12ਜੀਆਰਪੀਪੀਬੀ02

ਸਰਹੱਦੀ ਇਲਾਕੇ 'ਚ ਸਰਚ ਆਪ੍ਰਰੇਸ਼ਨ ਕਰਦੀ ਹੋਈ ਦੌਰਾਂਗਲਾ, ਗੁਰਦਾਸਪੁਰ ਪੁਲਿਸ।

ਸਰਹੱਦੀ ਪਿੰਡਾਂ ਦੇ ਲੋਕਾਂ ਵੱਲੋਂ ਵੀ ਪੁਲਿਸ ਫੋਰਸ ਦਾ ਦਿੱਤਾ ਸਹਿਯੋਗ

ਰਾਕੇਸ਼ ਜੀਵਨ ਚੱਕ, ਦੌਰਾਂਗਲਾ : ਗੁਰਦਾਸਪੁਰ ਜ਼ਿਲੇ੍ਹ ਦੀ ਪੁਲਿਸ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਘਟਨਾਵਾਂ ਦੇ ਜਵਾਬ ਦੇਣ ਲਈ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ, ਜਿਸ ਦੀ ਤਾਜ਼ਾ ਮਿਸਾਲ ਗੁਰਦਾਸਪੁਰ ਪੁਲਿਸ ਫੋਰਸ ਸਮੇਤ ਦੌਰਾਂਗਲਾ ਪੁਲਿਸ ਵੱਲੋਂ ਸਰਹੱਦੀ ਇਲਾਕੇ ਦੇ ਦਰਜਨਾਂ ਪਿੰਡਾਂ 'ਚ ਸਰਚ ਆਪ੍ਰਰੇਸ਼ਨ ਕਰਨ ਦੌਰਾਨ ਵੇਖਣ ਨੂੰ ਮਿਲੀ। ਇਹ ਸਰਚ ਆਪ੍ਰਰੇਸ਼ਨ ਏਡੀਜੀਪੀ ਵਰਿੰਦਰ ਕੁਮਾਰ ਆਈ ਪੀਐੱਸ ਅਫਸਰ ਦੀ ਅਗਵਾਈ 'ਚ ਕੀਤਾ ਗਿਆ, ਜਿਸ 'ਚ ਬਲਵਿੰਦਰ ਸਿੰਘ ਐੱਸਪੀ ਗੁਰਦਾਸਪੁਰ, ਕਰਨਸੇਰ ਸਿੰਘ ਡੀਐੱਸਪੀ, ਰਣਧੀਰ ਸਿੰਘ ਡੀਐੱਸਪੀ, ਐੱਸਐੱਚਓ ਮੁਖਤਿਆਰ ਸਿੰਘ ਦੌਰਾਂਗਲਾ, ਏਐੱਸਆਈ ਗੁਰਮੀਤ ਸਿੰਘ, ਬਖਸ਼ੀਸ਼ ਸਿੰਘ ਐੱਸਆਈ ਆਦਿ ਵੱਲੋਂ ਸਰਹੱਦੀ ਇਲਾਕੇ ਦੇ ਦਰਜਨਾਂ ਪਿੰਡਾਂ 'ਚ ਸਰਚ ਆਪ੍ਰਰੇਸ਼ਨ ਕੀਤਾ ਗਿਆ, ਜਿਸ 'ਚ ਗੁਰਦਾਸਪੁਰ ਪੁਲਿਸ ਤੇ ਬਾਹਰੋਂ ਆਈ ਫੋਰਸ ਸਮੇਤ ਵੱਖ-ਵੱਖ ਮੁਲਾਜ਼ਮਾਂ ਦੀਆਂ ਦੱਸ-ਦੱਸ ਟੁਕਰੀਆਂ 'ਚ ਟੀਮਾਂ ਦਾ ਗਠਨ ਕਰਕੇ ਬਾਡਰ ਨਾਲ ਲਗਦੇ ਦੌਰਾਂਗਲਾ, ਸ਼ਾਹਪੁਰ, ਚਕਰੀ, ਸਲਾਚ, ਚੌਤਰਾ, ਠਾਕਰਪੁਰ, ਸ੍ਰੀਰਾਮਪੁਰ, ਮਿਆਣੀ ਮਲਾਹ, ਸਮਸੇਰਪੁਰ ਆਦਿ ਦਰਜਨਾਂ ਪਿੰਡਾਂ 'ਚ ਪੁਰੀ ਮੁਸਤੈਦੀ ਨਾਲ ਜਾਂਚ ਕੀਤੀ ਗਈ।

ਇਸ ਸਮੇਂ ਪੁਲਿਸ ਫੋਰਸ ਦੇ ਉੱਚ ਅਧਿਕਾਰੀਆਂ ਵੱਲੋਂ ਗੁਜਰਾਂ ਦੇ ਡੇਰਿਆਂ ਨੂੰ ਝੁੱਗੀਆਂ-ਝੌਪੜੀਆਂ ਨੂੰ ਤੇ ਬਾਹਰੋਂ ਆਏ ਪਰਵਾਸੀ ਮਜ਼ਦੂਰਾਂ ਦੀ ਸਪੈਸ਼ਲ ਤਫਤੀਸ਼ ਕੀਤੀ ਗਈ। ਉਨ੍ਹਾਂ ਸਮੂਹ ਇਲਾਕੇ ਦੇ ਲੋਕਾਂ ਨੂੰ ਇਤਲਾਹ ਦਿੱਤੀ ਕਿ ਉਹ ਆਪਣੇ ਪਿੰਡਾਂ ਦੇ ਆਸ-ਪਾਸ ਜੇ ਕਿਸੇ ਅਨਜਾਨ ਵਿਅਕਤੀ ਨੂੰ ਵੇਖਣ ਤਾਂ ਉਹ ਤੁਰੰਤ ਇਸ ਦੀ ਜਾਣਕਾਰੀ ਸਬੰਧਤ ਥਾਣਾ ਦੋਰਾਂਗਲਾ ਦੇ ਐੱਸਐੱਚਓ ਨੂੰ ਦੇਣ ਤਾਂ ਜੋਂ ਕਿਸੇ ਅਣਸੁਖਾਵੀ ਘਟਨਾ ਨੂੰ ਹੋਣ ਤੋਂ ਪਹਿਲਾ ਹੀ ਰੋਕਿਆ ਜਾਵੇ ।