ਪੀਬੀਟੀਟੀ285

ਗੱਲਬਾਤ ਕਰਦੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ, ਸਾਬਕਾ ਸੰਮਤੀ ਮੈਂਬਰ ਗੁਰਨਾਮ ਸਿੰਘ ਭੂਰੇਗਿੱਲ ਤੇ ਹੋਰ।

ਰਜਿੰਦਰ ਸਿੰਘ ਰਾਜੂ, ਤਰਨਤਾਰਨ : ਕਾਂਗਰਸ ਨੇ ਸੂਬੇ ਦੀ ਸੱਤਾ ਸੰਭਾਲਦਿਆਂ ਹੀ ਅਕਾਲੀ ਭਾਜਪਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਨੀਤੀਆਂ ਨੂੰ ਬੰਦ ਕਰ ਕੇ ਲੋਕਾਂ ਨਾਲ ਧੋਖਾ ਕੀਤਾ ਹੈ, ਜਿਸ ਸਦਕਾ ਲੋਕ ਬਾਦਲ ਸਰਕਾਰ ਨੂੰ ਯਾਦ ਕਰ ਰਹੇ ਹਨ। ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਤੇ ਸਾਬਕਾ ਸੰਮਤੀ ਮੈਂਬਰ ਗੁਰਨਾਮ ਸਿੰਘ ਭੂਰੇਗਿੱਲ ਨੇ ਕੀਤਾ। 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਸਮੇਂ ਸੂਬਾ ਵਾਸੀਆਂ ਨੂੰ ਰਾਸ਼ਨ ਕਾਰਡ ਰਾਹੀਂ ਸਸਤੇ ਮੁੱਲ 'ਚ ਦੇਸੀ ਿਘਓ, ਚਾਹ ਪੱਤੀ, ਦਾਲ਼ਾਂ ਦੇਣ ਤੋਂ ਇਲਾਵਾ ਨੌਜਵਾਨਾਂ ਨੂੰ ਸਮਾਰਟ ਫੋਨ ਤੇ ਨੌਕਰੀਆਂ ਦੇਣ, ਬੁਢਾਪਾ ਤੇ ਵਿਧਵਾ ਪੈਨਸ਼ਨਾਂ 2500 ਰੁਪਏ ਕਰਨ ਤੋਂ ਇਲਾਵਾ ਹੋਰ ਵੀ ਕਈ ਵਾਅਦੇ ਕੀਤੇ ਸਨ, ਜੋ ਸਰਕਾਰ ਬਨਣ 'ਤੇ ਵਫਾ ਨਹੀਂ ਕੀਤੇ ਗਏ। ਸਾਬਕਾ ਸੰਮਤੀ ਮੈਂਬਰ ਭੂਰੇਗਿੱਲ ਨੇ ਕਿਹਾ ਕਿ ਕਾਂਗਰਸ ਨੇ ਅਕਾਲੀ ਦਲ ਵੱਲੋਂ ਚਲਾਈਆਂ ਲੋਕ ਭਲਾਈ ਸਕੀਮਾਂ ਨੂੰ ਬੰਦ ਕਰ ਕੇ ਲੋਕਾਂ ਨਾਲ ਦਗਾ ਕੀਤਾ ਹੈ, ਜਿਸ ਸਦਕਾ ਲੋਕਾਂ 'ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਲੋਕ ਜਾਣ ਚੁੱਕੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਹੀ ਉਨ੍ਹਾਂ ਦੀ ਹਮਦਰਦ ਪਾਰਟੀ ਹੈ ਅਤੇ ਉਹ ਫਿਰ ਤੋਂ ਸੂਬੇ ਵਿਚ ਬਾਦਲ ਸਰਕਾਰ ਹੀ ਵੇਖਣਾ ਚਾਹੰਦੇ ਹਨ। ਇਸ ਮੌਕੇ ਸਾਬਕਾ ਸਰਪੰਚ ਗੁਰਪ੍ਰਰੀਤ ਸਿੰਘ ਗੋਲਡੀ, ਸਾਬਕਾ ਸਰਪੰਚ ਪਲਵਿੰਦਰ ਸਿੰਘ ਪਿੰਕਾ, ਨੌਜਵਾਨ ਅਕਾਲੀ ਆਗੂ ਕਵਲਜੀਤ ਸਿੰਘ ਕੋਟ ਵੀ ਹਾਜ਼ਰ ਸਨ।