ਪੀਬੀਟੀਟੀ281

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਵੇਕ ਸਾਹਨੀ ਬਿੰਕੂ, ਗੁਲਸ਼ਨ ਪਾਸੀ, ਪਵਨ ਕੁਮਾਰ ਤੇ ਹੋਰ।

ਪੱਟੀ 'ਚ ਪਾਰਕ ਬਣਾਉਣ 'ਤੇ ਵਿਧਾਇਕ ਗਿੱਲ ਦਾ ਕੀਤਾ ਧੰਨਵਾਦ

ਬੱਲੂ ਮਹਿਤਾ, ਪੱਟੀ : ਪੱਟੀ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੋਂ ਲੋਕਾਂ ਨੂੰ ਵੱਡੀਆਂ ਆਸਾਂ ਹਨ ਅਤੇ ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਅਗਾਂਹ ਵਧੂ ਸੋਚ ਦੇ ਧਾਰਨੀ ਵਿਧਾਇਕ ਗਿੱਲ ਦੀ ਕਾਰਗੁਜਾਰੀ ਤੋਂ ਲੋਕ ਸੰਤੁਸ਼ਟ ਹਨ। ਇਹ ਪ੍ਰਗਟਾਵਾ ਫਰੈਂਡਜ਼ ਕਲੱਬ ਪੱਟੀ ਦੇ ਪ੍ਰਧਾਨ ਵਿਵੇਕ ਸਾਹਨੀ ਬਿੰਕੂ ਅਤੇ ਹੈਲਪਿੰਗ ਹੈਂਡ ਯੂਥ ਕਲੱਬ ਦੇ ਪ੍ਰਧਾਨ ਗੁਲਸ਼ਨ ਪਾਸੀ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਪੱਟੀ ਹਲਕੇ ਦੇ ਲੋਕ ਵਿਧਾਇਕ ਗਿੱਲ ਦੀ ਕਾਰਗੁਜ਼ਾਰੀ ਦੇ ਸਦਕਾ ਦਿਨ-ਬ-ਦਿਨ ਉਨ੍ਹਾਂ ਨਾਲ ਜੁੜ ਰਹੇ ਹਨ ਕਿਉਂਕਿ ਵਿਧਾਇਕ ਗਿੱਲ ਵਰਕਰ ਦੀ ਕਦਰ ਕਰਨ ਦੇ ਨਾਲ-ਨਾਲ ਹਲਕੇ ਨੂੰ ਸਰਵਪੱਖੀ ਵਿਕਾਸ ਪੱਖੋਂ ਪੰਜਾਬ ਦਾ ਮੋਹਰੀ ਹਲਕਾ ਬਣਾਉਣ ਲਈ ਜੀ ਤੋੜ ਯਤਨ ਕਰ ਰਹੇ ਹਨ। ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਚੰਡੀਗੜ੍ਹ ਜਾ ਕੇ ਪੰਜਾਬ ਭਵਨ ਵਿਚ ਵਾਰੀ ਦੀ ਉਡੀਕ ਨਹੀਂ ਕਰਨੀ ਪੈਂਦੀ। ਬਲਕਿ ਵਿਧਾਇਕ ਗਿੱਲ ਖੁਦ ਹੀ ਲੋਕਾਂ ਦੇ ਦਰਵਾਜ਼ੇ 'ਤੇ ਹਾਜ਼ਰ ਰਹਿੰਦੇ ਹਨ। ਉਨ੍ਹਾਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਪਰਮਜੀਤ ਕੌਰ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਪਾਰਕ ਬਣਾਉਣ ਦੀ ਮੰਗ ਨੂੰ ਡਾ. ਸੁਦਰਸ਼ਨ ਤ੍ਰੈਹਨ ਮੈਮੋਰੀਅਲ ਪਾਰਕ ਬਣਾ ਕੇ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਡਾ. ਡੀਕੇ ਵੈਦ, ਰੋਹਿਤ ਸ਼ਰਮਾ, ਪਵਨ ਕੁਮਾਰ, ਵਿਸ਼ਾਲ ਸੂਦ, ਮੋਨੂੰ, ਸ਼ੇਰੂ, ਵਿਕਾਸ ਸੋਨੂੰ, ਧੀਰਜ ਦੇਵਗਨ, ਪਿ੍ਰਥਵੀ, ਰਾਜ ਕੁਮਾਰ ਰਾਜਾ, ਯਸ਼ਪਾਲ ਗਾਬਾ, ਡਾ. ਪ੍ਰਮਿੰਦਰ ਸਿੰਘ, ਡਾ. ਸੰਜੀਵ ਕੁਮਾਰ, ਸੋਨੂੰ, ਭੋਲੂ ਪ੍ਰਧਾਨ, ਨਰੇਸ਼ ਸੇਠੀ, ਜਗਮੋਹਨ ਮਲਹੋਤਰਾ ਨਰੇਸ਼ ਕੁਮਾਰ ਬਿੱਟੂ, ਟੋਨੀ ਵੀ ਹਾਜ਼ਰ ਸਨ।