ਬੀਟੀਐੱਲ-09- ਸੰਜੀਵ ਸ਼ਰਮਾ ਤੇ ਰਸ਼ਿਮ ਆਹੂਵਾਲੀਆ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ ਪਿ੍ਰੰ. ਬਿੰਦੂ ਭੱਲਾ ਤੇ ਹੋਰ।

ਪਵਨ ਤੇ੍ਹਨ, ਬਟਾਲਾ : ਆਰਡੀ ਖੋਸਲਾ ਡੀਏਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ 'ਚ ਪਿ੍ਰੰਸੀਪਲ ਅਤੇ ਅਧਿਆਪਕਾਂ ਲਈ ਸਲਾਨਾ ਸਿਖਲਾਈ ਪ੍ਰਰੋਗਰਾਮ ਦਾ ਆਯੋਜਨ ਕੀਤਾ ਗਿਆ। ਸੰਜੀਵ ਸ਼ਰਮਾ ਅਸਿਸਟੈਂਟ ਸੈਕਰੇਟਰੀ ਸੀਬੀਐੱਸਈ ਰਿਜਨਲ ਆਫਿਸ ਚੰਡੀਗੜ੍ਹ ਅਤੇ ਰਸ਼ਿਮ ਆਹਲੂਵਾਲੀਆ ਪਿ੍ਰੰਸੀਪਲ ਕੈਂਬਰਿਜ ਮਾਨਟੈਸਰੀ ਸਕੂਲ ਪਠਾਨਕੋਟ ਇਸ ਪੋ੍ਗਰਾਮ ਦੇ ਮਾਹਿਰ ਸਨ। ਪਿ੍ਰੰ. ਬਿੰਦੂ ਭੱਲਾ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਵਿਸ਼ੇਸ਼ ਮਹਿਾਨਾਂ ਦਾ ਸਵਾਗਤ ਕੀਤਾ। ਪੋ੍ਗਰਾਮ ਦੀ ਸ਼ੁਰੂਆਤ ਜਯੋਤੀ ਜਗ੍ਹਾ ਕੇ ਕੀਤੀ ਗਈ। ਸ਼ਿਵ ਵੰਦਨਾ ਅਤੇ ਸੱਭਿਆਚਾਰਕ ਪੋ੍ਗਰਾਮ ਨੇ ਸਾਰਿਆਂ ਦਾ ਮਨ ਮੋਹ ਲਿਆ। ਸਕੂਲ ਪਿੰ੍. ਬਿੰਦੂ ਭੱਲਾ ਨੇ ਮੌਜ਼ੂਦ ਸਾਰੇ ਅਧਿਆਪਕਾਂ ਅਤੇ ਪਿੰ੍ਸੀਪਲਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹੋ ਜਿਹੋ ਪ੍ਰਰੋਗਰਾਮਾਂ ਰਾਹੀਂ ਸਾਰਿਆਂ ਨੂੰ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ ਜਿਸ ਨਾਲ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਹੋ ਸਕਦੇ ਹਨ। ਮਾਹਿਰਾਂ ਦੁਆਰਾ 2020 'ਚ ਸੀਬੀਐੱਸਈ 'ਚ ਹੋਣ ਵਾਲੀ ਪ੍ਰਰੀਖਿਆ ਬਾਰੇ ਮਹੱਤਵਪੁਰਨ ਜਾਣਕਾਰੀ ਅਤੇ ਦਿਸ਼ਾ ਨਿਰਦੇਸ਼ ਦਿੱਤੇ ਗਏ ਤਾਂ ਕਿ ਵਿਦਿਆਰਥੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਤੇ ਉਹ ਬਿਨ੍ਹਾਂ ਡਰ ਦੇ ਪ੍ਰਰੀਖਿਆ ਦੇ ਸਕਣ। ਇਸ ਮੌਕੇ ਤੇ ਅੰਮਿ੍ਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਜਲੰਧਰ ਜਿਲਿ੍ਹਆਂ ਦੇ ਵੱਖਰੇ-ਵੱਖਰੇ ਸਕੂਲਾਂ ਦੇ ਪਿੰ੍ਸੀਪਲਾਂ ਅਤੇ ਅਧਿਆਪਕਾਂ ਨੇ ਭਾਗ ਲਿਆ। ਸਕੂਲ ਵੱਲੋਂ ਪਿ੍ਰੰਸੀਪਲ ਬਿੰਦੂ ਭੱਲਾ ਨੇ ਮਾਹਿਰ ਸੰਜੀਵ ਸ਼ਰਮਾ ਅਤੇ ਰਸ਼ਿਮ ਆਹੂਵਾਲੀਆ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।