12ਜੀਆਰਪੀਪੀਬੀ05

ਕੈਬਨਿਟ ਮੰਤਰੀ ਪੰਜਾਬ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ।

ਆਕਾਸ਼, ਗੁਰਦਾਸਪੁਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਂੇ ਜਨਮ ਦਿਹਾੜੇ ਨੂੰ ਸਮਰਪਿਤ ਜਿਲਾ ਪ੍ਰਸ਼ਾਸਨ ਵਲੋਂ ਰਾਜ ਪੱਧਰੀ ਪ੍ਰੋਗਰਾਮ 'ਚ ਜ਼ਿਲ੍ਹੇ ਭਰ 'ਚ ਇਸ ਦਿਨ ਨਾਲ ਸਬੰਧਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ 'ਚ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਗਾਈਡ ਅਧਿਆਪਕਾਂ ਤੇ ਪਿ੍ਰੰਸੀਪਲਾਂ ਨੂੰ ਸਨਮਾਨਿਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਕੇਸ਼ ਬਾਲਾ ਤੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਕਮ ਜ਼ਿਲ੍ਹਾ ਨੋਡਲ ਅਫਸਰ ਪਰਮਿੰਦਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਇਕ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਬਤੌਰ ਮੁੱਖ ਮਹਿਮਾਨ ਅਤੇ ਡੀਸੀ ਗੁਰਦਾਸਪੁਰ ਵਿਪੁਲ ਉਜਵਲ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਪਹੁੰਚੇ। ਉਨ੍ਹਾਂ ਨਾਲ ਏਡੀਸੀ ਰਣਬੀਰ ਸਿੰਘ ਮੂਧਲ, ਐੱਸਡੀਐੱਮ ਗੁਰਸਿਮਰਨ ਸਿੰਘ, ਐੱਸਡੀਐੱਮ ਸਕੱਤਰ ਸਿੰਘ ਬੱਲ, ਐੱਸਡੀਐੱਮ ਅਸ਼ੋਕ ਸ਼ਰਮਾ, ਡੀ ਡੀ ਪੀ 1 ਲਖਵਿੰਦਰ ਸਿੰਘਜਿਲਾ ਸਿੱਖਿਆ ਅਧਿਕਾਰੀ ਰਾਕੇਸ਼ ਬਾਲਾ,ਉਪਜਿਲਾ ਸਿੱਖਿਆ ਅਧਿਕਾਰੀ ਸੁਰੇਸ਼ ਸੈਣੀ ਵੀ ਮੌਜੂਦ ਰਹੇ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਡੀ ਸੀ ਗੁਰਦਾਸਪੁਰ ਵਿਪੁੱਲ ਉਜਵਲ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਲਈ ਜਿਹਨਾਂ ਵਿਦਿਆਰਥੀਆਂ ਵੱਲੋਂ ਅਪਣੇ ਗਿਆਨ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ । ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਭਵਿੱਖ ਵਿੱਚ ਹੋ ਵੀ ਜਿਆਦਾ ਮਿਹਨ ਕਨਰ ਅਤੇ ਆਪਣੇ ਇਤਹਾਸ ਅਤੇ ਰੀਤੀ ਰਿਵਾਜਾਂ ਬਾਰੇ ਹੋਰ ਜਾਨਕਾਰੀ ਹਾਸਲ ਕਰ ਸਕਣ। ਉਹਨਾਂ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਡੇਹਰਾ ਬਾਬਾ ਨਾਨਕ ਤੇ ਗੁਰੂ ਜੀ ਦੀ ਵਿਸ਼ੇਸ਼ ਕਿ੍ਰਪਾ ਹੋਈ ਹੈ। ਅਤੇ ਇਸ ਪਵਿੱਤਰ ਧਰਤੀ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਦੇ ਪੈਰ ਪਏ ਹਨ। ਇਸ ਤਰਾਂ ਦੇਸ਼ ਦਾ ਭਵਿੱਖ ਇਹਨਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਪ੍ਰਤਿਭਾ ਲਾ ਮਿਸਾਲ ਰਹੀ ਹੈ ਜਿਨ੍ਹਾਂ ਨੇ ਅਪਣੀ ਕਲਾ ਅਤੇ ਗਿਆਨ ਦੇ ਜ਼ਰੀਏ ਗੁਰੂ ਜੀ ਦੇ ਜਨਮ ਦਿਹਾੜੇ ਨੂੰ ਪੂਰੇ ਸੂਭੇ 'ਚ ਮੁਕਾਬਲਿਆਂ ਦੇ ਜਰਿਏ ਨਾ ਭੁਲਣਯੋਗ ਬਣਾ ਦਿੱਤਾ ਹੈ। ਉਨ੍ਹਾਂ ਨੇ ਇਸ ਮੌਕੇ 'ਤੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਸਨਮਾਨ ਪੱਤਰ ਵੰਡੇ ਅਤੇ ਉਹਨਾਂ ਨੂੰ ਹੋਰ ਜਿਆਦਾ ਮਿਹਨਤ ਕਰਨ ਲਈ ਪ੍ਰੇਰਿਆ। ਇਸ ਤੋਂ ਅਲਾਵਾ ਜਿਲਾ ਨੋਡਲ ਅਫਸਰ ਪਰਮਿੰਦਰ ਸਿੰਘ ਸੈਣੀ ਵਲੌ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਦੇ ਨਾਲ ਪੰਜਾਬੀ ਭਾਸ਼ਾ ਨੂੰ ਸੁੰਦਰ ਲਿਖਾਈ ਨਾਲ ਪੂਰੇ ਸੂਭੇ 'ਚ ਛਾਪ ਛੱਡਣ ਵਾਲੇ ਜਸਪਾਲ ਸਿੰਘ,ਅਸ਼ੋਕ ਕੁਮਾਰ, ਜਿਲਾ ਪੰਜਾਬੀ ਇੰਚਾਰਜ ਸੁਰਿੰਦਰ ਮੋਹਨ, ਜਿਲਾ ਮਾਸਟਰ ਟ੍ਰੇਨਰ ਡੈਪੋ ਸੈਲ ਮੁਕੇਸ਼ ਕੁਮਾਰ, ਗੁਰਮੀਤ ਸਿੰਘ ਬਾਜਵਾ,ਰਣਜੀਤ ਕੌਰ ਬਾਜਵਾ, ਨੀਟਾ ਭਾਟੀਆ, ਗੁਰਿੰਦਰ ਕੋਰ, ਕਮਲਜੀਤ ਕੌਰ, ਰਾਜਬੀਰ ਕੌਰ, ਡਾ ਸਰਵਨ ਸਿੰਘ, ਵਲੌ ਪ੍ਰੋਗਰਾਮਾਂ ਨੂੰ ਸਫਲ ਬਨਾਉਣ ਲਈ ਕੀਤੇ ਗਏ ਕੰਮਾਂ ਦੀ ਵੀ ਸ਼ਲਾਘਾ ਕੀਤੀ। ਜਿਲਾ ਨੋਡਲ ਅਫਸਰ ਪਰਮਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਇਸ ਸਨਮਾਨ ਸਮਾਰੋਹ ਚ 100 ਦੇ ਕਰੀਬ ਸਕੂਲਾਂ ਦੇ 550 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੋਕੇ ਤੇ ਜਿਲਾ ਨੋਡਲ ਅਫਸਰ ਗੁਰਦਾਸਪੁਰ ਪਰਮਿੰਦਰ ਸਿੰਘ ਸੈਣੀ ਵਲੌ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਅਤੇ ਡੀ ਸੀ ਗੁਰਦਾਸਪੁਰ ਵਿਪੁਲ ਉਜੱਵਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੀ ਸਿੱਖਿਆ ਦੇ ਖੇਤਰ ਵਿੱਚ ਕਰਵਾਏ ਗਏ ਮੁਕਾਬਲੇ ਸਫਲ ਹੋ ਪਾਏ ਹਨ। ਇਸ ਮੌਕੇ ਤੇ ਪਿ੍ਰੰਸੀਪਲ ਅਮਰਜੀਤ ਸਿੰਘ ਭਾਟੀਆ, ਪਿ੍ਰੰ. ਰਜਨੀ ਬਾਲਾ,ਪਿ੍ਰੰ ਰੰਜੀਵ ਅਰੌੜਾ, ਹੈਡਮਾਸਟ ਵਿਜੈ ਕੁਮਾਰ ਬਸਰਾਵਾਂ,ਹੈਡਮਿਸਟੈਸ ਰਜਵੰਤ ਕੌਰ, ਪਿ੍ਰੰ ਸੁਰੇਸ਼ ਡੋਗਰਾ, ਪਿ੍ਰੰ ਰਾਕੇਸ਼ ਕੁਮਾਰ, ਬਖਸ਼ੀਸ਼ ਸਿੰਘ, ਲੈਕਚਰਾਰ ਗੁਰਨਾਮ ਸਿੰਘ ਆਦਿ ਮੌਜੂਦ ਸਨ।