ਬੀਟੀਐੱਲ-20- ਝਗੜੇ ਦੌਰਾਨ ਪਹੰੁਚੀ ਪੁਲਿਸ ਪਾਰਟੀ।

ਪਵਨ ਤੇ੍ਰਹਨ, ਬਟਾਲਾ : ਅਲੀਵਾਲ ਬਾਈਪਾਲ ਤੇ ਸਥਿਤ ਇਕ ਪੈਲਸ 'ਚ ਤਨਾਵ ਦਾ ਮਹੌਲ ਉਦੋਂ ਪੈਦਾ ਹੋਇਆ ਜਦੋਂ ਲਕੜੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ ਦੇ ਰਿਸ਼ਤੇਦਾਰਾਂ ਨੂੰ ਬੇਰਹਮੀ ਨਾਲ ਮਾਰ ਕੁੱਟ ਕੀਤੀ। ਸੁਚਨਾ ਮਿਲਣ ਤੇ ਥਾਣਾ ਸਿਵਲ ਲਾਈਨ ਪੁਲਿਸ ਮੌਕੇ ਤੇ ਪਹੰੁਚੀ। ਦੋਨਾਂ ਧਿਰਾਂ ਨੂੰ ਆਪਣ ਵਿਚ ਬੈਠਾ ਕੇ ਸਮਝੋਤਾ ਕਰਵਾਇਆ ਗਿਆ। ਹੋਈ ਕੁੱਝ ਇਸ ਤਰ੍ਹਾਂ ਸੀ ਕਿ ਵਿਆਹ ਦਾ ਫੰਕਸ਼ਨ ਚੱਲ ਰਿਹਾ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਆਰੋਪ ਲਾਏ ਕੀ ਲੜਕੇ ਦਾ ਮਾਮਾ ਸ਼ਰਾਬ ਪੀ ਕੇ ਅੌਰਤਾਂ ਵੱਲ ਅਸ਼ਲੀਲ ਇਸ਼ਾਰੇ ਕਰਨ ਲੱਗ ਪਿਆ। ਉਸ ਨੂੰ ਕਈ ਵਾਰ ਸਮਝਾਇਆ। ਪਰ ਉਹ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਈਆ। ਉਲਟਾ ਉਨ੍ਹਾਂ ਨਾਲ ਗਾਲੀ ਗਲੋਚ ਕਰਨ ਲੱਗ ਪਿਆ। ਗੁੱਸੇਂ ਵਿਚ ਆ ਕੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਕੁੱਟ ਦਿੱਤਾ। ਮੌਕੇ ਤੇ ਪਹੁੰਚੀ ਪੁਲਿਸ ਨੇ ਦੋਨਾ ਧਿਰਾਂ ਦੇ ਬਿਆਨ ਲਏ ਪਰ ਬਾਅਦ ਵਿਚ ਦੋਨਾਂ ਧਿਰਾਂ ਨੇ ਕਾਨੂੰਨੀ ਕਾਰਵਾਈ ਕਰਨ ਤੋਂ ਮਨਾ ਕਰ ਦਿੱਤਾ। ਉਸ ਤੋਂ ਬਾਅਦ ਥਾਣਾ ਸਿਵਲ ਲਾਇਲ ਦੇ ਐੱਸਐੱਚਓ ਨੇ ਦੋਨਾਂ ਧਿਰਾਂ ਦੇ ਬਿਆਨ ਦਰਜ ਕਰਵਾ ਕੇ ਆਪਸ ਵਿਚ ਲਿਖਤੀ ਰੂਪ ਵਿਚ ਸਮਝੋਤਾ ਕਰਵਾ ਦਿੱਤਾ।