸਨ।