ਕੈਪਸ਼ਨ: ਬੀਟੀਐੱਲ-19- ਮੁਜ਼ਾਹਰਾ ਦੌਰਾਨ ਪ੍ਰਧਾਨ ਵਿਰਗਟ ਖਾਨਫੱਤਾ ਤੇ ਹੋਰ।

ਪਵਨ ਤੇ੍ਹਨ, ਬਟਾਲਾ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਬਟਾਲਾ ਵੱਲੋਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਮਨੁੱਖੀ ਅਧਿਕਾਰ ਦਿਵਸ ਤੇ ਅੱਡਾ ਧਰਮਕੋਟ ਬੱਗਾ ਤੇ ਸ਼ਹਿਰ ਬਟਾਲਾ ਵਿਖੇ ਕਸ਼ਮੀਰੀ ਲੋਕਾਂ ਤੇ ਹੋ ਰਹੇ ਅੱਤਿਆਚਾਰ ਦੇ ਖ਼ਿਲਾਫ਼ ਸਿੱਖਿਆ ਤੇ ਰੁਜਗਾਰ ਅਧਿਕਾਰ ਹੋਣ ਦੇ ਵਿਰੁੱਧ ਅਤੇ ਨਾਗਰਿਕਤਾ ਸੋਧ ਬਿੱਲ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਜਿਸ ਦੀ ਅਗਵਾਈ ਤਹਿਸੀਲ ਪ੍ਰਧਾਨ ਵਿਰਗਟ ਖਾਨਫੱਤਾ, ਪ੍ਰਰੇਮ ਸਿੰਘ ਘਸੀਟਪੁਰਾ ਨੇ ਕੀਤੀ। ਇਸ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਸਿੱਖਿਆ ਦਾ ਵਪਾਰੀਕਰਨ ਹੋ ਚੁੱਕਾ ਹੈ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਜਾ ਚੁੱਕੀ ਹੈ। ਰੋਜ਼ਗਾਰ ਪੈਦਾ ਕਰਨ ਵਾਲੇ ਵਸੀਲੇ ਖ਼ਤਮ ਹੋਣ ਕਰਕੇ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ। ਆਗੂਆਂ ਮੰਗ ਕੀਤੀ ਹੈ ਕਿ ਨਾਗਰਿਕਤਾ ਸੋਧ ਬਿੱਲ ਵਾਪਸ ਲਿਆ ਜਾਵੇ, ਕਸ਼ਮੀਰੀ ਲੋਕਾਂ ਤੇ ਕੀਤਾ ਜਾ ਰਿਹਾ ਅੱਤਿਆਚਾਰ ਬੰਦ ਕੀਤਾ ਜਾਵੇ ਅਤੇ ਧਾਰਾ 370 ਤੇ 35ਏ ਬਹਾਲ ਕੀਤੀ ਜਾਵੇ। ਮੁਫ਼ਤ ਵਿੱਦਿਆ ਅਤੇ ਯੋਗਤਾ ਅਨੁਸਾਰ ਰੋਜ਼ਗਾਰ ਦਿੱਤਾ ਜਾਵੇ। ਅੌਰਤਾਂ ਦੇ ਸਨਮਾਨ ਦੀ ਰਾਖੀ ਕੀਤੀ ਜਾਵੇ। ਇਸ ਮੌਕੇ ਮੇਜਰ ਗਿੱਲ, ਰੌਸ਼ਨ, ਕਮਲ ਸ਼ੇਰਾ, ਗੁਰਮੁਖ ਸਿੰਘ ਘਸੀਟਪੁਰਾ, ਹਰਪ੍ਰਰੀਤ ਢਡਿਆਲਾ ਨੱਤ, ਜੋਬਨ ਸਿੰਘ, ਜੋਧਾ ਹਸਨਪੁਰ, ਗੁਰਵਿੰਦਰ ਸਿੰਘ ਨਵਾਂ ਪਿੰਡ, ਜਸਪਾਲ ਸਿੰਘ ਆਦਿ ਹਾਜ਼ਰ ਸਨ