ਕੈਪਸ਼ਲ: ਬੀਟੀਐੱਲ-03- ਛਾਪੇਮਾਰੀ ਦੌਰਾਨ ਈਓ ਭੁਪਿੰਦਰ ਸਿੰਘ ਤੇ ਹੋਰ।

ਪਵਨ ਤੇ੍ਰਹਨ/ਵਿਨੇ ਕੋਛੜ, ਬਟਾਲਾ : ਪਲਾਸਟਿਕ ਦੇ ਵਿਰੁੱਧ ਚਲਾਈ ਮੁਹਿਮ ਤਹਿਤ ਨਗਰ ਨਿਗਮ ਦੇ ਈਓ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸਵੇਰੇ 6 ਵਜੇ ਛਾਪੇਮਾਰੀ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਇੰਸਪੈਕਟਰ ਅਮਰਜੀਤ ਸਿੰਘ ਤੇ ਐੱਸਐੱਚਓ ਥਾਣਾ ਸਿਟੀ ਸੁਖਵਿੰਦਰ ਸਿੰਘ ਸਨ। ਇਸ ਮੌਕੇ ਉਨ੍ਹਾਂ ਨੇ ਸਬਜ਼ੀ ਦੀ ਹਾਲਸੇਲ ਦੁਕਾਨ ਤੋਂ 1 ਕੁਇੰਟਲ ਪਲਾਸਟਿਕ ਲਿਫ਼ਾਫੇ ਬਰਾਮਦ ਕੀਤੇ। ਨਗਰ ਨਿਗਮ ਨੇ ਉਸੇ ਬਰਾਮਦ ਕਰਕੇ ਦੁਕਾਨਦਾਰ ਦੇ ਖ਼ਿਲਾਫ਼ ਚਲਾਨ ਕੱਟ ਦਿੱਤਾ। ਫਿਲਹਾਲ ਚਾਲਾਨ ਦੇ ਰੂਪ 'ਚ ਦੁਕਾਨਦਾਰ ਦੇ ਖ਼ਿਲਾਫ਼ ਜੁਰਮਾਨਾ ਤੈਅ ਨਹੀਂ ਕੀਤਾ ਗਿਆ। ਨਗਰ ਨਿਗਮ ਟੀਮ ਵੱਲੋਂ ਇਕ ਹਫ਼ਤੇ 'ਚ ਦੂਸਰੀ ਵਾਰ ਵੱਡੀ ਕਾਰਵਾਈ ਕੀਤੀ ਗਈ ਹੈ। ਸ਼ਨੀਵਾਰ ਨੂੰ ਟੀਮ ਨੇ ਮੀਆਂ ਮੁਹੱਲਾਂ ਵਿਖੇ ਇਕ ਗਡਾਉਂਣ ਵਿਖੇ ਛਾਪੇਮਾਰੀ ਕੀਤੀ ਸੀ। ਉੱਥੋਂ 6 ਕੁਇੰਟਲ ਪਾਲਸਟਿਕ ਲਿਫ਼ਾਫ਼ੇ ਬਾਰਮਦ ਕੀਤੇ ਸੀ। ਟੀਮ ਨੇ ਲਿਫ਼ਾਫ਼ੇ ਬਰਾਮਦ ਕਰਕੇ ਗਡਾਉਣ ਮਾਲਕ ਦਾ ਚਲਾਕ ਕੱਟਿਆ ਸੀ। ਈਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 2 ਅਕਤੂਬਰ ਪਲਾਸਟਿਕ ਤੇ ਪਾਬੰਦੀ ਲਗਾਈ ਗਈ ਸੀ। ਵਿਭਾਗ ਵੱਲੋਂ ਉਨ੍ਹਾਂ ਨੂੰ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਪਾਬੰਦੀਸ਼ੁਦਾ ਪਲਾਸਟਿਕ ਲਿਫ਼ਾਫੇ ਵੇਚਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਲਈ ਉਨ੍ਹਾਂ ਟੀਮ ਸੂਚਨਾਂ ਮਿਲਣ ਤੇ ਸ਼ਹਿਰ ਦੀਆਂ ਵੱਖ-ਵੱਖ ਜਗ੍ਹਾਵਾਂ ਤੇ ਛਾਪੇਮਾਰੀ ਕਰ ਰਹੀ ਹੈ। ਇਸ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਵਿਚ ਇਕ ਹੋਲਸੇਲ ਦੇ ਦੁਕਾਨਦਾਰ ਦੇ ਕੋਲੋਂ ਭਾਰੀ ਮਾਤਰਾ ਵਿਚ ਪਲਾਸਟਿਕ ਹੋਣ ਦੀ ਗੁਪਤ ਸੂਚਨਾਂ ਮਿਲੀ ਸੀ। ਬੁੱਧਵਾਰ ਸਵੇਰੇ 6 ਵਜੇ ਟੀਮ ਨੇ ਥਾਣਾ ਸਿਟੀ ਦੀ ਪੁਲਿਸ ਦੇ ਸਹਿਯੋਗ ਨਾਲ ਉਕਤ ਦੁਕਾਨ ਤੇ ਰੇਡ ਕੀਤੀ ਤੇ ਉੱਥੋਂ ਲਗਪਗ 1 ਕੁਇੰਟਲ ਪਾਬੰਦੀਸ਼ੁਦਾ ਪਲਾਸਟਿਕ ਬਰਾਮਦ ਹੋਈ। ਟੀਮ ਨੇ ਉਕਤ ਪਲਾਸਟਿਕ ਕਬਜ਼ੇ ਵਿਚ ਲੈ ਕੇ ਦੁਕਾਨਦਾਰ ਦਾ ਚਾਲਾਨ ਕੱਟ ਦਿੱਤਾ ਹੈ।

ਬਾਕਸ

ਬਾਕਸ-ਤੀਹ ਹਜ਼ਾਰ ਤਕ ਜੁਰਮਾਨੇ ਦੀ ਵਿਵਸਥਾ.................

ਨਗਰ ਨਿਗਮ ਦੇ ਬੁਲਾਰੇ ਨੇ ਕਿਹਾ ਕਿ ਪਾਬੰਦੀਸ਼ੁਦਾ ਪਲਾਸਟਿਕ ਵੇਚਣ ਦੇ ਖ਼ਿਲਾਫ਼ ਚਲਾਨ ਦੇ ਰੂਪ ਵਿਚ 50 ਹਜ਼ਾਰ ਤੱਕ ਦਾ ਜੁਰਮਾਨਾ ਨਗਰ ਨਿਗਮ ਵੱਲੋਂ ਹੋ ਸਕਦਾ ਹੈ। ਜੁਰਮਾਨੇ ਦੀ ਰਕਮ ਨਗਰ ਨਿਗਮ ਦੇ ਈਓ ਤੈਅ ਕਰਦਾ ਹੈ। ਜੇਕਰ ਕੋਈ ਦੁਕਾਨਦਾਰ ਪਾਬੰਦੀਸ਼ੁਦਾ ਪਲਾਸਟਿਕ ਦੇ ਨਾਲ ਫੜਿ੍ਹਆ ਜਾਂਦਾ ਹੈ ਤਾਂ ਉਸ ਨੂੰ 5 ਹਜਾਰ ਦਾ ਜੁਰਮਾਨਾ ਕੀਤਾ ਜਾਂਦਾ ਹੈ।

ਪਾਬੰਦੀ ਦੇ ਬਾਵਜੂਦ ਵਿੱਕ ਰਿਹਾ ਪਲਾਸਟਿਕ...................

ਪੰਜਾਬ ਸਰਕਾਰ ਨੇ ਪਲਾਸਟਿਕ ਲਿਫ਼ਾਿਫ਼ਆਂ ਤੇ ਪਾਬੰਦੀ ਲਗਾਈ ਹੋਈ ਹੈ। ਪਰ ਇਸ ਦੇ ਬਾਵਜੂਦ ਦੁਕਾਨਦਾਰ ਪਲਾਸਟਿਕ ਦੇ ਲਿਫ਼ਾਫ਼ੇ ਵੇਚ ਰਹੇ ਹਨ। ਉਧਰ ਨਗਰ ਨਿਗਰ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਪਲਾਸਟਿਕ ਲਿਫ਼ਾਫੇ ਵੇਚਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਇਨ੍ਹਾਂ ਕੁੱਝ ਹੋਣ ਦੇ ਬਾਵਜੂਦ ਕੋਈ ਅਸਰ ਨਹੀਂ ਪੈ ਰਿਹਾ।

ਟੀਮ ਗਿਠਤ : ਈਓ...............

ਪਾਬੰਦੀਸ਼ੁਦਾ ਪਲਾਸਟਿਕ ਲਿਫ਼ਾਿਫ਼ਆ ਦੀ ਵਰਤੋਂ ਕਰਨ ਵਾਲਿਆ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਨਗਰ ਨਿਗਮ ਦੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਵਿਭਾਗ ਵੱਲੋਂ ਹੁਣ ਤੱਕ ਪਾਬੰਦੀਸ਼ੁਦਾ ਪਲਾਸਟਿਕ ਵੇਚਣ ਵਾਲਿਆਂ ਦੇ ਖ਼ਿਲਾਫ਼ ਨਗਰ ਨਿਗਮ ਵੱਲੋਂ ਸੈਂਕੜੇ ਚਾਲਾਨ ਕੱਟ ਕੇ ਉਨ੍ਹਾਂ ਤੋਂ ਢਾਈ ਲੱਖ ਰੁਪਏ ਦੇ ਕਰੀਬ ਜੁਰਮਾਨਾ ਹਾਸਲ ਕੀਤਾ ਹੈ।