14ਜੀਆਰਪੀਪੀਬੀ-04

ਨਟਾਲੀ ਰੰਗਮੰਚ ਗੁਰਦਾਸਪੁਰ ਦੇ ਅਹੁਦੇਦਾਰ ਨਾਟਕ ਮੇਲੇ ਦੀ ਜਾਣਕਾਰੀ ਦਿੰਦੇ ਹੋਏ।

ਸੁਸ਼ੀਲ ਬਰਨਾਲਾ ਗੁਰਦਾਸਪੁਰ : ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 104ਵੇਂ ਸ਼ਹੀਦੀ ਦਿਹਾੜੇ ਉਪਰ ਨਟਾਲੀ ਰੰਗਮੰਚ ਗੁਰਦਾਸਪੁਰ ਵੱਲੋਂ 16 ਨਵੰਬਰ ਸ਼ਨਿੱਚਰਵਾਰ ਨੂੰ ਸ਼ਾਮ 6 ਵਜੇ ਰਾਮ ਸਿੰਘ ਦੱਤ ਮੈਮੋਰੀਅਲ ਹਾਲ ਪਿਛੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਸੱਭਿਆਚਾਰਕ ਨਾਟਕ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਨਾਟਕ ਮੇਲੇ ਦੌਰਾਨ ਪੰਜਾਬ ਸੰਗੀਤ ਨਾਟਕ ਅਕੈਡਮੀ ਵਲੋਂ ਅਦਾਕਾਰ ਮੰਚ ਮੁਹਾਲੀ ਦੀ ਪੇਸ਼ਕਸ਼ 'ਸੰਮਾਂ ਵਾਲੀ ਡਾਂਗ' ਦਾ ਮੰਚਨ ਲੇਖਕ ਤੇ ਨਿਰਦੇਸ਼ਕ ਡਾ. ਸਾਹਿਬ ਸਿੰਘ ਵੱਲੋਂ ਕੀਤਾ ਜਾਵੇਗਾ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰਧਾਨ ਜੀਐੱਸ ਪਾਹੜਾ ਨੇ ਦੱਸਿਆ ਕਿ ਮੇਲੇ ਦੀ ਤਿਆਰੀ ਵਜੋਂ ਹੋਈ ਮੀਟਿੰਗ ਕੀਤੀ ਗਈ ਹੈ। ਇਸ ਮੇਲੇ ਦੇ ਮੁੱਖ ਮਹਿਮਾਨ ਡਾ. ਅਜੇ ਅਬਰੋਲ ਹੋਣਗੇ। ਵਿਸ਼ੇਸ਼ ਮਹਿਮਾਨ ਵਜੋਂ ਸੁਖਜਿੰਦਰ ਸਿੰਘ ਗਿੱਲ ਤੇ ਹੀਰਾ ਮਨੀ ਅਗਰਵਾਲ ਤੇ ਤਰਕਸ਼ੀਲ ਸੁਸਾਇਟੀ ਦੇ ਮੁੱਖ ਬੁਲਾਰੇ ਮੇਘ ਰਾਜ ਰੱਲਾ ਹੋਣਗੇ।

ਵਿਸ਼ੇਸ਼ ਕਮੇਟੀ 'ਚ ਡਾਕਟਰ ਜਗਜੀਵਨ ਰਾਮ ਪ੍ਰਧਾਨ ਜਮਹੂਰੀ ਅਧਿਕਾਰ ਸਭਾ, ਪ੍ਰਰੋਫੈਸਰ ਕਿਰਪਾਲ ਸਿੰਘ ਯੋਗੀ ਪ੍ਰਧਾਨ ਜ਼ਿਲ੍ਹਾ ਸਾਹਿਤ ਕੇਂਦਰ, ਮੱਖਣ ਕੋਹਾੜ ਕਾਰਜਕਾਰੀ ਕਮੇਟੀ ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ, ਸੀਨੀਅਰ ਪੱਤਰਕਾਰ ਹਰਜੀਤ ਆਲਮ, ਕਮਲਜੀਤ ਕਮਲ, ਹਰਮਨਪ੍ਰਰੀਤ ਸਿੰਘ, ਆਰਿਫ, ਰਣਬੀਰ ਆਕਾਸ਼ ਤੇ ਕੇਪੀ ਸਿੰਘ ਹੋਣਗੇ।

ਇਸ ਮੀਟਿੰਗ 'ਚ ਵਰਿੰਦਰ ਸਿੰਘ ਸੈਣੀ, ਰਛਪਾਲ ਸਿੰਘ ਘੁੰਮਣ, ਅਮਰੀਕ ਸਿੰਘ ਮਾਨ, ਰੰਜਨ ਵਫਾ, ਜੋਧ ਸਿੰਘ, ਮੰਗਲਦੀਪ, ਜਨਕ ਰਾਜ ਰਠੌਰ ਤੇ ਰਜਿੰਦਰ ਸਿੰਘ ਦਿਓਲ ਹਾਜ਼ਰ ਸਨ ਜੇਪੀ ਸਿੰਘ ਖਰਲਾਂਵਾਲਾ ਪ੍ਰਧਾਨ ਸਾਹਿਤ ਸਭਾ ਗੁਰਦਾਸਪੁਰ, ਟੀਐੱਸ ਲੱਖੋਵਾਲ ਪ੍ਰਧਾਨ ਤਰਕਸ਼ੀਲ ਸੁਸਾਇਟੀ ਗੁਰਦਾਸਪੁਰ, ਗੁਰਮੀਤ ਸਿੰਘ ਬਾਜਵਾ ਪ੍ਰਧਾਨ ਸਹੀਦ ਭਗਤ ਸਿੰਘ ਸਭਿਆਚਾਰਕ ਮੰਚ ਕਲਾਨੌਰ, ਡਾਕਟਰ ਗੁਰਬੀਰ ਸਿੰਘ ਹੋਮੀਓਪੈਥਿਕ ਪ੍ਰਧਾਨ ਸਟਾਰ ਯੂਥ ਕਲੱਬ ਗੁਰਦਾਸਪੁਰ, ਜਸਵਿੰਦਰ ਸਿੰਘ ਪਾਹੜਾ ਪ੍ਰਧਾਨ ਸਹੀਦ ਊਧਮ ਸਿੰਘ ਕਲੱਬ ਪਾਹੜਾ, ਅਮਨਦੀਪ ਕੇ ਕੇ ਪ੍ਰਧਾਨ ਬਾਬਾ ਪੰਜ ਪੀਰ ਕਮੇਟੀ ਆਰੀਆ ਨਗਰ, ਮਲਕੀਤ ਸਿੰਘ ਸੁਹਲ ਪ੍ਰਧਾਨ ਮਹਿਰਮ ਸਾਹਿਤ ਸਭਾ ਨਵਾਂ ਸਾਲਾ ਤੇ ਬਾਬਾ ਬੀਰਾ ਪ੍ਰਧਾਨ ਪ੍ਰਰੋਫੈਸਰ ਈਸਵਰ ਚੰਦਰ ਨੰਦਾ ਸਾਹਿਤ ਸਭਾ ਗਾਂਧੀਆਂ ਪਨਿਆੜ ਆਦਿ ਸ਼ਾਮਲ ਹਨ।