14ਜੀਆਰਪੀਪੀਬੀ05

ਪੁੱਡਾ ਟੀਮ ਦੇ ਅਧਿਕਾਰੀ ਐੱਸਡੀਓ ਦਵਿੰਦਰ ਸੈਣੀ ਦੀ ਅਗਵਾਈ ਹੇਠ ਨੈਸ਼ਨਲ ਹਾਈਵੇਅ 'ਤੇ ਨਾਜਾਇਜ਼ ਬੋਰਡ ਅਤੇ ਕਬਜ਼ੇ ਹਟਾਉਂਦੇ ਹੋਏ।

ਸੋਹਨ ਲਾਲ, ਸਿਹੋੜਾ : ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਜਾਰੀ ਸਖਤ ਹਦਾਇਤਾਂ ਅਨੁਸਾਰ ਪੁੱਡਾ ਅਧਿਕਾਰੀਆਂ ਵਲੋਂ ਆਈਏਐੱਸ ਬਖਤਾਵਰ ਸਿੰਘ ਮੁੱਖ ਪ੍ਰਸ਼ਾਸਕ ਏਡੀਏ ਅੰਮਿ੍ਤਸਰ ਅਤੇ ਵਧੀਕ ਪ੍ਰਸ਼ਾਸਕ ਏਡੀਏ ਅੰਮਿ੍ਤਸਰ ਲਵਜੀਤ ਕਲਸੀ ਦੇ ਹੁਕਮਾਂ ਅਨੁਸਾਰ ਪੁੱਡਾ ਰੇਗੂਲਰਟੀ ਟੀਮ ਵਲੋਂ ਐਸਡੀਓ ਦਵਿੰਦਰ ਸੈਣੀ ਅਤੇ ਜਸਵੀਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਨੈਸ਼ਨਲ ਹਾਈਵੇ ਤੇ ਸਰਨਾ ਤੋਂ ਦੀਨਾਨਗਰ ਸੜਕ ਤੇ ਢਾਬਿਆਂ ਅਤੇ ਦੁਕਾਨਾਂ ਦੇ ਅੱਗੇ ਲੱਗੇ ਨਜਾਇਜ ਕਬਜੇ ਅਤੇ ਬੋਰਡ ਹਟਾਉਣ ਦੇ ਨਾਲ ਹੀ ਕਬਜ਼ੇ ਖਾਲੀ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਐਸਡੀਓ ਦਵਿੰਦਰ ਸੈਣੀ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਤੇ ਸੜਕ ਕਿਨਾਰੇ ਤੇ ਗੈਰ-ਕਾਨੂੰਨੀ ਢੰਗ ਨਾਲ ਕੁੱਝ ਦੁਕਾਨਦਾਰਾਂ ਅਤੇ ਢਾਬਿਆਂ ਵਾਲਿਆਂ ਵਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਵੱਡੇ ਵੱਡੇ ਬੋਰਡ ਲਗਾਏ ਗਏ ਹਨ ਜਿਸ ਕਾਰਨ ਜਿੱਥੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਦੁਰਘਟਨਾਵਾਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਇਸ ਕਾਰਨ ਮਾਨਯੋਗ ਹਾਈਕੋਰਟ ਅਤੇ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਕਾਰਵਾਈ ਕਰਦੇ ਹੋਏ ਸੜਕਾਂ ਦੇ ਕਿਨਾਰਿਆਂ ਤੇ ਲੱਗੇ ਨਜਾਇਜ ਬੋਰਡ ਅਤੇ ਕਬਜੇ ਹਟਾਏ ਗਏ। ਇਸ ਮੌਕੇ ਤੇ ਕਾਰਵਾਈ ਕਰਦੇ ਹੋਏ ਪੁੱਡਾ ਅਧਿਕਾਰੀਆਂ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਸਖਤ ਹਦਾਇਤਾਂ ਅਨੁਸਾਰ ਛੇਤੀ ਹੀ ਸੜਕਾਂ ਦੇ ਕਿਨਾਰਿਆਂ ਤੇ ਬਣੇ ਢਾਬਿਆਂ, ਦੁਕਾਨਾਂ, ਪੈਲੇਸਾਂ ਅਤੇ ਅਣ ਅਧਿਕਾਰਤ ਨਾਜਾਇਜ਼ ਉਸਾਰੀਆਂ ਨੂੰ ਢਾਹਿਆ ਜਾਵੇਗਾ ਅਤੇ ਅਜਿਹਾ ਨਾ ਕਰਨ ਵਾਲਿਆਂ ਦੇ ਖਿਲਾਫ ਕਾਨੂੰਨ ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਐੱਸਡੀਓ ਮਨਵੀਰ ਸਿੰਘ ਜੇਈ ਪੰਕਜ ਬਲੋਰੀਆ ਅਤੇ ਅਤੇ ਦਵਿੰਦਰ ਪਾਲ ਸਿੰਘ ਵੀ ਹਾਜ਼ਰ ਸਨ।