ਨੀਟਾ ਮਾਹਲ, ਕਾਦੀਆਂ : ਬਲੀਵਰਜ ਚਰਚ ਆਫ ਇੰਡੀਆ ਵੱਲੋਂ ਤੀਸਰਾ ਮਸੀਹ ਸੰਮੇਲਨ ਡਿਕਨ ਫਾਦਰ ਕੁਲਦੀਪ ਮਸੀਹ ਦੇ ਪ੍ਰਬੰਧਾ ਹੇਠ ਕਰਵਾਇਆ ਗਿਆ। ਜਿਸ ਵਿਚ ਫਾਦਰ ਗੁਰਮੇਲ ਗਿੱਲ, ਫਾਦਰ ਤਰਸੇਮ ਮਸੀਹ, ਫਾਦਰ ਸੁਰਿੰਦਰ ਸੋਹਲ, ਫਾਦਰ ਜੋਨ ਮਸੀਹ, ਫਾਦਰ ਵਿਲਿਅਮ ਖੁੰਡੀ, ਪਾਸਟਰ ਬਲਬੀਰ ਸਿੰਘ ਵੱਲੋਂ ਆਈਆਂ ਹੋਈ ਸੰਗਤ ਨੂੰ ਪ੍ਰਭੂ ਿਯਸੂ ਮਸੀਹ ਦੀ ਬੰਦਗੀ ਕਰਕੇ ਸੰਗਤ ਨੂੰ ਪ੍ਰਭੂ ਿਯਸੂ ਮਸੀਹ ਦੇ ਜੀਵਨ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ਦੇ ਦੱਸੇ ਹੋਏ ਮਾਰਗ 'ਤੇ ਚੱਲਣ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਜਥੇਬੰਧਕ ਸਕੱਤਰ ਪੰਜਾਬ ਗੁਰਇਕਬਾਲ ਸਿੰਘ ਮਾਹਲ ਵੱਲੋਂ ਸਮਾਗਮ ਦੀ ਸ਼ੁਰੂਆਤ ਦੌਰਾਨ ਰਿਬਨ ਕੱਟ ਕੇ ਸਮਾਗਮ ਦਾ ਉਦਘਾਟਨ ਕੀਤਾ। ਇਸ ਮੌਕੇ ਮਾਹਲ ਵੱਲੋਂ ਆਈ ਹੋਈ ਸੰਗਤ ਨੂੰ ਪ੍ਰਭੂ ਿਯਸੂ ਮਸੀਹ ਦੇ ਦੱਸੇ ਹੋਏ ਸੱਚਾਈ ਦੇ ਮਾਰਗ 'ਤੇ ਚੱਲਣ ਲਈ ਪ੍ਰਰੇਰਿਤ ਕੀਤਾ ਤੇ ਕਿਹਾ ਕਿ ਸਾਨੂੰ ਸਾਰਿਆਂ ਹੀ ਧਰਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਚਾਹੇ ਉਹ ਕੋਈ ਵੀ ਧਰਮ ਹੋਵੇ ਸਾਨੂੰ ਇਨਸਾਨੀਅਤ ਦਾ ਸਭ ਤੋਂ ਪਹਿਲਾ ਫਰਜ਼ ਸਮਝ ਕੇ ਹਰ ਧਾਰਮਿਕ ਸਮਾਗਮ 'ਚ ਪਹੁੰਚ ਕੇ ਇਕਜੁੱਟ ਹੋਣਾ ਚਾਹੀਦਾ। ਇਸ ਮੌਕੇ ਡਿੱਗਣ ਫਾਦਰ ਕੁਲਦੀਪ ਮਸੀਹ ਅਤੇ ਸਮੂਹ ਪ੍ਰਬੰਧਕਾਂ ਵੱਲੋਂ ਗੁਰਇਕਬਾਲ ਸਿੰਘ ਮਾਹਲ ਜੱਥੇਬੰਦਕ ਸਕੱਤਰ ਤੇ ਮਸੀਹ ਆਗੂ ਜੋਨ ਰਣੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫਾਦਰ ਗੁਰਮੇਲ ਗਿੱਲ, ਫਾਦਰ ਤਰਸੇਮ ਮਸੀਹ, ਫਾਦਰ ਸੁਰਿੰਦਰ ਸੋਹਲ, ਫਾਦਰ ਜੋਨ ਮਸੀਹ, ਫਾਦਰ ਵਿਲਿਅਮ ਖੁੰਡੀ, ਪਾਸਟਰ ਬਲਬੀਰ ਸਿੰਘ, ਬਉ ਗੁਰਦਾਸ ਨੰਗਲ, ਯੁਵਰਾਜ ਸਿੰਘ, ਆਸ਼ੂ ਪਹਿਲਵਾਨ, ਪੇ੍ਮ ਸਿੰਘ ਘੁੰਮਣ, ਰੋਬਿਨ ਮਸੀਹ ਸਾਬਕਾ ਸਰਪੰਚ ਸ਼ਾਹਪੁਰ ਰਜਾਦਾਂ, ਰਛਪਾਲ ਸਿੰਘ ਫੈਜਉਲਾ ਚੱਕ, ਦੀਪ ਮਾਨ ਖੁੰਡਾ ਆਦਿ ਨਗਰ ਨਿਵਾਸੀ ਅਤੇ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ।