ਕੈਪਸ਼ਨ: ਬੀਟੀਐੱਲ-05-

ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤੇ ਗਏ ਕੁਲਦੀਪ ਸ਼ਰਮਾ ਤੇ ਹੋਰ।

ਪਵਨ ਤੇ੍ਹਨ, ਬਟਾਲਾ : ਬਟਾਲਾ ਸ਼ਹਿਰ ਦੇ ੳੱੁਘੇ ਸਮਾਜ ਸੇਵੀ ਮਾਸਟਰ ਕੁਲਦੀਪ ਸ਼ਰਮਾ ਦੇ ਸੇਵਾ ਕਾਰਜਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਹੈ। ਸੁਲਤਾਨਪੁਰ ਲੋਧੀ ਦੇ ਸ੍ਰੀ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ 10 ਨਵੰਬਰ ਨੂੰ ਕਰਾਏ ਗਏ ਵਿਸ਼ੇਸ਼ ਸਨਮਾਨ ਸਮਾਗਮ ਦੌਰਾਨ ਸੂਬੇ ਭਰ ਦੀਆਂ ਵੱਖ-ਵੱਖ ਖੇਤਰਾਂ 'ਚ ਨਾਮ ਖੱਟਣ ਵਾਲੀਆਂ 550 ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਸੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦੇ ਵਜ਼ੀਰਾਂ ਵੱਲੋਂ ਕੁਲਦੀਪ ਸ਼ਰਮਾ ਅਤੇ ਹੋਰ ਹਸਤੀਆਂ ਨੂੰ ਇਹ ਸਨਮਾਨ ਦਿੱਤੇ ਗਏ। ਮਾਸਟਰ ਕੁਲਦੀਪ ਸ਼ਰਮਾ ਜੋ ਕਿ ਬਟਾਲਾ ਸ਼ਹਿਰ ਦੇ ਨਿਵਾਸੀ ਹਨ ਅਤੇ ਪਿਛਲੇ ਕਈ ਦਹਾਕਿਆਂ ਤੋਂ ਪੂਰੀ ਤਰ੍ਹਾਂ ਲੋਕ ਸੇਵਾ ਨੂੰ ਸਮਰਪਿਤ ਹਨ। ਉਨ੍ਹਾਂ ਵੱਲੋਂ ਬਿਰਦ ਆਸ਼ਰਮ ਵਿੱਚ ਬਜ਼ੁਰਗਾਂ ਅਤੇ ਅਨਾਥਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਟੂਡੈਂਟ ਵੈੱਲਫੇਅਰ ਸੋਸਾਇਟੀ ਦਾ ਗਠਨ ਕੀਤਾ ਹੋਇਆ ਹੈ, ਜਿਸ ਜ਼ਰੀਏ ਉਹ ਗ਼ਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਉਣ ਵਿੱਚ ਮਾਲੀ ਸਹਾਇਤਾ ਦੇ ਰਹੇ ਹਨ। ਉਨ੍ਹਾਂ ਦੇ ਸਹਿਯੋਗ ਨਾਲ ਸੈਂਕੜੇ ਲੋੜਵੰਦ ਵਿਦਿਆਰਥੀ ਪੜ੍ਹ ਕੇ ਜ਼ਿੰਦਗੀ 'ਚ ਉੱਚੇ ਮੁਕਾਮ ਹਾਸਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕੁਲਦੀਪ ਸ਼ਰਮਾ ਵੱਲੋਂ ਹਰ ਮਹੀਨੇ ਗ਼ਰੀਬਾਂ, ਵਿਧਵਾਵਾਂ ਅਤੇ ਅਨਾਥ ਬੱਚਿਆਂ ਨੂੰ ਜ਼ਰੂਰਤ ਦਾ ਸਮਾਨ ਵੰਡਿਆ ਜਾਂਦਾ ਹੈ। ਬਟਾਲਾ ਸ਼ਹਿਰ ਵਿੱਚ ਕੁਲਦੀਪ ਸ਼ਰਮਾ ਦੀ ਸਮਾਜ ਪ੍ਰਤੀ ਸੇਵਾ ਤੋਂ ਹਰ ਕੋਈ ਜਾਣੂ ਹੈ ਅਤੇ ਹਰ ਧਰਮ, ਵਰਗ ਵੱਲੋਂ ਉਨ੍ਹਾਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ। ਪੰਜਾਬ ਸਰਕਾਰ ਨੇ ਬਟਾਲਾ ਸ਼ਹਿਰ ਦੀ ਇਸ ਪ੍ਰਮੁੱਖ ਹਸਤੀ ਨੂੰ ਉਨ੍ਹਾਂ ਦੀ ਸਮਾਜ ਪ੍ਰਤੀ ਦੇਣ ਬਦਲੇ ਸਨਮਾਨਿਤ ਕੀਤਾ ਹੈ। ਇਸ ਮੌਕੇ ਮਾਸਟਰ ਕੁਲਦੀਪ ਸ਼ਰਮਾ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਉਨ੍ਹਾਂ ਦਾ ਧਰਮ ਹੈ ਅਤੇ ਉਹ ਆਪਣੇ ਇਸ ਆਸ ਨੂੰ ਲੈ ਕੇ ਚੱਲਦੇ ਰਹਿਣਗੇ। ਸ਼ਰਮਾ ਨੇ ਕਿਹਾ ਕਿ ਉਹ ਪਹਿਲਾਂ ਨਾਲੋਂ ਵੀ ਵਧੇਰੇ ਸਮਰਪਿਤ ਅਤੇ ਸੁਚੇਤ ਹੋ ਕੇ ਸਮਾਜ ਸੇਵਾ ਵਿੱਚ ਲੱਗੇ ਰਹਿਣਗੇ।