ਡੀਸੀ ਨੇ ਗੰਨਾ ਮਿਲ ਮਾਲਕਾਂ ਨੂੰ ਕਿਸਾਨਾਂ ਦਾ ਬਕਾਇਆ ਰਾਸ਼ੀ ਦੇਣ ਦੇ ਦਿੱਤੇ ਹੁਕਮ

12ਜੀਆਰਪੀਪੀਬੀ07

ਮੀਟਿੰਗ ਦੌਰਾਨ ਮੰਗਾਂ ਸਬੰਧੀ ਡੀਸੀ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਸਾਨ।

ਆਕਾਸ਼, ਗੁਰਦਾਸਪੁਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਗੁਰਦਾਸਪੁਰ ਜ਼ਿਲ੍ਹਾ ਕਮੇਟੀ ਨੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਕਿਸਾਨਾਂ ਦੀਆਂ ਸਥਾਨਕ ਮੰਗਾਂ ਮਸਲਿਆਂ 'ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਮੀਟਿੰਗ ਕੀਤੀ ਗਈ। ਪ੍ਰਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੀਨੀਅਰ ਕਿਸਾਨ ਆਗੂੁ ਬਖਸ਼ੀਸ਼ ਸਿੰਘ ਸੁਲਤਾਨੀ ਨੇ ਦੱਸਿਆ ਕਿ ਅੱਜ ਦੀ ਇਹ ਮੀਟਿੰਗ ਕਿਸਾਨਾਂ ਮਜ਼ਦੂੁਰਾਂ ਦੀਆਂ ਸਥਾਨਕ ਮੰਗਾਂ ਜਿਨ੍ਹਾਂ 'ਚ ਗੰਨੇ ਦਾ ਬਕਾਇਆ, ਝੋਨੇ ਦੀ ਖਰੀਦ ਤੇ ਮੰਡੀਆਂ 'ਚ ਹੁੰਦੀ ਕਿਸਾਨਾਂ ਦੀ ਲੁੱਟ ਬੰਦ ਕਰਵਾਉਣ, ਨੌਮਣੀ ਦੀ ਸਫਾਈ ਅਤੇ ਸਿਧਾਈ, ਸ਼ੂਗਰ ਮਿੱਲ ਪਨਿਆੜ ਤੇ ਬਟਾਲਾ ਦੀ ਪਿੜ੍ਹਾਈ ਸਮਰਥਾ ਵਧਾਉਣ, ਪਿਛਲੀ ਕਣਕ ਦੀ ਫਸਲ ਦੇ ਖਰਾਬੇ ਦੇ ਮੁਆਵਜ਼ਾ ਦੇਣ ਦੀਆਂ ਮਸਲਿਆਂ ਉਪਰ ਕਰੀਬ ਡੇਢ ਘੰਟਾ ਡੀਸੀ ਗੁਰਦਾਸਪਰੁ ਨਾਲ ਮੀਟਿੰਗ ਹੋਈ।

ਇਸ ਮੀਟਿੰਗ 'ਚ ਏਸੀਡੀਓ ਗੁਰਦਾਸਪੁਰ ਸਣੇ ਸਾਰੀ ਸ਼ੂਗਰ ਮਿੱਲਾਂ ਮੁਕੇਰੀਆਂ, ਕੀੜੀ ਅਫਗਾਨਾ, ਬਟਾਲਾ, ਗੁਰਦਾਸਪੁਰ ਮਿੱਲਾਂ ਦੇ ਜੀਐੱਮ ਨੂੰ ਉਚੇਚੇ ਤੌਰ 'ਤੇ ਸੱਦਿਆ ਗਿਆ ਸੀ। ਕਿਸਾਨ ਆਗੂਆਂ ਨੇ ਦੱਸਿਆ ਕਿ ਕੀੜੀ ਮਿਲ ਮੈਨੇਜਮੈਂਟ ਨੂੰ ਡੀਸੀ ਗੁਰਦਾਸਪੁਰ ਨੇ ਕਿਹਾ ਕਿ ਜੇਕਰ ਮਿਲ ਚਲਾਉਣੀ ਹੈ ਤਾਂ ਕਿਸਾਨਾਂ ਦਾ ਬਕਾਇਆ ਫੋਰੀ ਰਲੀਜ਼ ਕੀਤਾ ਜਾਵੇ ਅਤੇ ਆਪਣੀ ਮਿਸ ਮੈਨੇਜਮੈਂਟ ਨੂੰ ੁਸੁਧਾਰੋ ਨਹੀਂ ਤਾਂ ਆਉਣ ਵਾਲੇ ਸੀਜ਼ਨ ਵਿਚ ਕੀੜੀ ਮਿਲ ਨੂੰ ਗੰਨਾ ਨਹੀਂ ਦਿੱਤਾ ਜਾਵੇਗਾ। ਕਿਸਾਨ ਆਗੂੁਆਂ ਨੇ ਦੱਸਿਆ ਕਿ ਮਿਲ ਮੈਨੇਜਮੈਨ ਵੱਲੋਂ ਜੋ ਨੋਟਿਸ ਜਥੇਬੰਦੀ ਦੇ ਆਗੂਆਂ ਨੂੰ ਭੇਜੇ ਗੲੈ ਹਨ ਕਿ ਤੁਹਾਡਾ ਗੰਨਾ ਬਾਂਡ ਨਹੀਂ ਕੀਤਾ ਜੇਵਾਗ ਕਿਉਂਕਿ ਤੁਸੀ ਕਿਸਾਨਾਂ ਦੇ ਹੱਕ ਵਿਚ ਮਿਲ ਮੂਹਰੇ ਧਰਨਾ ਦਿੱਤਾ ਹੈ। ਇਸ ਤੇ ਪ੍ਰਤਿਕਿਰਿਆ ਦਿੰਦਿਆਂ ਡੀਸੀ ਨੇ ਕਿਹਾ ਕਿ ਇਹ ਜਮਹੂਰੀ ਹੱਕਾਂ ਦੀ ਉਲੰਘਣਾ ਹੈ ਅਤੇ ਇਸ ਉਪਰ ਮਿਲ ਪ੍ਰਬੰਧਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।