11ਜੀਆਰਪੀਪੀਬੀ28

ਮੀਟਿੰਗ ਦੌਰਾਨ ਸਿਟੀ ਪ੍ਰਧਾਨ ਦਰਸ਼ਨ ਮਹਾਜਨ ਸਾਥੀਆਂ ਸਮੇਤ ਜਾਣਕਾਰੀ ਦਿੰਦੇ ਹੋਏ।

ਆਕਾਸ਼, ਗੁਰਦਾਸਪੁਰ : ਕਾਂਗਰਸੀ ਵਰਕਰਾਂ ਦੀ ਮੀਟਿੰਗ ਸਿਟੀ ਪ੍ਰਧਾਨ ਦਰਸ਼ਨ ਮਹਾਜਨ ਦੀ ਅਗਵਾਈ 'ਚ ਹੋਈ। ਮੀਟਿੰਗ ਦੌਰਾਨ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਪੰਜਾਬ ਸਰਕਾਰ ਕੋਲੋਂ ਗੁਰਦਾਸਪੁਰ ਤੋਂ ਸ਼੍ਰੀ ਹਰਗੋਬਿੰਦਪੁਰ ਰੋਡ ਅਤੇ ਗੁਰਦਾਸਪੁਰ ਤੋਂ ਗਾਹਲੜੀ ਰੋਡ ਦੀ ਮੁਰੰਮਤ ਲਈ ਗ੍ਾਂਟ ਜਾਰੀ ਕਰਵਾਉਣ 'ਤੇ ਧੰਨਵਾਦ ਕੀਤਾ ਸਿਟੀ ਪ੍ਰਧਾਨ ਦਰਸ਼ਨ ਮਹਾਜਨ ਨੇ ਕਿਹਾ ਕਿ ਗੁਰਦਾਸਪੁਰ ਤੋਂ ਗਾਹਲੜੀ ਰੋਡ ਦੀ ਪਿਛਲੇ ਕਈ ਸਾਲਾਂ ਤੋਂ ਮੁਰੰਮਤ ਨਾ ਹੋਣ ਦੇ ਚਲਦਿਆਂ ਸੜਕਾਂ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ, ਜਿਸ ਕਾਰਨ ਆਏ ਦਿਨੀਂ ਛੋਟੀਆਂ-ਵੱਡੀਆਂ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਲਾਕੇ ਦੇ ਲੋਕ ਉਕਤ ਦੋਵਾਂ ਸੜਕਾਂ ਦੀ ਮੁਰੰਮਤ ਕਰਵਾਉਣ ਲਈ ਲੰਬੇ ਸਮੇਂ ਤੋਂ ਮੰਗ ਕਰ ਰਹੇ ਸੀ ਜਿਸ ਨੂੰ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਉਠਾਇਆ ਗਿਆ। ਜਿਸਦੇ ਚਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਉਠਾਇਆ ਗਿਆ ਜਿਸਦੇ ਚਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਵੱਲੋਂ ਗੁਰਦਾਸਪੁਰ ਤੋਂ ਸ਼੍ਰੀ ਹਰਗੋਬਿੰਦਪੁਰ ਅਤੇ ਗੁਰਦਾਸਪਰ ਤੋਂ ਗਾਹਲੜੀ ਲਈ ਪੈਸੇ ਮੰਜੂਰ ਕਰ ਦਿੱਤੇ ਗਏ ਜਿਸਦੇ ਚਲਦਿਆਂ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ।

ਇਸ ਮੌਕੇ ਸਾਬਕਾ ਐੱਮਸੀ ਬਲਵਿੰਦਰ ਸਿੰਘ, ਪ੍ਰਸ਼ੋਤਮ ਲਾਲ, ਸੁੱਚਾ ਸਿੰਘ ਰਾਮਨਗਰ, ਪਵਨ ਕੌਛੜ, ਪੰਕਜ ਮਹਾਜਨ, ਉਂਕਾਰ ਸਿੰਘ, ਰਜਿੰਦਰ ਸੈਣੀ, ਅਸ਼ੋਕ ਭੁਟੋ, ਗੁਰਵਿੰਦਰ ਲਾਲ, ਗੁਰਦਿਆਲ, ਰਾਕੇਸ਼, ਸੰਦੀਪ ਕੁਮਾਰਠ, ਵਿਨੇ, ਪ੍ਰਵੀਨ, ਦਿਨੇਸ਼ ਕੁਮਾਰ, ਗਗਨ ਮਹਾਜਨ ਆਦਿ ਹਾਜ਼ਰ ਸਨ।