11ਜੀਆਰਪੀਪੀਬੀ06

ਦਾਉਦ ਦਲ ਦੇ ਪ੍ਰਧਾਨ ਸਟੀਫਨ ਮਸੀਹ ਪ੍ਰਭੂ ਸਾਥੀਆਂ ਸਮੇਤ ਨਿਖੇਧੀ ਕਰਦੇੇ ਹੋਏ।

ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਮਹਾਰਾਜਾ ਦਾਊਦ ਯੂਥ ਕਿ੍ਸ਼ਚੀਅਨ ਦਲ ਦੇ ਹੈੱਡ ਆਫਿਸ ਵਡਾਲਾ ਬਾਂਗਰ ਵਿਖੇ ਦਲ ਦੇ ਆਗੂਆਂ ਦੀ ਭਰਵੀਂ ਮੀਟਿੰਗ ਹੋਈ। ਇਸ ਮੌਕੇ ਤੇ ਕਿ੍ਸ਼ਚੀਅਨ ਯੂਥ ਦਲ ਵੱਲੋਂ ਅੰਕੁਰ ਨਰੂਲਾ ਵੱਲੋਂ ਆਪਣੀ ਬੇਟੀ ਦੇ ਜਨਮ ਦਿਨ ਮੌਕੇ ਪਵਿੱਤਰ ਬਹਿਬਲ ਦੇ ਸਰੂਪ ਦੀ ਸ਼ਕਲ ਵਾਲਾ ਕੇਕ ਬਣਾ ਕੇ ਮਸੀਹ ਭਾਈਚਾਰੇ ਦੇ ਹਿਰਦੇ ਵਲੂੰਧਰੇ ਹਨ। ਇਸ ਮੌਕੇ ਤੇ ਕਿ੍ਸ਼ਚੀਅਨ ਯੂਥ ਦਲ ਦੇ ਪ੍ਰਧਾਨ ਸਟੀਫਨ ਮਸੀਹ ਬੱਬੂ ਨੇ ਕਿਹਾ ਕਿ ਅੰਕੁਰ ਨਰੂਲਾ ਵੱਲੋਂ ਕੀਤਾ ਕਾਰਾ ਅਤਿ ਨਿੰਦਣਯੋਗ ਹੈ। ਇਸ ਮੌਕੇ ਤੇ ਸਟੀਫਨ ਬੱਬੂ ਨੇ ਕਿਹਾ ਕਿ ਨਰੂਲਾ ਤੇ ਇਹੋ ਜਿਹੇ ਕੁਝ ਹੋਰ ਡੇਰਾਵਾਦ ਜੋ ਆਪਣੇ ਆਪ ਨੂੰ ਨਬੀਂ ਕਹਾਉਂਦੇ ਹਨ। ਪ੍ਰਭੂ ਿਯੱਸੂ ਦੁਆਰਾ ਦਿੱਤੇ ਸਾਂਤੀ ਦੇ ਸੰਦੇਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਸੀਹ ਕੌਮ ਦੇ ਭਲੇ ਲੋਕਾਂ ਤੋਂ ਚੰਗਿਆਈ ਸਭਾ ਦੇ ਨਾਂ ਤੇ ਲੁੱਟ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਸੀਹੀਅਤ ਭਾਵਨਾਂ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮਸੀਹ ਭਾਈਚਾਰੇ ਦੀਆਂ ਭਾਵਨਾਂ ਨੂੰ ਨਾ ਭੜਕਾਇਆ ਜਾਵੇ ਤਾਂ ਜੋ ਪੰਜਾਬ ਦੀ ਅਮਨ ਸ਼ਾਂਤੀ ਬਹਾਲ ਰੱਖੀ ਜਾ ਸਕੇ। ਇਸ ਮੌਕੇ ਤੇ ਓਸਮ ਮਸੀਹ, ਪ੍ਰਧਾਨ ਗੁਲਜਾਰ ਮਸੀਹ, ਮੋਹਨ ਮਸੀਹ, ਹੀਰਾ ਮਸੀਹ, ਨਰੇਸ਼ ਮਸੀਹ, ਅੰਬਾ ਮਸੀਹ, ਸੇਰਾ ਮਸੀਹ ਲੁਕਮਾਨੀਆਂ, ਸਾਬੀ ਮਸੀਹ ਮੁਸਤਫਾਪੁਰ, ਸੰਨੀ ਮਸੀਹ, ਸੂਰਜ ਮਸੀਹ, ਪ੍ਰਕਾਸ਼ ਮਸੀਹ ਆਦਿ ਹਾਜਰ ਸਨ।