14ਜੀਆਰਪੀਪੀਬੀ-02

ਗੋਲਡ ਮੈਡਲ ਜਿੱਤ ਕੇ ਸਕੂਲ ਪਰਤੀ ਰੈਸਲਰ ਦੀਕਸ਼ਾ ਦੇਵੀ ਨੂੰ ਸਨਮਾਨਿਤ ਕਰਦੇ ਹੋਏ ਪਿ੍ਰੰਸੀਪਲ ਰਾਜਵਿੰਦਰ ਕੌਰ।

ਸ਼ਾਮ ਸਿੰਘ ਘੁੰਮਣ, ਦੀਨਾਨਗਰ : ਖੇਡ ਵਿਭਾਗ ਪੰਜਾਬ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈਆਂ ਗਈਆਂ 'ਪੰਜਾਬ ਰਾਜ ਖੇਡਾਂ' ਅੰਡਰ-18 (ਲੜਕੀਆਂ) 'ਚ ਦੀਨਾਨਗਰ ਦੇ ਪਿੰਡ ਅਵਾਂਖਾ ਦੀ ਵਸਨੀਕ ਰੈਸਲਰ ਦੀਕਸ਼ਾ ਦੇਵੀ ਨੇ ਇਕ ਵਾਰ ਫੇਰ ਤੋਂ ਗੋਲਡ ਮੈਡਲ ਜਿੱਤ ਕੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਦੀਕਸ਼ਾ ਦੇਵੀ ਇੱਥੋਂ ਦੇ ਚੌਧਰੀ ਜੈਮੁਨੀ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਐੱਸਐੱਸਐੱਮ ਕਾਲਜ ਦੀਨਾਨਗਰ 'ਚ ਚੱਲ ਰਹੀ ਗੋਪੀ ਸਪੋਰਟਸ ਅਕੈਡਮੀ ਤੋਂ ਕੋਚਿੰਗ ਪ੍ਰਰਾਪਤ ਕਰ ਰਹੀ ਹੈ।

ਦੀਕਸ਼ਾ ਦੇ ਕੋਚ ਆਕਾਸ਼ ਵਰਮਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਰਾਜ ਪੱਧਰੀ ਖੇਡਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈਆਂ ਗਈਆਂ ਹਨ, ਜਿਸ 'ਚ 43 ਕਿਲੋਗਰਾਮ ਭਾਰ ਵਰਗ 'ਚ ਹਿੱਸਾ ਲੈ ਕੇ ਰੈਸਲਰ ਦੀਕਸ਼ਾ ਨੇ ਗੋਲਡ ਮੈਡਲ ਪ੍ਰਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਰਾਪਤੀ ਮਗਰੋਂ ਅੱਜ ਸਕੂਲ ਪੁੱਜਣ 'ਤੇ ਪਿ੍ਰੰਸੀਪਲ ਰਾਜਵਿੰਦਰ ਕੌਰ ਵੱਲੋਂ ਦੀਕਸ਼ਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਦੀਕਸ਼ਾ ਦੇਵੀ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਬਠਿੰਡਾ ਵਿੱਚ ਹੋਈਆਂ ਰਾਜ ਪੱਧਰੀ ਖੇਡਾਂ ਵਿੱਚ ਵੀ ਗੋਲਡ ਮੈਡਲ ਜਿੱਤ ਚੁੱਕੀ ਹੈ। ਜਦਕਿ ਉੜੀਸਾ 'ਚ ਹੋਈਆਂ ਨੈਸ਼ਨਲ ਖੇਡਾਂ 'ਚ ਉਸਨੇ ਚੌਥੀ ਪੁਜ਼ੀਸ਼ਨ ਹਾਸਲ ਕੀਤੀ ਸੀ। ਇਸ ਮੌਕੇ ਦੀਕਸ਼ਾ ਦੇ ਪਿਤਾ ਕਾਮਰੇਡ ਸੁਰਜੀਤ ਕੁਮਾਰ ਬੱਗਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਦੋ ਵਾਰ ਗੋਲਡ ਮੈਡਲ ਜਿੱਤ ਕੇ ਉਨ੍ਹਾਂ ਦਾ ਸਿਰ ਉੱਚਾ ਕੀਤਾ ਹੈ।