ਬੀਟੀਐੱਲ-05-

ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ।

ਸਟਾਫ ਰਿਪੋਰਟਰ, ਬਟਾਲਾ : ਸ਼ਿਵਾਲਿਕ ਡਿਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਵਦੇਸ਼ੀ ਜਾਗਰਣ ਮੰਚ ਦੇ ਜ਼ਿਲ੍ਹਾ ਪ੍ਰਭਾਰੀ ਸੰਦੀਪ ਸਲਹੋਤਰਾ ਵੱਲੋਂ ਪਲਾਸਟਿਕ ਦੀ ਹਰ ਵਸਤੂ ਦਾ ਨਾ ਉਪਯੋਗ ਕਰਨ ਸਬੰਧੀ ਸੈਮੀਨਾਰ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਬੋਤਲ, ਬੈਗ ਅਤੇ ਪਲਾਸਟਿਕ ਦੇ ਬਣੇ ਖਿਡੌਣੇ ਨਹੀਂ ਇਸਤੇਮਾਲ ਕਰਨੇ ਚਾਹੀਦੇ। ਸਕੂਲ ਦੇ ਐੱਮਡੀ ਸੁਭਾਸ਼ ਸੂਰੀ, ਮੈਨੇਜਰ ਰਵੀ ਸੂਰੀ, ਪ੍ਰਧਾਨ ਸਮਿ੍ਤੀ ਸੂਰੀ, ਪਿੰ੍ਸੀਪਲ ਰੇਨੂੰ ਮਹਿਤਾ ਨੇ ਸਵਦੇਸ਼ੀ ਜਾਗਰਣ ਮੰਚ ਦੇ ਜ਼ਿਲ੍ਹਾ ਪ੍ਰਭਾਰੀ ਸੰਦੀਪ ਸਲਹੋਤਰਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਕੀਤਾ। ਇਸ ਮੌਕੇ ਸੰਦੀਪ ਸਹਲੋਤਰਾ ਨੇ ਬੱਚਿਆਂ ਨੂੰ ਦੱਸਿਆ ਕਿ ਪਲਾਸਟਿਕ ਦੇ ਜ਼ਹਿਰੀਲੀ ਕੈਮੀਕਲ ਖਾਣ-ਪੀਣ ਦੀਆਂ ਵਸਤੂਆਂ ਦੇ ਨਾਲ ਲੱਗਣ ਨਾਲ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਪਲਾਸਿਟਕ ਦੇ ਬੈਗ ਕਾਰਨ ਸੀਵਰੇਜ ਤੱਕ ਬੰਦ ਹੋ ਜਾਂਦੇ ਹਨ। ਸਕੂਲ ਦੇ ਐੱਮਡੀ ਸੁਭਾਸ਼ ਸੂਰੀ ਨੇ ਕਿਹਾ ਕਿ ਪਲਾਸਟਿਕ ਅਤੇ ਥਰਮੋਕੋਲ ਤੋਂ ਬਣੀਆਂ ਵਸਤੂਆਂ ਦਾ ਪ੍ਰਯੋਗ ਬੰਦ ਹੋਣਾ ਚਾਹੀਦਾ ਹੈ। ਪ੍ਰਰੋਗਰਾਮ ਦੇ ਅੰਤ ਵਿਚ ਐੱਮਡੀ ਸੁਭਾਸ਼ ਸੂਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸ਼ਮਾ, ਹਰਵਿੰਦਰ, ਰਜਵੰਤ, ਮੋਨਿਕਾ, ਰਿੰਪੀ, ਰਸ਼ਿਮ, ਮਨਦੀਪ, ਹਰਦੀਪ, ਬਿਕਰਮ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।