22ਜੀਆਰਪੀਪੀਬੀ-10

ਕੈਂਸਰ ਨਾਲ ਫੌਤ ਹੋਈ ਮਨਜੀਤ ਕੌਰ ਦੀ ਪੁਰਾਣੀ ਫੋਟੋ।

ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮੀਰਕਚਾਨਾਂ ਦੇ ਗੀਤਕਾਰ ਜੱਗਾ ਮੀਰਕਚਾਣਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਮਾਂ ਮਨਜੀਤ ਕੌਰ ਦਾ ਕੈਂਸਰ ਦੀ ਬੀਮਾਰੀ ਨਾਲ ਦਿਹਾਂਤ ਹੋ ਗਿਆ। ਮਨਜੀਤ ਕੌਰ ਪਿਛਲੇ ਸਮੇਂ ਤੋਂ ਸਿਰ ਦੀ ਰਸੌਲੀ ਦੇ ਕੈਂਸਰ ਨਾਲ ਪੀੜਤ ਸੀ ਅਤੇ ਉਨ੍ਹੰ ਦਾ ਇਲਾਜ ਗੁਰੂ ਰਾਮਦਾਸ ਹਸਪਤਾਲ ਅੰਮਿ੍ਤਸਰ ਵਿਖੇ ਚੱਲ ਰਿਹਾ ਸੀ। ਇਸ ਮੌਕੇ ਗੀਤਕਾਰ ਜੱਗਾ ਮੀਰਕਚਾਣਾ ਨੇ ਵਿਦੇਸ਼ ਤੋਂ ਫੋਨ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਮਾਂ ਮਨਜੀਤ ਕੌਰ ਜੋ ਪਿਛਲੇ ਕੁਝ ਸਮੇਂ ਤੋਂ ਸਿਰ ਦੀ ਰਸੌਲੀ ਦੇ ਕੈਂਸਰ ਨਾਲ ਪੀੜਤ ਸੀ ਅਤੇ ਉਸ ਦਾ ਇਲਾਜ ਕਰਵਾਉਣ ਵਿੱਚ ਸਮਾਜ ਸੇਵੀ ਤੇ ਪਿੰਡ ਦੇ ਸਰਪੰਚ ਤੇ ਮੋਹਤਬਰਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਪਰ ਮਾਂ ਦੀ ਮੌਤ ਹੋ ਗਈ । ਇੱਥੇ ਦੱਸਣਯੋਗ ਹੈ ਕਿ ਸਰਹੱਦੀ ਖੇਤਰ ਨਾਲ ਲੱਗਦੇ ਪਿੰਡਾਂ ਵਿੱਚ ਪਹਿਲਾਂ ਵੀ ਕੈਂਸਰ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ।